Saturday, April 20, 2024
No menu items!
HomeEducationਕੀ ਪੰਜਾਬ ਦੀਆਂ ਮਿਡ-ਡੇ-ਮੀਲ ਵਰਕਰਾਂ ਦੀ ਤਨਖ਼ਾਹ 'ਚ ਹੋਵੇਗਾ ਵਾਧਾ?

ਕੀ ਪੰਜਾਬ ਦੀਆਂ ਮਿਡ-ਡੇ-ਮੀਲ ਵਰਕਰਾਂ ਦੀ ਤਨਖ਼ਾਹ ‘ਚ ਹੋਵੇਗਾ ਵਾਧਾ?

 

ਮਿਡ-ਡੇ-ਮੀਲ ਵਰਕਰਜ ਯੂਨੀਅਨ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਰੋਹਿਤ ਗੁਪਤਾ, ਗੁਰਦਾਸਪੁਰ

ਮਿਡ-ਡੇ-ਮੀਲ ਵਰਕਰਜ ਯੂਨੀਅਨ ਬਲਾਕ ਗੁਰਦਾਸਪੁਰ ਦੀ ਮੀਟਿੰਗ ਪ੍ਰਧਾਨ ਮੋਨਿਕਾ, ਜਨਰਲ ਸਕੱਤਰ ਚੰਪਾ ਦੇਵੀ, ਸੀਨੀਅਰ ਮੀਤ ਪ੍ਰਧਾਨ ਪੂਜਾ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਵਿੱਚ ਵਰਕਰਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਹਿੰਗਾਈ ਦੇ ਯੁੱਗ ਵਿਚ ਘੱਟੋ ਘੱਟ ਜੀਣ ਯੋਗ ਉਜਰਤ 26000 ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ।

ਹਰਿਆਣਾ ਦੀ ਤਰਜ਼ ਤੇ 6500 ਰੁਪਏ ਤੁਰੰਤ ਚੋਣ ਕਮਿਸ਼ਨ ਤੋਂ ਮਨਜ਼ੂਰੀ ਨਾਲ ਤਨਖਾਹ ਵਾਧਾ ਕੀਤਾ ਜਾਵੇ, ਚੋਣਾਂ ਵਿੱਚ ਕੰਮ ਦੇ ਬਦਲੇ ਮਿਹਨਤਾਨੇ ਨੂੰ ਪਹਿਲਾਂ ਜਾਰੀ ਕੀਤਾ ਜਾਵੇ, ਸਿਹਤ ਬੀਮਾ ਅਤੇ ਵਰਦੀਆਂ ਦਿੱਤੀਆਂ ਜਾਣ। ਵਰਕਰਾਂ ਕਿਹਾ ਕਿ 3000 ਰੁਪਏ ਮਹੀਨੇ ਦੀ ਉਜਰਤ ਨਾਲ ਘਰਾਂ ਦਾ ਗੁਜਾਰਾ ਨਹੀਂ ਹੋ ਰਿਹਾ।

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਾਸਪੁਰ-1 ਗੁਰਇਕਬਾਲ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਾਸਪੁਰ-2 ਰਾਕੇਸ਼ ਸ਼ਰਮਾ, ਸੰਦੀਪ ਕੁਮਾਰ ਅਤੇ ਸੁਰੇਸ ਸ਼ਰਮਾ ਬਲਾਕ ਮੈਨੇਜਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ। ਆਗੂਆਂ ਮੰਗ ਕੀਤੀ ਕਿ ਮਿਡ ਡੇਅ ਮੀਲ ਮੈਨੇਜਰਾਂ ਨੂੰ ਵੀ ਪੱਕਾ ਕੀਤਾ ਜਾਵੇ।

ਇਸ ਸਮੇਂ ਤਾਰਾ ਰਾਣੀ, ਮੋਨਿਕਾ, ਜੋਤੀ, ਵਿਮਲਾ ਦੇਵੀਂ, ਨੀਲੋ ਦੇਵੀ, ਪੂਜਾ, ਕਮਲੇਸ਼ ਕੁਮਾਰੀ, ਵੰਦਨਾ, ਨਿਰਮਲਾ, ਕਾਂਤਾ, ਜਸਵਿੰਦਰ ਕੌਰ, ਪਰਮਜੀਤ, ਜੀਵਨ, ਮਨਜੀਤ ਕੌਰ,ਸੁਨੀਤਾ, ਸੁਰਜੀਤ ਕੌਰ ਰਾਜਵੰਤ, ਸੁਖਰਾਜ, ਮਨਦੀਪ ਰਾਣੀ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ, ਅਨਿਲ ਕੁਮਾਰ ਲਾਹੌਰੀਆ, ਕੁਲਦੀਪ ਪੁਰੋਵਾਲ ਆਦਿ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments