Saturday, April 13, 2024
No menu items!
HomeChandigarhIAS Parampal Kaur Resigns: ਨੌਕਰੀ ਤੋਂ ਅਸਤੀਫ਼ਾ ਦੇਣ ਵਾਲੀ ਪੰਜਾਬ ਦੀ ਲੇਡੀ...

IAS Parampal Kaur Resigns: ਨੌਕਰੀ ਤੋਂ ਅਸਤੀਫ਼ਾ ਦੇਣ ਵਾਲੀ ਪੰਜਾਬ ਦੀ ਲੇਡੀ IAS ਅਫ਼ਸਰ ਕੀ ਲੜੇਗੀ ਬਠਿੰਡਾ ਤੋਂ ਚੋਣ?

 

IAS Parampal Kaur Resigns: ਪਰਮਪਾਲ ਕੌਰ ਨੇ ਆਪਣਾ ਅਸਤੀਫਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਭੇਜ ਦਿੱਤਾ ਹੈ

ਚੰਡੀਗੜ੍ਹ

IAS Parampal Kaur Resigns: ਬੀਤੇ ਦਿਨ ਪੰਜਾਬ ਦੀ ਸੀਨੀਅਰ ਲੇਡੀ ਆਈਏਐਸ ਅਫ਼ਸਰ ਪਰਮਪਾਲ ਕੌਰ ਦੇ ਵਲੋਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਦੱਸ ਦਈਏ ਕਿ, 2011 ਬੈਚ ਦੇ ਆਈਏਐਸ ਅਧਿਕਾਰੀ ਪਰਮਪਾਲ ਕੌਰ ਅਕਤੂਬਰ ਵਿੱਚ ਸੇਵਾਮੁਕਤ ਹੋਣ ਵਾਲੇ ਹਨ।

ਪਰਮਪਾਲ ਕੌਰ ਇਸ ਸਮੇਂ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਤਾਇਨਾਤ ਹਨ, ਨੇ ਆਪਣਾ ਅਸਤੀਫਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਭੇਜ ਦਿੱਤਾ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਿਕ, ਅਸਤੀਫ਼ੇ ਦੇ ਨਾਲ ਹੀ ਚਰਚਾ ਛਿੜ ਗਈ ਕਿ, ਉਹ ਸਿਆਸਤ ਵਿਚ ਆ ਸਕਦੇ ਹਨ ਅਤੇ ਭਾਜਪਾ ਦੀ ਤਰਫ਼ੋਂ ਚੋਣ ਲੜ ਸਕਦੇ ਹਨ।

ਹਾਲਾਂਕਿ, ਇਸ ਦੀ ਪੁਸ਼ਟੀ ਪਰਮਪਾਲ ਕੌਰ ਜਾਂ ਫਿਰ ਉਨ੍ਹਾਂ ਦੇ ਪਰਿਵਾਰ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ। ਦੱਸ ਦਈਏ ਕਿ, ਪਰਮਪਾਲ ਕੌਰ ਸੀਨੀਅਰ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੈ।

ਜਾਣਕਾਰੀ ਇਹ ਵੀ ਹੈ ਕਿ, ਅਸਤੀਫ਼ਾ ਸੀਐੱਮ ਪੰਜਾਬ ਭਗਵੰਤ ਮਾਨ ਕੋਲ ਪੁੱਜ ਗਿਆ ਹੈ ਅਤੇ ਮੰਨਿਆ ਇਹ ਜਾ ਰਿਹਾ ਹੈ ਕਿ, ਜੇ ਅਸਤੀਫ਼ਾ ਮਨਜ਼ੁਰ ਹੁੰਦਾ ਹੈ ਤਾਂ, ਪਰਮਪਾਲ ਕੌਰ ਸਿਆਸਤ ਵਿਚ ਕੁੱਦ ਸਕਦੇ ਹਨ ਅਤੇ ਚਰਚਾ ਇਹ ਵੀ ਹੈ ਕਿ, ਉਹ ਭਾਜਪਾ ਦੀ ਤਰਫ਼ੋਂ ਬਠਿੰਡਾ ਤੋਂ ਚੋਣ ਲੜ ਸਕਦੇ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments