ਸ਼ੁੱਕਰਵਾਰ, ਜੂਨ 14, 2024
No menu items!
HomeEducationParamjit Kaur ਬਣ ਕੇ ਪ੍ਰੀਖਿਆ ਦੇਣ ਆਏ ਮੁੰਡੇ ਨੂੰ ਅਧਿਆਪਕ ਨੇ ਕੀਤਾ...

Paramjit Kaur ਬਣ ਕੇ ਪ੍ਰੀਖਿਆ ਦੇਣ ਆਏ ਮੁੰਡੇ ਨੂੰ ਅਧਿਆਪਕ ਨੇ ਕੀਤਾ ਕਾਬੂ! ਸਲਵਾਰ-ਸੂਟ ਪਹਿਨਿਆ, ਬਿੰਦੀ ਵੀ ਲਾਈ, ਪਰ….

 

The teacher arrested the boy who came to take the exam as Paramjit Kaur! Dressed in a salwar-suit, also wearing a bindi, but…

ਫਰੀਦਕੋਟ

ਪੰਜਾਬ ਦੇ ਫਰੀਦਕੋਟ ‘ਚ ਬਾਬਾ ਫਰੀਦ ਯੂਨੀਵਰਸਿਟੀ ‘ਚ ਪੈਰਾ-ਮੈਡੀਕਲ ਦੀਆਂ ਅਸਾਮੀਆਂ ‘ਤੇ ਭਰਤੀ ਲਈ ਪ੍ਰੀਖਿਆ ‘ਚ ਇਕ ਨੌਜਵਾਨ ਫਸ ਗਿਆ ਹੈ।

ਇਹ ਗ੍ਰੈਜੂਏਟ ਨੌਜਵਾਨ ਲੜਕੀ ਬਣ ਕੇ ਪ੍ਰੀਖਿਆ ਦੇ ਰਿਹਾ ਸੀ। ਉਸ ਨੇ ਨਕਲੀ ਲੰਬੇ ਵਾਲ, ਸਲਵਾਰ-ਸੂਟ ਅਤੇ ਬਿੰਦੀ-ਲਿਪਸਟਿਕ ਪਾਈ ਹੋਈ ਸੀ। ਲੜਕੀ ਦੇ ਭੇਸ ‘ਚ ਆਏ ਇਸ ਵਿਅਕਤੀ ਨੂੰ ਪ੍ਰੀਖਿਆ ਕੇਂਦਰ ਤੋਂ ਹੀ ਕਾਬੂ ਕੀਤਾ ਗਿਆ ਹੈ।

ਐਂਟਰੀ ਸਮੇਂ ਬਾਇਓਮੈਟ੍ਰਿਕ ਵੇਲੇ ਫਿੰਗਰ ਪ੍ਰਿੰਟ ਮੈਚ ਨਾ ਹੋਣ ਕਾਰਨ ਉਹ ਸ਼ੱਕ ਦੇ ਘੇਰੇ ਵਿਚ ਆ ਗਿਆ। ਜਦੋਂ ਪ੍ਰਬੰਧਕਾਂ ਵੱਲੋਂ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਪਿਆ ਕੇ ਇਹ ਸਹੀ ਉਮੀਦਵਾਰ ਨਹੀਂ।

ਜਾਂਚ ਵਿਚ ਪਤਾ ਲਗਾ ਕੇ ਲੜਕੇ ਵੱਲੋਂ ਲੜਕੀ ਦਾ ਭੇਸ ਬਣਾਇਆ ਹੋਇਆ ਸੀ ਜਿਸ ਨੂੰ ਤੁਰੰਤ ਪੁਲਿਸ ਹਵਾਲੇ ਕੀਤਾ ਗਿਆ। ਗੌਰਤਲਬ ਹੈ ਕੇ ਲੜਕੇ ਵੱਲੋਂ ਜਾਅਲੀ ਆਈਡੀ ਅਤੇ ਅਧਾਰ ਕਾਰਡ ਵੀ ਤਿਆਰ ਕੀਤਾ ਹੋਇਆ।

ਜਾਣਕਾਰੀ ਮਿਲੀ ਹੈ ਕਿ ਪਰਮਜੀਤ ਕੌਰ ਵਾਸੀ ਫਾਜ਼ਿਲਕਾ ਨੇ ਮਲਟੀਪਰਪਜ਼ ਹੈਲਥ ਵਰਕਰ ਦੀ ਅਸਾਮੀ ਲਈ ਡੀ.ਏ.ਵੀ. ਪਬਲਿਕ ਸਕੂਲ ਕੋਟਕਪੂਰਾ ਵਿੱਚ ਪੇਪਰ ਦੇਣਾ ਸੀ, ਪਰ ਉਸ ਦੀ ਥਾਂ ਉਤੇ ਅੰਗਰੇਜ਼ ਸਿੰਘ ਵਾਸੀ ਫਾਜ਼ਿਲਕਾ ਪੇਪਰ ਦੇਣ ਲਈ ਸੈਂਟਰ ਵਿੱਚ ਪਹੁੰਚ ਗਿਆ। ਉਸ ਨੇ ਆਪਣਾ ਪਹਿਰਾਵਾ ਵੀ ਕੁੜੀਆਂ ਵਾਲਾ ਪਾਇਆ ਹੋਇਆ ਸੀ।

ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਲੜਕੀ ਦੀ ਥਾਂ ’ਤੇ ਪੇਪਰ ਦੇਣ ਵਾਲੇ ਲੜਕੇ ਅੰਗਰੇਜ਼ ਸਿੰਘ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਅੰਗਰੇਜ਼ ਸਿੰਘ ਨੇ ਕੁੜੀਆਂ ਵਾਲੇ ਕੱਪੜੇ ਪਾਏ ਹੋਏ ਸਨ। news18

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES

Most Popular

Recent Comments