ਪੰਜਾਬ ਨੈੱਟਵਰਕ, ਚੰਡੀਗੜ੍ਹ-
Rain Alert: ਮੌਸਮ ਵਿਭਾਗ ਚੰਡੀਗੜ੍ਹ ਦੇ ਵਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ, ਸੂਬੇ ਦੇ ਅੰਦਰ 11 ਤੋਂ 14 ਸਤੰਬਰ ਤੱਕ ਕਈ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹਿਣ, ਬੂੰਦਾਬਾਂਦੀ ਤੇ ਹਲਕੀ ਬਾਰਿਸ਼ (Rain Alert) ਹੋ ਸਕਦੀ ਹੈ।
ਇਥੇ ਦਸਣਾ ਬਣਦਾ ਹੈ ਕਿ, ਚੰਡੀਗੜ੍ਹ, ਮੋਹਾਲੀ ਤੇ ਆਸ ਪਾਸ ਦੇ ਇਲਾਕਿਆਂ ਵਿਚ ਦੁਪਹਿਰ ਵੇਲੇ ਤੋਂ ਹੀ ਹਲਕਾ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਦੇ ਕਈ ਸੈਕਟਰਾਂ ਵਿਚ ਮੀਂਹ ਪੈਣ ਤੋਂ ਬਾਅਦ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ।
#NOWCAST TRICITY pic.twitter.com/wkUlCzYfga
— IMD Chandigarh (@IMD_Chandigarh) September 10, 2023
ਵਿਭਾਗੀ ਜਾਣਕਾਰੀ ਮੁਤਾਬਿਕ, ਇਸ ਬਾਰਸ਼ ਦੇ ਨਾਲ ਜਿਥੇ ਤਾਪਮਾਨ ਵਿਚ ਗਿਰਾਵਟ ਆ ਜਾਵੇਗੀ, ਉਥੇ ਹੀ ਮੌਸਮ ਵੀ ਸਾਫ਼ ਹੋਣ ਦੀ ਉਮੀਦ ਹੈ।
Daily Rainfall Maps Punjab 10.09.2023 pic.twitter.com/4mJOwZyoEN
— IMD Chandigarh (@IMD_Chandigarh) September 10, 2023
ਇਸ ਵੇਲੇ ਸੂਬੇ ਦੇ ਅੰਦਰ ਹੁੰਮਸ ਭਰੀ ਗਰਮੀ ਹੈ, ਜਿਸ ਕਾਰਨ ਲੋਕਾਂ ਦਾ ਹਾਲ ਬੇਹਾਲ ਹੋਇਆ ਪਿਆ ਹੈ। ਤਾਪਮਾਨ ਕਰੀਬ 37-38 ਡਿਗਰੀ ਦੇ ਆਸਪਾਸ ਪੁੱਜਿਆ ਪਿਆ ਹੈ।
ਅਜਿਹੇ ਵਿਚ ਜੇਕਰ ਆਉਂਦੇ ਦਿਨਾਂ ਦੇ ਅੰਦਰ ਸੂਬੇ ਵਿਚ ਬਾਰਸ਼ ਹੁੰਦੀ ਹੈ ਤਾਂ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੇ ਨਾਲ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਹੋ ਸਕਦੀ ਹੈ।
ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ।
Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.
Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com
(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)