ਸ਼ੁੱਕਰਵਾਰ, ਜੂਨ 14, 2024
No menu items!
HomeNationalਬਦਲਾਅ ਕਿੱਥੇ ਐ? ਸਰਕਾਰੀ ਸਕੂਲਾਂ 'ਚ 600 ਪ੍ਰਿੰਸੀਪਲਾਂ ਦੇ ਅਹੁਦੇ ਖ਼ਾਲੀ! ਮਾਨ...

ਬਦਲਾਅ ਕਿੱਥੇ ਐ? ਸਰਕਾਰੀ ਸਕੂਲਾਂ ‘ਚ 600 ਪ੍ਰਿੰਸੀਪਲਾਂ ਦੇ ਅਹੁਦੇ ਖ਼ਾਲੀ! ਮਾਨ ਸਰਕਾਰ ‘ਤੇ ਉੱਠੇ ਸਵਾਲ

 

ਪ੍ਰਿੰਸੀਪਲਾਂ ਦੇ ਅਹੁਦੇ ਖ਼ਾਲੀ! ਆਸਾਮੀਆਂ ਭਰਨ ਦੀ ਕਾਰਵਾਈ ਨੂੰ ਜਲਦੀ ਪੂਰਾ ਕਰਨ ਦੀ ਅਪੀਲ: ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪ੍ਰਿੰਸੀਪਲਾਂ ਦੇ ਅਹੁਦੇ ਖ਼ਾਲੀ! ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 600 ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਪੰਜਾਬ ਸਰਕਾਰ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।

ਇਹ ਵੀ ਪੜ੍ਹੋ-Weather Alert: ਮੌਸਮ ਵਿਭਾਗ ਦਾ ਅਲਰਟ, 15 ਫਰਵਰੀ ਤੱਕ ਨਹੀਂ ਮਿਲੇਗੀ ਠੰਡ ਤੋਂ ਰਾਹਤ, ਮੀਂਹ ਪੈਣ ਦੀ ਸੰਭਾਵਨਾ

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸੀਨੀਅਰ ਮੀਤ ਪ੍ਰਧਾਨ ਅਮਨ ਸਰਮਾ ਅਤੇ ਸੀਨੀਅਰ ਸਲਾਹਕਾਰ ਸੁਖਦੇਵ ਸਿੰਘ ਰਾਣਾ ਨੇ ਦੱਸਿਆ ਕਿ ਸਾਲ 2018 ਵਿੱਚ 50% ਸਿੱਧੀ ਭਰਤੀ ਅਤੇ 50% ਪਦਉਨਤੀਆਂ ਨਾਲ ਭਰਨ ਦੇ ਨਿਯਮ ਵੱਡੀ ਰੁਕਾਵਟ ਹੈ।

ਇਹ ਵੀ ਪੜ੍ਹੋ-ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖ਼ਬਰੀ! ਪੰਜਾਬ ਨੈਸ਼ਨਲ ਬੈਂਕ ‘ਚ ਨੌਕਰੀ ਕਰਨ ਦਾ ਸੁਨਿਹਰੀ ਮੌਕਾ, ਜਲਦੀ ਕਰੋ ਅਪਲਾਈ

ਸਿੱਧੀ ਭਰਤੀ ਦਾ ਅਦਾਲਤ ਵਿੱਚ ਕੇਸ ਹੈ ਅਤੇ ਮੁੱਖ ਦਫ਼ਤਰ ਵਲੋਂ ਖਾਲੀ ਅਸਾਮੀਆਂ ਨੂੰ ਭਰਨ ਕੋਈ ਦਿਲਚਸਪੀ ਨਹੀਂ ਹੈ। ਲੈਕਚਰਾਰ ਯੂਨੀਅਨ ਲਗਾਤਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਖਿਆ ਸਕੱਤਰ ਨਾਲ ਮੀਟਿੰਗ ਕਰਕੇ ਖਾਲੀ ਅਸਾਮੀਆਂ ਨੂੰ ਭਰਨ ਦੀ ਕਾਰਵਾਈ ਨੂੰ ਜਲਦੀ ਪੂਰਾ ਕਰਨ ਦੀ ਮੰਗ ਕਰਦੀ ਰਹੀ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਪ੍ਰਬੰਧਕੀ ਕੰਮ ਕਰਨ ਨਿਪੁੰਨਤਾ ਹਾਸਲ ਹੋ ਸਕੇ।

ਇਹ ਵੀ ਪੜ੍ਹੋ-PSEB Board Exams: PSEB ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਸੈਂਟਰਾਂ ਨੇੜੇ ਧਾਰਾ 144 ਲਾਗੂ

ਲਗਭਗ ਇਨ੍ਹਾਂ 600 ਸਕੂਲਾਂ ਵਿੱਚ ਸੀਨੀਅਰ ਲੈਕਚਰਾਰ ਹੀ ਬਤੌਰ ਸਕੂਲ ਇੰਚਾਰਜ ਸੇਵਾ ਨਿਭਾਅ ਰਹੇ ਹਨ ਪਰੰਤੂ ਸੇਵਾ ਨਿਭਾਅ ਰਹੇ ਆਪਣੀ ਪਦਉਨਤੀਆਂ ਉਡੀਕ ਕਰਦੇ ਸੇਵਾ ਮੁਕਤ ਹੋ ਰਹੇ ਹਨ। ਸੂਬਾ ਜਨਰਲ ਸਕੱਤਰ ਬਲਰਾਜ ਬਾਜਵਾ ਅਤੇ ਸਕੱਤਰ ਜਨਰਲ ਰਾਵਿਦਰਪਾਲ ਸਿੰਘ ਨੇ ਕਿਹਾ ਕਿ ਹੁਣ ਇਸ ਤਰ੍ਹਾਂ ਦੀ ਸਥਿਤੀ DEOs ਦੀ ਹੈ, ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ-Non Board Exams: ਸਿੱਖਿਆ ਵਿਭਾਗ ਵੱਲੋਂ ਨਾਨ ਬੋਰਡ ਜਮਾਤਾਂ ਲਈ ਸਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

ਜਨਵਰੀ 2024 ਵਿੱਚ 51 ਪ੍ਰਿੰਸੀਪਲਾਂ ਨੂੰ ਤਰੱਕੀ ਦੇਣ ਨਾਲ ਆਸਾਮੀਆਂ ਭਰਨ ਦੀ ਉਮੀਦ ਨੂੰ 28 ਅਧਿਕਾਰੀਆਂ ਵੱਲੋਂ ਨਾਂਹ ਕਰਨ ਕਰਕੇ ਬੂਰ ਨਹੀਂ ਪਿਆ।

ਇਹ ਵੀ ਪੜ੍ਹੋ-ਪੰਜਾਬ ‘ਚ ਕੱਚੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਰੁਝਾਨ ਜਾਰੀ, ਹਾਈਕੋਰਟ ਦਾ ਦਿੱਤਾ ਜਾ ਰਿਹੈ ਹਵਾਲਾ

ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਅਤੇ ਰਣਬੀਰ ਸਿੰਘ ਸੋਹਲ਼ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਦੀਆਂ ਤਰੱਕੀਆਂ ਕਰਕੇ ਜਿਲਾ ਸਿੱਖਿਆ ਅਫ਼ਸਰ ਅਤੇ ਮੁੱਖ ਦਫ਼ਤਰ ਦੀਆਂ ਸਹਾਇਕ ਡਾਇਰੈਕਟਰ ਦੀਆਂ ਤੈਨਾਤੀਆ ਜਲਦੀ ਕੀਤੀਆਂ ਜਾਣ ਤਾਂ ਜੋ ਸਲਾਨਾ ਪ੍ਰੀਖਿਆਵਾਂ ਅਤੇ ਵਿਦਿਆਰਥੀਆ ਦੇ ਵਜ਼ੀਫੇ ਅਤੇ ਹੋਰ ਅਧਿਆਪਕ ਦੇ ਸੇਵਾ ਮੁਕਤ ਤੇ ਜੀ ਪੀ ਐਫ ਦੀਆਂ ਅਦਾਇਗੀ ਸਮੇਂ ਸਿਰ ਕੀਤੀਆਂ ਜਾਣ।

ਇਹ ਵੀ ਪੜ੍ਹੋ-ਅਹਿਮ ਖ਼ਬਰ: ਪੰਜਾਬ ਦੇ 228 ਸਰਕਾਰੀ ਸਕੂਲਾਂ ਨੂੰ ਮਿਲੇ ਨਵੇਂ ਕਲਰਕ, ਪੜ੍ਹੋ ਲਿਸਟ

ਜਿਲ੍ਹਾ ਸਿਖਿਆ ਅਫਸਰ ਦੀ ਤੈਨਾਤੀਆ ਏ ਸੀ ਆਰ ਦੇ ਕਾਉਟਰ ਸਾਈਨ ਕਰਾਉਣ ਦਾ ਕੰਮ ਨਪੇੜੇ ਚਾੜਿਆ ਜਾਵੇ। ਸੂਬਾ ਆਗੂਆਂ ਨੇ ਵਿਭਾਗ ਵੱਲੋਂ ਵਿਭਾਗੀ ਪ੍ਰੀਖਿਆ ਸਬੰਧੀ ਪੱਤਰ ਜਾਰੀ ਕਰਕੇ ਦੁਬਿਧਾ ਖਤਮ ਕੀਤੀ ਜਾਵੇ।

ਅਧਿਆਪਕਾਂ ਦੀਆਂ ਵਿੱਤੀ ਮੰਗ ਛੇਵੇਂ ਪੇ ਕਮਿਸ਼ਨ ਦੀ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇਗਾ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਰੋਕੇ ਗਏ ਭੱਤੇ ਬਹਾਲ ਕੀਤੇ ਜਾਣ। ਅਧਿਆਪਕਾਂ ਦੀਆਂ ਬਦਲੀਆਂ ਦਾ ਕੰਮ ਅਪਰੈਲ ਮਹੀਨੇ ਦੌਰਾਨ ਪੂਰਾ ਕੀਤਾ ਜਾਵੇ ਤਾਂ ਜੋ ਨਵੇਂ ਦਾਖਲੇ ਦੀ ਮੁਹਿੰਮ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਸਕੇ।

ਇਹ ਵੀ ਪੜ੍ਹੋ-Teacher Wrong Assessment: ਗਲਤ ਪੇਪਰ ਚੈੱਕ ਕਰਨ ਵਾਲੇ 9218 ਅਧਿਆਪਕਾਂ ਖਿਲਾਫ ਵੱਡੀ ਕਾਰਵਾਈ, Gujarat ਸਰਕਾਰ ਨੇ ਠੋਕਿਆ 1.54 ਕਰੋੜ ਦਾ ਜੁਰਮਾਨਾ

ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਅਮਨ ਸਰਮਾ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਖਿਆ ਸਕੱਤਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਲ 2018 ਦੇ ਨਿਯਮਾਂ ਵਿੱਚ ਸੋਧ ਕਰਕੇ ਪਦਉਨਤੀਆਂ ਦਿੱਤਾ ਦਾ ਕੋਟਾ 75% ਕਰਕੇ ਪਦਉਨਤੀਆਂ ਦੀ ਖੜੋਤ ਨੂੰ ਖਤਮ ਕੀਤਾ ਜਾਵੇ।

ਇਹ ਵੀ ਪੜ੍ਹੋ-6ਵੀਂ ਜਮਾਤ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ! ਅਧਿਆਪਕਾ ਗ੍ਰਿਫਤਾਰ, ਪ੍ਰਿੰਸੀਪਲ ‘ਤੇ ਵੀ ਲੱਗੇ ਗੰਭੀਰ ਦੋਸ਼

ਇਸ ਮੌਕੇ ਬਲਜੀਤ ਸਿੰਘ, ਅਵਤਾਰ ਸਿੰਘ, ਬਲਦੀਸ਼ ਕੁਮਾਰ, ਇੰਦਰਜੀਤ ਸਿੰਘ, ਕੌਸ਼ਲ ਕੁਮਾਰ, ਤਜਿੰਦਰ ਸਿੰਘ, ਵਿੱਤ ਸਕੱਤਰ ਰਾਮ ਵੀਰ ਸਿੰਘ, ਭੁਪਿੰਦਰ ਪਾਲ ਸਿੰਘ, ਸੁਖਬੀਰ ਇੰਦਰ ਸਿੰਘ, ਜਗਤਾਰ ਸਿੰਘ ਸਿੱਧੂ, ਅਰੁਣ ਕੁਮਾਰ ਲੁਧਿਆਣਾ, ਗੁਰਪ੍ਰੀਤ ਸਿੰਘ ਬਠਿੰਡਾ ਅਤੇ ਚਰਨਇੰਦਰ ਸਿੰਘ ਸਿੱਧੂ ਹਾਜ਼ਰ ਸਨ।

ਇਹ ਵੀ ਪੜ੍ਹੋ-Fake Journalists Arrested: ਪੰਜਾਬ ਪੁਲਿਸ ਵਲੋਂ 6 ਫਰਜ਼ੀ ਪੱਤਰਕਾਰ ਗ੍ਰਿਫਤਾਰ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES

Most Popular

Recent Comments