Weather Latest Update: ਹੁਣ ਤੱਕ ਮੌਨਸੂਨ ਦੌਰਾਨ ਮਾੜੀਆਂ ਮੋਟੀਆਂ ਬਾਰਿਸ਼ਾਂ ਹੀ ਹੋਈਆਂ
ਪੰਜਾਬ ਨੈੱਟਵਰਕ, ਚੰਡੀਗੜ੍ਹ-
Weather Latest Update: ਮੌਸਮ ਵਿਭਾਗ ਚੰਡੀਗੜ੍ਹ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਮੀਂਹ ਦੀ ਭਵਿੱਖਬਾਣੀ ਕਰ ਰਿਹਾ ਹੈ ਪਰ ਮੀਂਹ ਨਹੀਂ ਪੈ ਰਿਹਾ। ਪਿਛਲੇ ਕਈ ਦਿਨਾਂ ਤੋਂ ਵੀ ਸਥਿਤੀ ਇਹੀ ਚੱਲ ਰਹੀ ਹੈ। ਜਿਸ ਕਾਰਨ ਹੁੰਮਸ ਅਤੇ ਗਰਮੀ ਤੋਂ ਲੋਕ ਪ੍ਰੇਸ਼ਾਨ ਹਨ।
ਮੌਸਮ ਕੇਂਦਰ ਅਨੁਸਾਰ ਮੰਗਲਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਇੱਕ ਡਿਗਰੀ ਸੈਲਸੀਅਸ ਵੱਧ ਹੈ। ਘੱਟੋ-ਘੱਟ ਤਾਪਮਾਨ 28.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਸੈਲਸੀਅਸ ਵੱਧ ਸੀ।
ਹੁਣ ਫਿਰ ਮੌਸਮ ਕੇਂਦਰ ਨੇ ਬੁੱਧਵਾਰ ਅਤੇ ਵੀਰਵਾਰ ਨੂੰ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਅਤੇ ਭਵਿੱਖਬਾਣੀ ਵਿਚ ਕਿਹਾ ਗਿਆ ਹੈ ਕਿ, ਪੰਜਾਬ ‘ਚ ਭਾਰੀ ਮੀਂਹ ਦੀ ਸੰਭਾਵਨਾ ਹੈ, ਪਰ ਪੰਜਾਬ ਦੇ ਦੋ-ਚਾਰ ਜਿਲ੍ਹਿਆਂ ਨੂੰ ਛੱਡ ਕੇ ਬਾਕੀ ਕਿਸੇ ਵੀ ਜਿਲ੍ਹੇ ਅੰਦਰ ਭਾਰੀ ਮੀਂਹ ਤਾਂ ਕੀ, ਹਲਕਾ ਮੀਂਹ ਵੀ ਨਹੀਂ ਪੈ ਰਿਹਾ।
ਪਿਛਲੇ ਕਈ ਹਫ਼ਤਿਆਂ ਤੋਂ ਚੰਡੀਗੜ੍ਹ, ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਚੰਗਾ ਮੀਂਹ ਨਹੀਂ ਪਿਆ ਹੈ। ਹੁਣ ਤੱਕ ਮੌਨਸੂਨ ਦੌਰਾਨ ਮਾੜੀਆਂ ਮੋਟੀਆਂ ਬਾਰਿਸ਼ਾਂ ਹੋ ਰਹੀਆਂ ਹਨ।
WEATHER WARNING #PUNJAB #HARYANA DISTRICTWISE DATED 23-07-2024 https://t.co/Vd5g5RLGcPhttps://t.co/CgO6EyTvKG pic.twitter.com/qbVW4JM8q7
— IMD Chandigarh (@IMD_Chandigarh) July 23, 2024