Saturday, April 13, 2024
No menu items!
HomePunjabਤਾਲਾਬੰਦੀ ਦੇ ਸ਼ਿਕਾਰ ਲਿਨਫੌਕਸ ਕੰਪਨੀ ਦੇ ਸੰਘਰਸ਼ਸ਼ੀਲ ਮਜ਼ਦੂਰਾਂ ਨੇ ਪਰਿਵਾਰਾਂ/ਬੱਚਿਆਂ ਸਮੇਤ ਰੁਜਗਾਰ...

ਤਾਲਾਬੰਦੀ ਦੇ ਸ਼ਿਕਾਰ ਲਿਨਫੌਕਸ ਕੰਪਨੀ ਦੇ ਸੰਘਰਸ਼ਸ਼ੀਲ ਮਜ਼ਦੂਰਾਂ ਨੇ ਪਰਿਵਾਰਾਂ/ਬੱਚਿਆਂ ਸਮੇਤ ਰੁਜਗਾਰ ਬਹਾਲੀ ਲਈ SPS ਵੇਅਰਹਾਊਸਿੰਗ ਅੱਗੇ ਧਰਨਾ ਸ਼ੁਰੂ 

 

ਤਾਲਾਬੰਦੀ ਦੇ ਸ਼ਿਕਾਰ ਲਿਨਫੌਕਸ ਕੰਪਨੀ ਦੇ ਸੰਘਰਸ਼ਸ਼ੀਲ ਮਜ਼ਦੂਰਾਂ ਨੇ ਪਰਿਵਾਰਾਂ/ਬੱਚਿਆਂ ਸਮੇਤ ਰੁਜਗਾਰ ਬਹਾਲੀ ਲਈ SPS ਵੇਅਰਹਾਊਸਿੰਗ ਅੱਗੇ ਧਰਨਾ ਸ਼ੁਰੂ 

ਪੰਜਾਬ ਨੈੱਟਵਰਕ, ਰਾਜਪੁਰਾ

ਤਾਲਾਬੰਦੀ:  ਇੱਥੇ ਚੰਡੀਗੜ੍ਹ ਰੋਡ ‘ਤੇ ਸਥਿਤ ਐਸ ਪੀ ਐਸ ਵੇਅਰਹਾਊਸਿੰਗ ਅੱਗੇ ਲਿਨਫੌਕਸ ਲੌਜਿਸਟਿਕ ( ਹਿੰਦੁਸਤਾਨ ਯੂਨੀਲੀਵਰ) ਮੋਹਨਪੁਰ ( ਖੰਨਾ) ਡੀਪੂ ਦੀ ਯੋਜਨਾਬੱਧ ਢੰਗ ਨਾਲ ਗੈਰ-ਕਾਨੂੰਨੀ ਤਾਲਾਬੰਦੀ ਦੇ ਸ਼ਿਕਾਰ ਕਾਮਿਆਂ ਨੇ ਆਪਣੇ ਪਰਿਵਾਰਾਂ/ ਬੱਚਿਆਂ ਸਮੇਤ ਭਰਾਤਰੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ( ਏਕਤਾ ਉਗਰਾਹਾਂ ) ਦੇ ਸਹਿਯੋਗ ਨਾਲ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਧਰਨਾ ਸ਼ੁਰੂ ਕਰਕੇ ਰੁਜਗਾਰ ਬਹਾਲੀ ਤੇ ਹੱਕੀ ਮੰਗਾਂ ਤੁਰੰਤ ਮੰਨਣ ਦੀ ਮੰਗ ਕੀਤੀ ਹੈ।

ਰੋਸ ਧਰਨੇ ‘ਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਜਦੂਰਾਂ ਸਮੇਤ ਔਰਤਾਂ ਨੂੰ ਮਜਦੂਰ ਯੂਨੀਅਨ ਇਲਾਕਾ ਖੰਨਾ, ਮੋਲਡਰ ਐਡ ਸਟੀਲ ਵਰਕਰਜ਼ ਯੂਨੀਅਨ ਲੁਧਿਆਣਾ ਦੇ ਕ੍ਰਮ ਵਾਰ ਆਗੂਆਂ ਮਲਕੀਤ ਸਿੰਘ ਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 5 ਮਹੀਨਿਆਂ ਤੋਂ ਕੰਪਨੀ ਦੇ ਰੈਗੂਲਰ ਤੇ ਕੰਟਰੈਕਟ ਕਰਮਚਾਰੀ ਆਪਣੇ ਪੱਕੇ ਰੁਜਗਾਰ ਤੇ ਸੇਵਾ ਸ਼ਰਤਾਂ ਤੇ ਬਣਦੇ ਕਾਨੂੰਨੀ ਹੱਕਾਂ ਦੀ ਸੁਰੱਖਿਆ ਲਈ ਸਬੰਧਿਤ ਕਿਰਤ ਵਿਭਾਗ , ਹਲਕਾ ਵਿਧਾਇਕ ਸਾਹਿਬਾਨ, ਜਿਲ੍ਹਾ ਪ੍ਰਸ਼ਾਸ਼ਨ, ਮੁੱਖ ਮੰਤਰੀ, ਕਿਰਤ ਤੇ ਉਦਯੋਗ ਮੰਤਰੀ ਪੰਜਾਬ ਸਰਕਾਰ ਨੂੰ ਪ੍ਰਬੰਧਕਾਂ ਖਿਲਾਫ ਲਿਖਤੀ ਸ਼ਿਕਾਇਤਾਂ ਮੰਗ -ਪੱਤਰ ਦਿੱਤੇ ਹਨ। ਪਰੰਤੂ ਕਿਰਤੀਆਂ ਨੂੰ ਇਨਸਾਫ਼ ਨਾ ਮਿਲਣ ਕਾਰਨ ਲਗਾਤਾਰ ਜੂਝਦੇ ਆ ਰਹੇ ਹਨ।

ਮਜਦੂਰ ਆਗੂਆਂ ਨੇ ਦੱਸਿਆ ਕਿ ਪ੍ਰਬੰਧਕਾਂ ਨੇ ਰੁਜਗਾਰ ਜਾਂ ਬੇਰੁਜ਼ਗਾਰੀ ਮੁਆਵਜ਼ਾ ਤੇ ਬਣਦੇ ਕਾਨੂੰਨੀ ਹੱਕ ਦੇਣ ਦੀ ਬਜਾਏ ਮਨਮਾਨੇ ਢੰਗ ਨਾਲ਼ ਕੁਝ ਰੈਗੂਲਰ ਤੇ ਕੰਟਰੈਕਟ ਕਰਮਚਾਰੀਆਂ ਦੇ ਖਾਤਿਆਂ ਵਿਚ ਫੁੱਲ ਐਂਡ ਫਾਈਨਲ ਹਿਸਾਬ ਭੇਜ ਕੇ ਕਿਰਤ ਵਿਭਾਗ ‘ਚ ਪੈਂਡਿੰਗ ਮਸਲਿਆਂ ਤੋਂ ਪਾਸਾ ਵੱਟ ਲਿਆ ਸੀ , ਜਿਸ ਕਾਰਨ ਪਿਛਲੇ ਮਹੀਨੇ ਇੱਥੇ ਨਵੇਂ ਵੇਅਰਹਾਊਸ ਅੱਗੇ ਸਾਂਤੀਪੂਰਵਕ ਤਰੀਕੇ ਨਾਲ ਗੱਲਬਾਤ ਕਰਕੇ ਮਾਮਲਾ ਨਿਬੇੜਨ ਦੀ ਅਰਜ ਕੀਤੀ, ਜਿਸ ਨੂੰ ਸਥਾਨਕ ਪੁਲਿਸ-ਪ੍ਰਸ਼ਾਸ਼ਨ ਦੇ ਦਖਲ ਨਾਲ ਪ੍ਰਬੰਧਕਾਂ ਨੇ 2 ਫਰਵਰੀ ਨੂੰ ਮਾਮਲਾ ਨਿਬੇੜਨ ਦਾ ਭਰੋਸਾ ਸੀ। ਪਰੰਤੂ ਪ੍ਰਬੰਧਕਾਂ ਨੇ ਰੈਗੂਲਰ ਕਰਮਚਾਰੀਆਂ ਨੂੰ ਰੁਜਗਾਰ ਜਾਂ ਬੇਰੁਜ਼ਗਾਰੀ ਮੁਆਵਜ਼ਾ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਤੇ ਕੰਟਰੈਕਟ ਕਰਮਚਾਰੀਆਂ ਦੀ ਬਕਾਇਆ ਗਰੈਯੂਇਟੀ, ਨੋਟਿਸ ਪੇਅ ਆਦਿ ਦੇਣ ਲਈ 20 ਫਰਵਰੀ ਨਿਸਚਿਤ ਕੀਤੀ ਸੀ।

ਪਰੰਤੂ ਪ੍ਰਬੰਧਕਾਂ ਨੇ ਯੋਜਨਾਬੱਧ ਢੰਗ ਨਾਲ ਕਿਰਤੀਆਂ ਦੇ ਹੱਕ ਮਾਰਨ ਦੀ ਮਨਸ਼ਾ ਨਾਲ ਤੇ ਕਿਰਤੀਆਂ ਨੂੰ ਲੰਮੀ , ਖਰਚੀਲੀ ਕਾਨੂੰਨੀ ਪ੍ਰਕਿਰਿਆ ‘ਚ ਉਲਝਾਉਣ ਲਈ ਰਾਜਪੁਰੇ ਸਿਵਲ ਅਦਾਲਤ ਵਿਚ ਅਦਾਲਤੀ ਸਟੇਅ ਲੈਣ ਲਈ ਅਰਜੀ ਦਾਖਲ ਕਰ ਦਿੱਤੀ। ਧਰਨੇ ‘ਚ ਭਰਾਤਰੀ ਹਮਾਇਤ ਲਈ ਪੁੱਜੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ) ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਜਸਵੰਤ ਸਿੰਘ, ਸਰਬਜੀਤ ਸਿੰਘ ਨੇ ਵੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਪ੍ਰਬੰਧਕਾਂ ਦੇ ਮਜਦੂਰ ਵਿਰੋਧੀ ਕਦਮਾਂ ਦਾ ਵਿਰੋਧ ਕਰਨ ਤੇ ਰੁਜਗਾਰ ਤੇ ਬਣਦੇ ਹੱਕ ਬਹਾਲ ਕਰਵਾਉਣ ਲਈ ਅੱਜ ਪਰਿਵਾਰਾਂ /ਬੱਚਿਆਂ ਸਮੇਤ ਧਰਨਾ ਸ਼ੁਰੂ ਕੀਤਾ ਗਿਆ ਹੈ।

ਅੱਜ ਦੇ ਧਰਨੇ ਨੂੰ ਉਕਤ ਮਜਦੂਰ ਆਗੂਆਂ ਤੋਂ ਇਲਾਵਾ ਸੰਘਰਸ਼ਸ਼ੀਲ ਮਜਦੂਰਾਂ ਚੋਂ ਸੁਰਿੰਦਰ ਸਿੰਘ, ਜਸਵਿੰਦਰ ਸਿੰਘ ਕੌੜੀ, ਗੁਰਵਿੰਦਰ ਸਿੰਘ ਬਿੰਦੀ, ਗੁਰਜੀਤ ਸਿੰਘ ਨੇ ਵੀ ਪ੍ਰਬੰਧਕਾਂ , ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਨੂੰ ਇਨਸਾਫ਼ ਨਾਂ ਦੇਣ ਦੇ ਜਿੰਮੇਵਾਰ ਦੱਸਦੇ ਹੋਏ ਮਾਮਲੇ ਦੇ ਨਿਪਟਾਰੇ ਤੱਕ ਘੋਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕਿਉਂਕਿ ਉਹ ਆਪਣੇ ਖਾਣ-ਪੀਣ ਦਾ ਸਮਾਨ ਤੇ ਰਾਤਾਂ ਕੱਟਣ ਲਈ ਕੰਬਲ /ਬਿਸਤਰੇ ਵਗੈਰਾ ਨਾਲ ਲੈ ਕੇ ਆਏ ਹਨ। ਕਾਮਿਆਂ ਦੇ ਹੱਕੀ ਸੰਘਰਸ਼ ਰੌਂਅ ਨੂੰ ਦੇਖਦੇ ਹੋਏ ਸਥਾਨਕ ਪੁਲਿਸ ਪ੍ਰਸ਼ਾਸ਼ਨ ਦੇ ਦਖਲ ਨਾਲ ਪ੍ਰਬੰਧਕਾਂ ਨਾਲ 20 ਫਰਵਰੀ ਤੱਕ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਇਸਦੇ ਨਾਲ ਹੀ ਸਹਿਮਤੀ ਬਣੀ ਕਿ ਮਾਮਲੇ ਦੇ ਨਿਪਟਾਰੇ ਤੱਕ ਸੰਘਰਸ਼ਸ਼ੀਲ ਕਾਮੇ ਪੁਰ-ਅਮਨ ਢੰਗ ਨਾਲ਼ ਧਰਨੇ ‘ਚ ਬੈਠੇ ਰਹਿਣਗੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments