Tuesday, March 5, 2024
No menu items!
HomeChandigarhKiran Bedi Governor of Punjab? ਕੀ ਕਿਰਨ ਬੇਦੀ ਹੋਵੇਗੀ ਪੰਜਾਬ ਦੀ ਗਵਰਨਰ?...

Kiran Bedi Governor of Punjab? ਕੀ ਕਿਰਨ ਬੇਦੀ ਹੋਵੇਗੀ ਪੰਜਾਬ ਦੀ ਗਵਰਨਰ? ਪੜ੍ਹੋ ਚਰਚਾ ਦਾ ਪੂਰਾ ਮਾਮਲਾ

 

Kiran Bedi Governor of Punjab?

ਪੰਜਾਬ ਨੈੱਟਵਰਕ, ਚੰਡੀਗੜ੍ਹ-

Kiran Bedi Governor of Punjab? ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪਰੋਹਿਤ ਦੇ ਵਲੋਂ ਬੀਤੇ ਦਿਨ ਅਚਾਨਕ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਉਨ੍ਹਾਂ ਨੇ ਜਿਹੜਾ ਅਸਤੀਫ਼ਾ ਰਾਸ਼ਟਰਪਤੀ ਨੂੰ ਦਿੱਤਾ ਹੈ, ਉਹਦੇ ਵਿਚ ਉਨ੍ਹਾਂ ਨੇ ਬਹੁਤਾ ਜਿਕਰ ਨਹੀਂ ਕੀਤਾ, ਪਰ ਸੂਤਰ ਇਸ ਅਸਤੀਫ਼ੇ ਨੂੰ ਵੰਨ ਸਵੰਨੇ ਢੰਗ ਤਰੀਕੇ ਦੇ ਨਾਲ ਪੇਸ਼ ਕਰ ਰਹੇ ਹਨ।

ਦੂਜੇ ਪਾਸੇ, ਅੱਜ ਚਰਚਾ ਇਹ ਛਿੜੀ ਕਿ, ਸੂਬੇ ਦਾ ਨਵਾਂ ਗਰਵਨਰ ਸੀਨੀਅਰ ਆਈਪੀਐਸ ਅਫ਼ਸਰ ਕਿਰਨ ਬੇਦੀ ਨੂੰ ਲਾਇਆ ਜਾ ਸਕਦਾ ਹੈ। ਹਾਲਾਂਕਿ ਇਸ ਖ਼ਬਰ ਦੀ ਅਧਿਕਾਰਿਤ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ-IMD Weather Forecast: ਪੰਜਾਬ ‘ਚ ਅੱਜ ਪਵੇਗਾ ਭਾਰੀ ਮੀਂਹ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ, ਮੌਸਮ ਵਿਭਾਗ ਦਾ ਅਲਰਟ ਜਾਰੀ

ਕਿਉਂਕਿ ਜਿਹੜੇ ਬੀਜੇਪੀ ਲੀਡਰ ਨੇ ਪਹਿਲਾਂ ਕਿਰਨ ਬੇਦੀ ਨੂੰ ਪੰਜਾਬ ਦਾ ਗਵਰਨਰ ਲਾਏ ਜਾਣ ਬਾਰੇ ਟਵੀਟ ਕੀਤਾ ਸੀ, ਉਸ ਨੇ ਪੋਸਟ ਵਾਇਰਲ ਹੋਣ ਮਗਰੋਂ ਆਪਣਾ ਟਵੀਟ ਹੀ ਡਲੀਟ ਕਰ ਦਿੱਤਾ।

ਭਾਸਕਰ ਦੀ ਰਿਪੋਰਟ ਮੁਤਾਬਿਕ, ਬੀਜੇਪੀ ਲੀਡਰ ਡਾ. ਕਮਲ ਸੋਈ ਦੇ ਵਲੋਂ ਟਵੀਟ ਕਰਕੇ ਲਿਖਿਆ ਸੀ ਕਿ, ਸੀਨੀਅਰ ਆਈਪੀਐਸ ਅਫ਼ਸਰ ਕਿਰਨ ਬੇਦੀ ਨੂੰ ਪੰਜਾਬ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ ਜਦੋਂ ਇਹ ਟਵੀਟ ਵਾਇਰਲ ਹੋਇਆ ਤਾਂ, ਬੀਜੇਪੀ ਲੀਡਰ ਨੇ ਟਵੀਟ ਡਿਲੀਟ ਕਰ ਦਿੱਤਾ।

ਦੱਸ ਦਈਏ ਕਿ, ਕਿਰਨ ਬੇਦੀ ਪਹਿਲਾਂ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਨਾਲ ਅੰਨਾ ਹਜ਼ਾਰੇ ਅੰਦੋਲਨ ਵਿਚ ਜੁੜੀ ਸੀ, ਪਰ ਅੰਦੋਲਨ ਦੇ ਬਾਅਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਈ ਤਾਂ, ਕਿਰਨ ਬੇਦੀ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ।

ਇਥੇ ਜਿਕਰ ਕਰਨਾ ਇਹ ਵੀ ਬਣਦਾ ਹੈ ਕਿ, ਕਿਰਨ ਬੇਦੀ ਪਾਂਡੀਚਰੀ ਵਿਚ ਗਵਰਨਰ ਰਹਿ ਚੁੱਕੀ ਹੈ। ਹਾਲਾਂਕਿ ਅਜੇ ਤੱਕ ਕਿਰਨ ਬੇਦੀ ਨੂੰ ਪੰਜਾਬ ਦਾ ਗਵਰਨਰ ਬਣਾਉਣ ਬਾਰੇ ਕੋਈ ਵੀ ਸਰਕਾਰੀ ਪੱਧਰ ਤੇ ਹੁਕਮ ਜਾਰੀ ਨਹੀਂ ਹੋਇਆ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments