Tuesday, March 5, 2024
No menu items!
HomeEducationਅਧਿਆਪਕਾਂ ਨੇ CM ਮਾਨ ਦੇ ਨਾਂਅ ਸੌਂਪਿਆ DEO ਐਲੀਮੈਂਟਰੀ ਨੂੰ ਮੰਗ ਪੱਤਰ

ਅਧਿਆਪਕਾਂ ਨੇ CM ਮਾਨ ਦੇ ਨਾਂਅ ਸੌਂਪਿਆ DEO ਐਲੀਮੈਂਟਰੀ ਨੂੰ ਮੰਗ ਪੱਤਰ

 

  • ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਡੀਈਓ ਐਲੀਮੈਂਟਰੀ ਨੂੰ ਸੌਂਪਿਆ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ
  • ਅਧਿਆਪਕਾਂ ਨੂੰ ਮਿਡ ਡੇ ਮੀਲ ਸਮੇਤ ਵੱਖ ਵੱਖ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੀਤੀ ਮੰਗ

ਪੰਜਾਬ ਨੈੱਟਵਰਕ, ਪਠਾਨਕੋਟ

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੱਦੇ ਤੇ ਅੱਜ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਪੰਜਾਬ ਮੀਤ ਪ੍ਰਧਾਨ ਰਵੀ ਕਾਂਤ , ਸਟੇਟ ਬਾਡੀ ਮੈਂਬਰ ਰਮਨ ਕੁਮਾਰ, ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੂੰ ਅਧਿਆਪਕਾਂ ਦੀ ਵੱਖ ਵੱਖ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।

ਮੰਗ ਪੱਤਰ ਸੌਂਪਦਿਆਂ ਉਨ੍ਹਾਂ ਕਿਹਾ ਕਿ ਪ੍ਰਾਇਮਰੀ ਪੱਧਰ ਨੇ ਹੀ ਸੈਕੰਡਰੀ ਪੱਧਰ ਦੀ ਨੀਂਹ ਉਸਰਨੀ ਹੁੰਦੀ ਹੈ ਇਸ ਲਈ ਪ੍ਰਾਇਮਰੀ ਪੱਧਰ ਦੀ ਸਿੱਖਿਆ ਦੀ ਮਜ਼ਬੂਤੀ ਲਈ ਇਨ੍ਹਾਂ ਮਸਲਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲ ਹੀ ਵਿੱਚ ਵਿਭਾਗ ਵੱਲੋਂ ਮਹਿਗਾਈ ਦੇ ਯੁੱਗ ਵਿੱਚ ਮਿਡ ਡੇ ਮੀਲ ਸਬੰਧੀ ਬਿਨਾ ਰਾਸ਼ੀ ਵਧਾਇਆਂ ਪੂੜੀਆਂ ਖਵਾਉਣ ਦੇ ਦਿਤੇ ਆਦੇਸ਼ ਤੇ ਕੇਲੇ ਖ੍ਰੀਦਣ ਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਢੁਕਵੇਂ ਕਦਮ ਚੁੱਕੇ ਜਾਣ।

ਅਧਿਆਪਕਾਂ ਕੋਲੋਂ ਹਰੇਕ ਤਰ੍ਹਾਂ ਦੇ ਗੈਰ-ਵਿੱਦਿਅਕ ਕੰਮ ਸਮੇਤ ਬੀਐਲਓ ਦਾ ਕੰਮ ਬੰਦ ਕਰਾਕੇ ਅਧਿਆਪਕ ਨੂੰ ਸਿਰਫ਼ ਪੜਾਈ ਵੱਲ ਕੇਂਦਰਿਤ ਕੀਤਾ ਜਾਵੇ।

ਮਾਸਟਰ ਕੇਡਰ ਅਤੇ ਹੋਰ ਪ੍ਰਾਇਮਰੀ ਪੱਧਰ ਦੀਆਂ ਰਹਿੰਦੀਆਂ ਸਭ ਪ੍ਰਮੋਸ਼ਨਾਂ ਬਿਨਾਂ ਕਿਸੇ ਦੇਰੀ ਤੋਂ ਕੀਤੀਆਂ ਜਾਣ। ਬਾਕੀ ਵਿਸ਼ਿਆਂ ਦੇ ਨਾਲ ਨਾਲ ਫਾਈਨ ਆਰਟਸ ਯੋਗਤਾ ਪੂਰੀ ਕਰਦੇ ਅਧਿਆਪਕਾਂ ਨੂੰ ਆਰਟ ਕਰਾਫਟ ਵੱਜੋ ਅਤੇ ਵੋਕੇਸ਼ਨਲ ਯੋਗਤਾ ਪੂਰੀ ਕਰਦੇ ਅਧਿਆਪਕਾਂ ਨੂੰ ਵੀ ਮਾਸਟਰ ਕੇਡਰ ਵਿੱਚ ਪ੍ਰਮੋਟ ਕੀਤਾ ਜਾਵੇ।

ਹੈਡ ਟੀਚਰਜ਼ ਦੀ ਖਤਮ ਕੀਤੀਆਂ 1904 ਪੋਸਟਾਂ ਤੁਰੰਤ ਬਹਾਲ ਕੀਤੀਆਂ ਜਾਣ। ਬੀਪੀਈਓਜ਼ ਪ੍ਰਮੋਸ਼ਨਾਂ ਪਹਿਲਾ ਵਾਂਗ 75% ਕੋਟੇ ਤਹਿਤ ਜ਼ਿਲ੍ਹਾ ਪੱਧਰ ਤੇ ਕੀਤੀਆਂ ਜਾਣ। ਸੈਟਰ ਹੈਡ ਅਧਿਆਪਕਾਂ ਦੀਆਂ ਮੋਹਾਲੀ ਵਿਖੇ ਟ੍ਰੇਨਿੰਗਾਂ ਨਾ ਲਗਾਈਆਂ ਜਾਣ।

ਸੈਂਟਰ ਪੱਧਰ ਤੇ ਡਾਟਾ ਐਂਟਰੀ ਆਪਰੇਟਰ ਅਤੇ ਪੀਟੀਆਈ (ਖੇਡ ਅਫ਼ਸਰਾਂ ) ਦੀਆਂ ਨਿਯੁਕਤੀਆਂ ਕੀਤੀਆਂ ਜਾਣ। ਹਰੇਕ ਸਕੂਲ ਵਿੱਚ ਸਫ਼ਾਈ ਸੇਵਕ ਦਿੱਤੇ ਜਾਣ, ਅਧਿਆਪਕਾਂ ਦੇ ਹਰੇਕ ਤਰ੍ਹਾਂ ਦੇ ਬਕਾਏ ਬਿਨਾਂ ਕਿਸੇ ਦੇਰੀ ਤੋਂ ਦਿੱਤੇ ਜਾਣ।

ਵਿਤੀ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ, ਕੱਟੇ ਭੱਤੇ ਬਾਰਡਰ /ਰੂਰਲ ਸਮੇਤ ਹੋਰ ਭੱਤੇ ਤੁਰੰਤ ਲਾਗੂ ਕੀਤੇ ਜਾਣ। ਪੇ-ਕਮਿਸ਼ਨ ਵੱਲੋ ਦਿੱਤੇ ਗੁਣਾਂਕ ਲਾਗੂ ਕਰਕੇ ਬਕਾਏ ਅਤੇ ਡੀ ਏ ਦੇ ਰਹਿੰਦੇ ਬਕਾਏ ਤੁਰੰਤ ਦਿੱਤੇ ਜਾਣ।

ਕੱਚੇ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਪੂਰੇ ਗ੍ਰੇਡ ਚ ਪੱਕੇ ਕੀਤਾ ਜਾਵੇ। ਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਪੱਧਰ ਤੇ ਨਵੀਂ ਭਰਤੀ ਕੀਤੀ ਜਾਵੇ। ਇਸ ਮੌਕੇ ਤੇ ਜਗਦੀਸ਼ ਕੁਮਾਰ ਸਿਆਲੀ, ਵਰਿੰਦਰ ਕੁਮਾਰ ਘਿਆਲਾ, ਮੀਨੂੰ ਸ਼ਰਮਾਂ, ਅਨੁਰਾਧਾ ਆਦਿ ਹਾਜ਼ਰ ਸਨ।

 

RELATED ARTICLES
- Advertisment -

Most Popular

Recent Comments