Tuesday, April 23, 2024
No menu items!
HomeEducationਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਭਾਰਤ ਬੰਦ 'ਚ ਸਮੂਲੀਅਤ ਕਰਨ ਦਾ ਐਲਾਨ

ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਭਾਰਤ ਬੰਦ ‘ਚ ਸਮੂਲੀਅਤ ਕਰਨ ਦਾ ਐਲਾਨ

 

ਭਾਰਤ ਬੰਦ: ਪਟਿਆਲਾ ਅਤੇ ਮੋਹਾਲੀ ਜਿਲਿਆਂ ਦੇ ਬੇਰੁਜ਼ਗਾਰਾਂ ਨੂੰ ਸ਼ੰਭੂ ਬਾਰਡਰ ਜਦਕਿ ਸੰਗਰੂਰ ਜਿਲ੍ਹੇ ਦੇ ਬੇਰੁਜ਼ਗਾਰਾਂ ਨੂੰ ਖਨੌਰੀ ਪਹੁੰਚਣ ਦੀ ਅਪੀਲ, “ਕਿਸਾਨਾਂ ਉੱਤੇ ਜ਼ਬਰ, ਪੁੱਟੇਗਾ ਮੋਦੀ ਦੀ ਕਬਰ” : ਬੇਰੁਜ਼ਗਾਰ ਮੋਰਚਾ

ਦਲਜੀਤ ਕੌਰ, ਸੰਗਰੂਰ/ਚੰਡੀਗੜ੍ਹ

ਭਾਰਤ ਬੰਦ: ਸੰਯੁਕਤ ਕਿਸਾਨ ਮੋਰਚਾ, ਕੇਂਦਰ ਪੱਧਰ ਦੀਆਂ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਅਤੇ ਆਜ਼ਾਦ ਟਰੇਡ ਯੂਨੀਅਨਾਂ ਵੱਲੋਂ ‘ਉਦਯੋਗਿਕ ਖੇਤਰ ਹੜਤਾਲ, ਐਸਕੇਐਮ ਦੇ ਸੱਦੇ ਅਨੁਸਾਰ 16 ਫਰਵਰੀ ਦੇ ਪੇਂਡੂ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ, ਜਿੱਥੇ ਕਿਸਾਨ,ਮਜਦੂਰ,ਵਪਾਰੀ, ਆੜਤੀਏ,ਡਰਾਈਵਰ ਆਦਿ ਤਬਕੇ ਸਰਗਰਮ ਹਨ ਉਥੇ ਪੰਜਾਬ ਦੇ ਵੱਖ ਵੱਖ ਖੇਤਰ ਦੇ ਬੇਰੁਜ਼ਗਾਰਾਂ ਉੱਤੇ ਆਧਾਰਿਤ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਨੇ ਵੀ ਬੰਦ ਨੂੰ ਸਫਲ ਬਣਾਉਣ ਲਈ ਸਮੂਲੀਅਤ ਕਰਨ ਦਾ ਐਲਾਨ ਕੀਤਾ ਹੈ।

ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਝੁਨੀਰ ਅਤੇ ਹਰਜਿੰਦਰ ਬੁਢਲਾਡਾ ਕਿਹਾ ਕਿ ਭਾਰਤ ਸਰਕਾਰ ਸਮੁੱਚੇ ਵਰਗਾਂ ਨੂੰ ਨਪੀੜਨ ਦੇ ਰਾਹ ਤੁਰੀ ਹੋਈ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਮੋਹਾਲੀ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਬੇਰੁਜ਼ਗਾਰਾਂ ਨੂੰ ਸ਼ੰਭੂ ਬਾਰਡਰ ਜਦਕਿ ਸੰਗਰੂਰ ਜਿਲ੍ਹੇ ਦੇ ਬੇਰੁਜ਼ਗਾਰਾਂ ਨੂੰ ਖਨੌਰੀ ਬਾਰਡਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਜਖਮੀ ਕਿਸਾਨਾਂ ਨੂੰ ਹਸਪਤਾਲ ਪਹੁੰਚਾਉਣ ਅਤੇ ਲੰਗਰ ਆਦਿ ਦੇ ਪਰਬੰਧ ਵਿੱਚ ਸਹਿਯੋਗ ਕੀਤਾ ਜਾਵੇ।

ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਭਰ ਦੇ ਲੋਕਾਂ ਨੂੰ ਇੱਕਜੁੱਟ ਹੋਣ, 16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਅਤੇ ਸੁਤੰਤਰ/ਸੈਕਟੋਰਲ ਫੈਡਰੇਸ਼ਨਾਂ ਦੇ ਸਾਂਝੇ ਪਲੇਟਫਾਰਮ ਰਾਹੀਂ ਗ੍ਰਾਮੀਣ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸਨੂੰ ਸਫਲ ਬਣਾਉਣ ਲਈ ਉਦਯੋਗਿਕ ਕਾਮਿਆਂ, ਮੁਲਾਜਮਾਂ ਅਤੇ ਹੋਰ ਵਰਗਾਂ ਨੂੰ ਰਲ਼ ਕੇ ਹੰਭਲੇ ਮਾਰਨੇ ਹੋਣਗੇ।

ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਹਰ ਵਰਗ ਦੇ ਲੋਕਾਂ ਦੀਆਂ ਟਰੇਡ ਯੂਨੀਅਨਾਂ ਅਤੇ ਕਿਸਾਨ/ਮਜਦੂਰ ਜਥੇਬੰਦੀਆਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ, ਸੱਭਿਆਚਾਰਕ ਕਾਰਕੁੰਨਾਂ, ਕਲਾਕਾਰਾਂ, ਛੋਟੇ ਵਪਾਰੀਆਂ, ਪੇਸ਼ੇਵਰ, ਵਕੀਲ, ਪੈਨਸ਼ਨਰ ਵਰਗ ਦੀਆਂ ਜਥੇਬੰਦੀਆਂ ਨੂੰ ਪੇਂਡੂ ਭਾਰਤ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ, ਫਿਰਕੂ, ਤਾਨਾਸ਼ਾਹੀ ਨੀਤੀਆਂ ਤੋਂ ਬਚਣ ਲਈ ਮਜ਼ਦੂਰਾਂ, ਕਿਸਾਨਾਂ ਅਤੇ ਭਾਰਤੀ ਲੋਕਾਂ ਨੂੰ 16 ਫਰਵਰੀ ਦੇ ਸਮੁੱਚੇ ਪੇਂਡੂ ਭਾਰਤ ਬੰਦ ਵਿੱਚ ਕੁੱਦਣਾ ਚਾਹੀਦਾ ਹੈ। ਉਹਨਾਂ 13 ਫਰਵਰੀ ਨੂੰ ਹਰਿਆਣਾ ਦੇ ਵੱਖ ਵੱਖ ਬਾਰਡਰਾਂ ਉੱਤੇ ਕੇਂਦਰ ਅਤੇ ਖੱਟਰ ਸਰਕਾਰ ਵੱਲੋਂ ਕੀਤੇ ਜ਼ਬਰ ਦੀ ਸਖ਼ਤ ਨਿਖੇਧੀ ਕੀਤੀ।

ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਬੀਤੀ ਕੱਲ੍ਹ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਨੇੜੇ ਕਿਸਾਨਾਂ ‘ਤੇ ਕੀਤਾ ਪੁਲਿਸ ਜਬਰ ਦਰਸਾਉਂਦਾ ਹੈ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਤਾਨਾਸ਼ਾਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਪਣੇ ਹੀ ਦੇਸ਼ ਦੇ ਬਜੁਰਗ ਨਾਗਰਿਕਾਂ ‘ਤੇ ਜਲ ਤੋਪਾਂ, ਅੱਥਰੂ ਗੈਸ ਦੇ ਗੋਲੇ ਵਰਤਣੇ ਸਰਕਾਰ ਦੀ ਲੋਕ ਵਿਰੋਧੀ ਕਾਰਵਾਈ ਹੈ। ਇਸ ਮੌਕੇ ਅਮਨ ਸੇਖਾ, ਰਣਬੀਰ ਨਦਾਮਪੁਰ, ਲਲਿਤਾ ਪਟਿਆਲਾ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਰਮਨਦੀਪ ਅਬੋਹਰ, ਪ੍ਰੇਮ ਫਾਜ਼ਿਲਕਾ, ਜਸਮੇਲ ਦੇਧਨਾ ਅਤੇ ਹਰਵਿੰਦਰ ਥੂਹੀ ਆਦਿ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments