ਵਿਸ਼ੇਸ਼ ਲੇਖ- ਕੇਜਰੀਵਾਲ ਸਿਆਸੀ “ਸੱਜਣ ਠੱਗ” ਦਾ ਚਿਹਰਾ ਪਹਿਚਾਣੋ!

666
  • ਕੇਜਰੀਵਾਲ ਸਿਆਸੀ ਸੱਜਣ ਠੱਗ ਦਾ ਧੰਦਾ ਮੁੱਢ ਤੋਂ ਠੱਗੀਆਂ ਮਾਰਨ ਦਾ ਰਿਹਾ ਹੈ- ਗੁਰਜੀਤ ਸਿੰਘ ਰੰਧਾਵਾ 

ਆਮ ਆਦਮੀ ਪਾਰਟੀ ਸੁਪਰੀਮੋ ਕੇਜਰੀਵਾਲ ਯੋਗੀ ਮਹਾਰਾਜ ਤੋਂ ਡਰਦਾ ਯੂ ਪੀ ਵਲ ਮੂੰਹ ਨਹੀਂ ਕਰਦਾ। ਕੇਜਰੀਵਾਲ ਤੇ ਉਸਦੇ ਟੋਲੇ ਦੀ ਅੱਖ ਪੰਜਾਬ ‘ਚ ਕੁਰਸੀ ਹਥਿਆਉਣ ਉੱਪਰ ਲੱਗੀ ਹੈ। ਅਸਲ ਵਿੱਚ ਇਹ ਕਾਰਪੋਰੇਟ ਘਰਾਣਿਆਂ ਦੀ ਰਾਜਨੀਤੀ ਦਾ ਹੀ ਸਿਆਸੀ ਸੱਜਣ ਠੱਗ ਹੈ ਜਿਸਨੇ ਆਮ ਆਦਮੀ ਦਾ ਲਿਬਾਸ ਪਹਿਨਕੇ ਲੋਕਾਂ ਨੂੰ ਠੱਗਣਾ ਸ਼ੁਰੂ ਕੀਤਾ ਹੋਇਆ ਹੈ। ਪਿਛਲੇ ਦਿਨੀਂ ਕੇਜਰੀਵਾਲ ਸੱਜਣ ਠੱਗ ਨੇ ਕਿਸਾਨਾਂ ਦੇ ਸਰਵਉੱਚ ਨੇਤਾ ਬਲਬੀਰ ਸਿੰਘ ਰਾਜੇਵਾਲ ਨੂੰ ਲੁੱਟਣ ਲਈ ਘਰ ਬੁਲਾ ਲਿਆ।

ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਤੇ ਪੰਜਾਬ ਵਿਚ ਕਿਸਾਨ ਲਾਲਾ ਸਰਕਾਰ ਬਣਾਉਣ ਦੇ ਸਬਜ਼ਬਾਗ ਦਿਖਾਉਣ ਲੱਗਾ। ਦੂਜੇ ਪਾਸੇ ਫਟਾ ਫਟ ਉਮੀਦਵਾਰ ਖੜਾਉਣ ਲੱਗਾ। ਜਦੋਂ ਰਾਜੇਵਾਲ ਨੂੰ ਪਤਾ ਲੱਗਾ ਕਿ ਸੱਜਣ ਠੱਗ ਜੇਬ ਕੁਤਰਨ ਲੱਗਾ ਹੈ। ਉਨ੍ਹਾਂ ਨੇ ਪੰਜਾਬ ਆਕੇ ਕੇਜਰੀਵਾਲ ਦਾ ਭੰਡਾ ਚੁਰਾਹੇ ਵਿਚ ਭੰਨ ਦਿੱਤਾ। ਲੋਕਾਂ ਨੂੰ ਦਸ ਦਿੱਤਾ ਕਿੰਨਾ ਕਿੰਨਾ ਦੀਆਂ ਜੇਬਾਂ ਕੁਤਰਕੇ ਕਰੋੜਾਂ ਰੁਪਏ ਬਣਾਉਣ ਲੱਗੇ ਹਨ। ਸੋ ਕੇਜਰੀਵਾਲ ਸਿਆਸੀ ਠੱਗ ਦੇ ਝਾਂਸੇ ਵਿੱਚੋਂ ਨਿਕਲਕੇ ਸੰਯੁਕਤ ਸਮਾਜ ਮੋਰਚਾ ਸਰਗਰਮ ਹੋਇਆ ਹੈ।

ਸੰਯੁਕਤ ਸਮਾਜ ਮੋਰਚੇ ਦੇ ਹੱਕ ਵਿੱਚ ਦਸੀਂ ਲੱਖਾਂ ਕਿਸਾਨ ਮਜ਼ਦੂਰਾਂ ਮੁਲਾਜ਼ਮਾਂ ਤੇ ਮਹਿਨਤਕਸਾਂ ਦਾ ਜਨ-ਸਮੂਹ ਉੱਠ ਖੜਾਂ ਹੋਇਆ। ਸੰਯੁਕਤ ਸਮਾਜ ਮੋਰਚਾ ਨੇ ਚੋਣ ਕਮਿਸ਼ਨ ਤੋਂ ਪਾਰਟੀ ਪੂੰਜੀਕਰਨ ਤੇ ਚੁਨਾਵ ਚਿੰਨ ਲੈਣ ਲਈ ਅਰਜ਼ੀ ਦਰਜ ਕਰਵਾਈ। ਕੇਜਰੀਵਾਲ ਸਿਆਸੀ ਠੱਗ ਰੌਲਾ ਪਾਉਣ ਲੱਗੇ ਕਿ ਸੰਯੁਕਤ ਸਮਾਜ ਮੋਰਚਾ ਭਾਜਪਾ ਨਾਲ ਮਿਲਕੇ ਪਾਰਟੀ ਦਾ ਚੁਨਾਵ ਚਿੰਨ ਲੈ ਕੇ ਧੋਖਾ ਕਰਨ ਲੱਗਾ ਹੈ।

ਪੰਜਾਬ ਦੇ ਬੁੱਧੀਮਾਨ ਤੇ ਕਿਸਾਨ ਮਜ਼ਦੂਰਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਕਿਸਾਨ ਲੀਡਰਸ਼ਿਪ ਨੇ ਦਿੱਲੀ ਦੀਆਂ ਸੜਕਾਂ ਉੱਤੇ ਬੈਠਕੇ ਸਾਲ ਭਰ ਅੰਦੋਲਨ ਚਲਾਕੇ ਭਾਜਪਾ ਮੋਦੀ ਸਰਕਾਰ ਤੋਂ ਕਾਲੇ ਕਾਨੂੰਨ ਵਾਪਸ ਕਰਵਾਏ ਤੇ ਸੱਤ ਸੌ ਕਿਸਾਨ ਸ਼ਹੀਦ ਹੋਏ ਉਹ ਕਿਸਾਨ ਨੇਤਾ ਭਾਜਪਾ ਨਾਲ ਕਿਵੇਂ ਮਿਲ ਸਕਦੇ ਹਨ। ਕੇਜਰੀਵਾਲ ਸਿਆਸੀ ਸੱਜਣ ਠੱਗਾਂ ਦਾ ਭਾਂਡਾ ਚੌਰਾਹੇ ਵਿਚ ਭੱਜ ਗਿਆ। ਹੋਰ ਤਾਂ ਹੋਰ ਖ਼ੁਦ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਰਕਰਾਂ ਨੇਤਾਵਾਂ ਨੂੰ ਬੇਵਕੂਫ਼ ਬਣਾਉਣ ਲੱਗਾ ਹੈ।

ਸੀ ਐਮ ਦਾ ਚਿਹਰਾ ਦੱਸਣ ਦੀ ਥਾਂ ਵਟਸਐਪ ਰਾਹੀਂ ਵੋਟਾਂ ਪਵਾ ਕੇ ਚੰਗੇ ਸੀ ਐਮ ਚਿਹਰਾ ਚੁਣਨ ਦੀ ਖੇਡ ਖੇਡ ਕੇ ਦੱਸਦੇ ਨੇ 24 ਘੰਟਿਆਂ ਚ ਚਾਰ ਲੱਖ ਕਾਲਾਂ ਤੇ ਚਾਰ ਲੱਖ ਟੈਕਸਟ ਕਾਲਾ ਤੇ ਮੈਸੇਜ ਹਾਸਲ ਹੋਏ ਹਨ। ਭਲਾ ਇੱਕ ਸਕਿੰਟ ਵਿੱਚ 9 ਕਾਲਾਂ ਮੈਸੇਜ ਕਿਵੇਂ ਸੁਣੇ ਪੜੇ ਜਾ ਸਕਦੇ ਹਨ।

ਸਿਆਣੇ ਬੰਦਿਆਂ ਨੇ ਹਿਸਾਬ ਲਾਕੇ ਦੱਸਿਆ ਇਹ ਵੀ ਠੱਗੀ ਮਾਰ ਕੇ ਲੋਕਾਂ ਨੂੰ ਗੁਮਰਾਹ ਕਰੇਗਾ ਸਾਡੇ ਸੀ ਐਮ ਚਿਹਰੇ ਨੂੰ ਅੱਠ ਲੱਖ ਵੋਟਰਾਂ ਦੀ ਹਮਾਇਤ ਹਾਸਲ ਹੋਈ। ਇਸ ਦਾ ਖੇਲ ਤਮਾਸ਼ਾ ਨੰਗਾ ਹੋ ਗਿਆ। ਕੇਜਰੀਵਾਲ ਸਿਆਸੀ ਸੱਜਣ ਠੱਗ ਦਾ ਧੰਦਾ ਮੁੱਢ ਤੋਂ ਠੱਗੀਆਂ ਮਾਰਨ ਦਾ ਰਿਹਾ ਹੈ। ਆਮ ਆਦਮੀ ਦੇ ਭੇਸ ਚ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਲਈ ਖੇਤੀ ਕਾਨੂੰਨ ਦਾ ਕਾਗ਼ਜ਼ ਪਾੜ ਕੇ ਨਾਟਕ ਬਾਜ਼ੀ ਕੀਤੀ ਦੂਜੇ ਪਾਸੇ ਦਿਲੀ ਵਿਧਾਨ ਸਭਾ ਵਿੱਚ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਕਰਨ ਦਾ ਮਤਾ ਪਾਕੇ ਕਿਸਾਨ ਅੰਦੋਲਨ ਦੇ ਉਲਟ ਜਾ ਖੜੇ।

ਕਿਸਾਨ ਅੰਦੋਲਨ ਦੀ ਕੋਈ ਹਮਾਇਤ ਨਹੀਂ ਕੀਤੀ। ਇਸ ਤਰਾਂ ਜੰਮੂ-ਕਸ਼ਮੀਰ ਚ ਧਾਰਾ 370 ਤੋੜਨ ਲਈ ਭਾਜਪਾ ਦਾ ਸਾਥ ਦਿੱਤਾ। ਨਾਗਰਿਕਤਾ ਕਾਲਾ ਕਾਨੂੰਨ ਬਣਾਉਣ ਲਈ ਭਾਜਪਾ ਦਾ ਸਾਥ ਦਿੱਤਾ। ਜੋ ਦਿੱਲੀ ਵਿੱਚ ਨਾਗਰਿਕਤਾ ਕਾਨੂੰਨ ਵਿਰੋਧੀ ਸ਼ਾਹੀਨ ਬਾਗ਼ ਅੰਦੋਲਨ ਚਲਾਇਆ। ਉਸਦੀ ਹਮਾਇਤ ਨਹੀਂ ਕੀਤੀ ਉਲਟਾ ਭਾਜਪਾ ਦਾ ਸਾਥ ਦਿੱਤਾ। ਦਿੱਲੀ ਧਾਰਮਿਕ ਫ਼ਿਰਕਾਪ੍ਰਸਤਾਂ ਵੱਲੋਂ ਫ਼ਿਰਕੂ ਦੰਗੇ ਭੜਕਾਏ ਗਏ।

ਜਿਸ ਵਿਚ ਘੱਟ ਗਿਣਤੀ ਲੋਕਾਂ ਦੀਆਂ ਅਨੇਕਾਂ ਜਾਨਾਂ ਗਈਆਂ ਘਰ ਬਾਰ ਫੂਕੇ ਗਏ ਕੇਜਰੀਵਾਲ ਟੋਲੇ ਨੇ ਕੋਈ ਹਮਾਇਤ ਨਹੀਂ ਕੀਤੀ। ਇਹ ਭਾਜਪਾ ਸਰਕਾਰ ਦੇ ਹੱਕ ਵਿੱਚ ਭੁਗਤਦਾ ਆ ਰਿਹਾ ਹੈ ਤੇ ਉਲਟਾ ਕਿਸਾਨ ਲੀਡਰਸ਼ਿਪ ਨੂੰ ਭਾਜਪਾ ਨਾਲ ਰਲ਼ੀ ਦੱਸ ਕੇ ਧੋਖੇਬਾਜ਼ੀ ਦੀ ਗੰਦ ਵਿੱਚ ਡਿੱਗ ਕੇ ਲਿੱਬੜ ਚੁਕਾ ਹੈ। ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਜਨ-ਸਮੂਹ ਨੂੰ ਅਪੀਲ ਹੈ ਕਿ ਦਿੱਲੀ ਦੇ ਕੇਜਰੀਵਾਲ ਸਿਆਸੀ ਸੱਜਣ ਠੱਗਾਂ ਦਾ ਚਿਹਰਾ ਬੇਨਕਾਬ ਕਰਦੇ ਹੋਏ ਆਪਣੀ ਵੋਟ ਤੇ ਸਪੋਰਟ ਸੰਯੁਕਤ ਸਮਾਜ ਮੋਰਚੇ ਨੂੰ ਦੇ ਕੇ ਮਜ਼ਬੂਤ ਕਰੋ।

ਗੁਰਜੀਤ ਸਿੰਘ ਰੰਧਾਵਾ

ਨੋਟ- ਇਹ ਵਿਚਾਰ ਲੇਖਕ ਦੇ ਨਿੱਜੀ ਹਨ। ਅਦਾਰਾ “ਪੰਜਾਬ ਨੈੱਟਵਰਕ” ਇਨ੍ਹਾਂ ਵਿਚਾਰਾਂ ਦੀ ਜ਼ਿੰਮੇਵਾਰੀ ਨਹੀਂ ਲੈਂਦਾ।