Saturday, March 2, 2024
No menu items!
HomeChandigarhਪੰਜਾਬ ਸਰਕਾਰ 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵੀ ਛੁੱਟੀਆਂ ਕਰੇ,...

ਪੰਜਾਬ ਸਰਕਾਰ 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵੀ ਛੁੱਟੀਆਂ ਕਰੇ, GSLU ਨੇ ਕੀਤੀ ਵੱਡੀ ਮੰਗ

 

  • 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਠੰਡ ਕਾਰਨ ਰਾਹਤ ਦੇਣ ਲਈ ਛੁੱਟੀਆਂ ਕੀਤੀਆਂ ਜਾਣ : ਸੰਜੀਵ ਕੁਮਾਰ

ਪੰਜਾਬ ਨੈੱਟਵਰਕ, ਮੋਹਾਲੀ

ਪੰਜਾਬ ਸਰਕਾਰ ਵੱਲੋਂ 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਠੰਡ ਕਾਰਨ ਰਾਹਤ ਦੇਣ ਲਈ ਛੁੱਟੀਆਂ ਕੀਤੀਆਂ ਜਾਣ ਅਤੇ ਆਨਲਾਈਨ ਕਲਾਸਾਂ ਲਗਾਉਣ ਦੀ ਆਗਿਆ ਹੋਵੇ, ਤਾਂ ਜੋ ਸਰਦੀਆਂ ਤੋਂ ਬਚਾ ਕੀਤਾ ਜਾਵੇ, ਤੇ ਧੁੰਦ ਕਾਰਨ ਸਫਰ ਦੌਰਾਨ ਵਿਦਿਆਰਥੀਆਂ-ਅਧਿਆਪਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਇਆ ਜਾ ਸਕੇ। ਇਹ ਮੰਗ ਗੌਰਮਿਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਕੀਤੀ ਹੈ|

ਗੌਰਮਿਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਕੜਾਕੇ ਦੀ ਠੰਡ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਦੇ 10ਵੀਂ ਕਲਾਸ ਤੱਕ ਦੇ ਸਾਰੇ ਸਰਕਾਰੀ ਅਤੇ ਪੑਾਈਵੇਟ ਸਕੂਲਾਂ ‘ਚ 14 ਜਨਵਰੀ ਤੱਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਸਰਕਾਰ ਵੱਲੋਂ ਇਹ ਫ਼ੈਸਲਾ ਦੇਰੀ ਨਾਲ਼ ਲਿਆ ਗਿਆ ਹੈ, ਪਰ ਦਰੁਸਤ ਹੈ|

ਅਸਲ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਚੁੱਕਾ ਹੈ, ਇਸ ਦੇ ਮਦੇਨਜ਼ਰ ਸਕੂਲਾਂ ਦੇ ਸਮੇਂ ਦੇ ਪ੍ਰਬੰਧਨ ਨੂੰ ਪੁਨਰ ਪਰਿਭਾਸ਼ਿਤ ਕਰਨ ਅਤੇ ਛੁੱਟੀਆਂ ਬਾਰੇ ਪੁਨਰ ਵਿਚਾਰ ਕਰਨ ਦੀ ਜ਼ਰੂਰਤ ਹੈ|

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਤਾਸੀਰ ਅਤੇ ਮੌਸਮ ਅਨੁਸਾਰ ਢਲਣ ਦੀ ਸਮਰੱਥਾ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਕਾਰਨ ਵਿਦਿਆਰਥੀਆਂ ਜ਼ਿਆਦਾ ਬਿਮਾਰ ਹੋ ਰਹੇ ਹਨ, ਇਸ ਦਾ ਅੰਦਾਜਾ ਸਰਕਾਰੀ ਸਕੂਲਾਂ ਦੀ ਪਿਛਲੇ ਹਫਤੇ ਦੀ ਹਾਜ਼ਰੀ ਤੋਂ ਸਹਿਜੇ ਲਗਾਇਆ ਜਾ ਸਕਦਾ ਹੈ।

ਕੜਾਕੇ ਦੀ ਠੰਡ ਕਾਰਨ ਘਰਾਂ ਵਿੱਚੋਂ ਨਿਕਲਣਾ ਮੁਹਾਲ ਹੋਇਆ ਪਿਆ ਹੈ ਅਜਿਹੇ ਵਿੱਚ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਿਹਤ ਨਾਲੋਂ ਅਕਾਦਮਿਕ ਦਿਨਾਂ ਦੀ ਚਿੰਤਾ ਗ਼ੈਰ ਮੁਨਾਸਿਬ ਨਜ਼ਰ ਆਉਂਦੀ ਹੈ ਜਿਸ ਕਾਰਨ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆਂ ਨੂੰ ਸਕੂਲ ਹਾਜਰ ਹੋਣ ਦੇ ਹੁਕਮ ਚਾਹੜ ਦਿੱਤੇ ਗਏ ਹਨ|

ਅਜਿਹੇ ਹੁਕਮਾਂ ਦੇ ਮਦੇਨਜ਼ਰ ਗੌਰਮਿਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਵੱਲੋਂ ਅਹੁਦੇਦਾਰਾਂ ਦੀ ਜ਼ੂਮ ਮੀਟਿੰਗ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਕਰਕੇ ਠੰਡ ਦੇ ਦਿਨਾਂ ਤੱਕ ਆਨ ਲਾਇਨ ਜਮਾਤਾਂ ਲਗਾਉਣੀਆਂ ਚਾਹੀਦੀਆਂ ਹਨ, ਤਾਂ ਕਿ ਵਿਦਿਆਰਥੀਆਂ ਦੀ ਸਿਹਤ ਤੇ ਸਿੱਖਿਆ ਦੋਵਾਂ ਦਾ ਬਚਾਅ ਹੋ ਸਕੇ|

ਇਸ ਮੀਟਿੰਗ ਵਿੱਚ ਸਲਾਹਕਾਰ ਸੁਖਦੇਵ ਸਿੰਘ ਰਾਣਾ, ਬਲਰਾਜ ਸਿੰਘ ਬਾਜਵਾ, ਜਗਤਾਰ ਸਿੰਘ ਸੈਦੋਕੇ ਅਮਨ ਸ਼ਰਮਾ, ਗੁਰਪ੍ਰੀਤ ਸਿੰਘ ਬਠਿੰਡਾ, ਅਵਤਾਰ ਸਿੰਘ ਰੋਪੜ, ਰਵਿੰਦਰਪਾਲ ਸਿੰਘ ਜਲੰਧਰ, ਅਮਰਜੀਤ ਸਿੰਘ ਪਟਿਆਲਾ, ਬਲਦੀਸ਼ ਸਿੰਘ ਨਵਾਂ ਸਹਿਰ, ਮਲਕੀਤ ਸਿੰਘ ਫਿਰੋਜ਼ਪੁਰ, ਕੋਸ਼ਲ ਸ਼ਰਮਾ ਪਠਾਨਕੋਟ ਤੇ ਹੋਰ ਹਾਜਰ ਸਨ।

 

RELATED ARTICLES
- Advertisment -

Most Popular

Recent Comments