Saturday, April 13, 2024
No menu items!
HomeEducationਅਧਿਆਪਕ ਆਗੂਆਂ ਨੂੰ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਵੱਲੋਂ ਤਨਖ਼ਾਹਾਂ ਕੱਟਣ ਦੀਆਂ ਧਮਕੀਆਂ,...

ਅਧਿਆਪਕ ਆਗੂਆਂ ਨੂੰ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਵੱਲੋਂ ਤਨਖ਼ਾਹਾਂ ਕੱਟਣ ਦੀਆਂ ਧਮਕੀਆਂ, ਹੜਤਾਲ ‘ਚ ਹੋਏ ਸੀ ਸ਼ਾਮਲ- ਹੁਣ ਸਾਂਝੇ ਮੋਰਚੇ ਦਾ ਵਫ਼ਦ ਸਿੱਖਿਆ ਅਫ਼ਸਰ ਨੂੰ ਮਿਲਿਆ

 

ਤਨਖ਼ਾਹਾਂ ਕੱਟਣ ਦੀਆਂ ਧਮਕੀਆਂ: ਅਧਿਆਪਕ ਆਗੂਆਂ ਦੀ ਕੌਮੀ ਹੜਤਾਲ ਦੇ ਦਿਨ ਦੀ ਨਹੀਂ ਕੱਟਣ ਦਿੱਤੀ ਜਾਵੇਗੀ ਤਨਖਾਹ: ਸਾਂਝਾ ਮੋਰਚਾ

ਪੰਜਾਬ ਨੈੱਟਵਰਕ, ਸੰਗਰੂਰ

ਤਨਖ਼ਾਹਾਂ ਕੱਟਣ ਦੀਆਂ ਧਮਕੀਆਂ: 16 ਫਰਵਰੀ ਦੀ ਕੌਮੀ ਹੜਤਾਲ ਸਬੰਧੀ ਅਧਿਆਪਕ ਜਥੇਬੰਦੀਆਂ ਵੱਲੋਂ ਬਣਾਏ ਸਾਂਝੇ ਮੋਰਚੇ ਦਾ ਵਫਦ ਅੱਜ ਮੋਰਚੇ ਦੇ ਕੁੱਝ ਆਗੂਆਂ ਦੇ ਸਕੂਲ ਮੁਖੀਆਂ ਵੱਲੋਂ ਉਹਨਾਂ ਦੀ ਹੜਤਾਲ ਵਾਲੇ ਦਿਨ ਦੀ ਤਨਖਾਹ ਕੱਟਣ ਦੇ ਮਸਲੇ ‘ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸੰਗਰੂਰ ਪ੍ਰੀਤਇੰਦਰ ਘਈ ਨੂੰ ਮਿਲਿਆ। ਆਗੂਆਂ ਨੇ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਤੋਂ ਬਿਨਾਂ ਜ਼ਿਲ੍ਹੇ ਦੇ ਕੁਝ ਹੋਰ ਸਕੂਲਾਂ ਦੇ ਪ੍ਰਿੰਸੀਪਲਾਂ ਵੱਲੋਂ ਵੀ ਜਥੇਬੰਦੀਆਂ ਦੇ ਆਗੂਆਂ ਦੀਆਂ ਤਨਖਾਹਾਂ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਆਗੂਆਂ ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਉਂਦਿਆ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਉਕਤ ਕੌਮੀ ਪੱਧਰ ਦੀ ਹੜਤਾਲ ਕੀਤੀ ਗਈ ਸੀ ਜੋ ਕਿ ਉਹਨਾਂ ਦਾ ਅਧਿਕਾਰ ਹੈ। ਸਰਕਾਰ ਨੇ ਪਹਿਲਾਂ ਹੀ ਮੁਲਾਜ਼ਮਾਂ ਦਾ ਬਹੁਤ ਨੁਕਸਾਨ ਕੀਤਾ ਹੈ। ਜੇਕਰ ਇਹ ਅਧਿਕਾਰੀ ਮੁਲਾਜ਼ਮਾਂ ਨੂੰ ਕੁਝ ਦੇ ਨਹੀਂ ਸਕਦੇ ਤਾਂ ਘੱਟੋ-ਘੱਟ ਹੱਕ ਮੰਗਦੇ ਮੁਲਾਜ਼ਮਾਂ ਦੇ ਵਿਰੋਧ ਵਿੱਚ ਨਾ ਭੁਗਤਣ।

ਮੋਰਚੇ ਦੇ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਸਕੂਲ ਮੁਖੀ ਨੇ ਕਿਸੇ ਅਧਿਆਪਕ ਦੀ ਤਨਖਾਹ ਕੱਟੀ ਤਾਂ ਮੋਰਚਾ ਉਸ ਮੁਖੀ ਵਿਰੁੱਧ ਜਥੇਬੰਦਕ ਐਕਸ਼ਨ ਕਰੇਗਾ ਜਿਸ ਦਾ ਜ਼ਿੰਮੇਵਾਰ ਉਹ ਮੁਖੀ ਖੁਦ ਹੋਵੇਗਾ। ਸਿੱਖਿਆ ਅਧਿਕਾਰੀ ਨੇ ਇਸ ਸਬੰਧ ਵਿੱਚ ਸਬੰਧਤ ਸਕੂਲ ਮੁਖੀਆਂ ਨਾਲ ਗੱਲ ਕਰਕੇ ਉਹਨਾਂ ਨੂੰ ਤਨਖਾਹ ਕੱਟਣ ਤੋਂ ਰੋਕਣ ਦਾ ਭਰੋਸਾ ਦਿੱਤਾ।

ਨਾਲ ਹੀ ਇਹ ਵਫਦ ਇਸੇ ਮਸਲੇ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ.ਸਿੱ.) ਸੰਗਰੂਰ ਦੇ ਦਫ਼ਤਰ ਵਿਖੇ ਉਹਨਾਂ ਦੀ ਗ਼ੈਰ-ਮੌਜੂਦਗੀ ਵਿੱਚ ਸੀਨੀਅਰ ਸਹਾਇਕ ਮੈਡਮ ਰਾਜਿੰਦਰ ਨੂੰ ਮਿਲਿਆ ਅਤੇ ਜ਼ਿਲ੍ਹੇ ਵਿੱਚ ਕਿਸੇ ਵੀ ਅਧਿਆਪਕ ਦੀ ਤਨਖਾਹ ਨਾ ਕੱਟਣ ਦੀ ਮੰਗ ਕੀਤੀ । ਉਹਨਾਂ ਨੇ ਵਫਦ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਭਰੋਸਾ ਦਿੱਤਾ ਕਿ ਉਹ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬ ਦੇ ਧਿਆਨ ਵਿੱਚ ਇਹ ਮਸਲਾ ਲਿਆਉਣਗੇ। ਵਫ਼ਦ ਵਿੱਚ ਮੋਰਚੇ ਦੇ ਆਗੂ ਬਲਬੀਰ ਲੌਂਗੋਵਾਲ, ਫ਼ਕੀਰ ਸਿੰਘ ਟਿੱਬਾ,ਕਰਮਜੀਤ ਨਦਾਮਪੁਰ,ਦਾਤਾ ਸਿੰਘ ਨਮੋਲ,ਬੱਗਾ ਸਿੰਘ,ਕੁਲਵੰਤ ਖਨੌਰੀ,ਸੁਖਜਿੰਦਰ ਸੰਗਰੂਰ,ਸਰਬਜੀਤ ਪੁੰਨਾਵਾਲ,ਕੰਵਲਜੀਤ ਸਿੰਘ,ਪਵਨ ਕੁਮਾਰ ਅਤੇ ਜਸਬੀਰ ਨਮੋਲ ਸ਼ਾਮਲ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments