Reliance Jio ਦੇ ਇਸ ਪਲਾਨ ‘ਚ ਮਿਲ ਰਿਹਾ 740GB ਡੇਟਾ, Airtel ਅਤੇ Vodafone ਦੇ ਵੀ ਬਾਕਮਾਲ ਆਫ਼ਰ

609

ਨਵੀਂ ਦਿੱਲੀ:

ਜੋ ਲੋਕ ਜ਼ਿਆਦਾ ਡਾਟਾ ਇਸਤੇਮਾਲ ਕਰਦੇ ਹਨ ਅਤੇ ਵਾਰ-ਵਾਰ ਰੀਚਾਰਜ ਨਹੀਂ ਕਰਵਾਉਣਾ ਚਾਹੁੰਦੇ ਹਨ। ਅਜਿਹੇ ਯੂਜ਼ਰਸ ਲਈ ਰਿਲਾਇੰਸ ਜੀਓ ਨੇ ਲੌਂਗ ਵੈਲੀਡਿਟੀ ਵਾਲਾ ਪਲਾਨ ਪੇਸ਼ ਕੀਤਾ ਗਿਆ ਹੈ। ਕੰਪਨੀ 2,599 ਰੁਪਏ ‘ਚ ਇਕ ਅਜਿਹਾ ਪਲਾਨ ਲੈਕੇ ਆਈ ਹੈ। ਜਿਸ ‘ਚ ਯੂਜ਼ਰਸ ਨੂੰ 740 GB ਤਕ ਮਿਲੇਗਾ।

ਜੀਓ ਨੇ 2,599 ਰੁਪਏ ਵਾਲੇ ਡਾਟਾ ਪੈਕ ‘ਚ ਤਹਾਨੂੰ ਹਰ ਦਿਨ 2 GB ਡਾਟਾ ਦਿੱਤਾ ਜਾਏਗਾ। ਇਸ ਤੋਂ ਇਲਾਵਾ ਵੀ ਇਸ ਪੈਕ ‘ਚ 10 ਜੀਬੀ ਡਾਟਾ ਵੀ ਮਿਲਦਾ ਹੈ। ਯਾਨੀ ਯੂਜ਼ਰਸ ਕੁੱਲ 740 GB ਹਾਈ ਸਪੀਡ ਡੇਟਾ ਯੂਜ਼ ਕਰ ਸਕਦੇ ਹਨ। ਹਾਲਾਂਕਿ ਹਰ ਦਿਨ ਮਿਲਣ ਵਾਲੇ ਡੇਟਾ ਦੀ ਲਿਮਿਟ ਖਤਮ ਹੋਣ ਤੋਂ ਬਾਅਦ 64kbps ਸਪੀਡ ਹੀ ਮਿਲੇਗੀ। ਇਸ ਪਲਾਨ ਦੇ ਤਹਿਤ ਅਨਲਿਮਿਟਡ ਕਾਲ, 100 ਫਰੀ ਐਸਐਮਐਸ ਅਤੇ ਮੁਫ਼ਤ ਜੀਓ ਐਪਸ ਸਬਸਕ੍ਰਿਪਸ਼ਨ ਜਿਹੇ ਆਫ਼ਰ ਦਿੱਤੇ ਜਾ ਰਹੇ ਹਨ।

ਜੀਓ ਦੇ ਡੇਟਾ ਪੈਕ ‘ਚ ਜੀਓ ਨੈਟਵਰਕ ‘ਤੇ ਅਨਲਿਮਿਟਡ ਜਦਕਿ ਨੌਨ-ਜੀਓ ਨੈਟਵਰਕ ‘ਤੇ ਕਾਲਿੰਗ ਲਈ 12 ਹਜ਼ਾਰ ਮਿੰਟ ਦਿੱਤੇ ਜਾ ਰਹੇ ਹਨ। ਇਸ ਪੈਕ ‘ਚ ਯੂਜ਼ਰਸ ਨੂੰ ਹਰ ਦਿਨ 100 SMS ਫਰੀ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਜੀਓ ਐਪਸ ਦੀ ਸਬਸਕ੍ਰਿਪਸ਼ਨ ਵੀ ਫਰੀ ਦਿੱਤੀ ਜਾ ਰਹੀ ਹੈ। ਇਸ ਪਲਾਨ ਦੀ ਵੈਲੀਡਿਟੀ 365 ਦਿਨ ਰੱਖੀ ਗਈ ਹੈ।

Airtel

Airtel ਵੀ ਆਪਣੇ ਯੂਜ਼ਰਸ ਨੂੰ ਇਕ ਅਜਿਹਾ ਪਲਾਨ ਦੇ ਰਿਹਾ ਹੈ। ਹਾਲਾਂਕਿ ਇਹ ਹਰ ਦਿਨ 1.5GB ਡੇਟਾ ਹੀ ਪੇਸ਼ ਕਰ ਰਿਹਾ ਹੈ। ਪਲਾਨ ਦੀ ਕੀਮਤ 2,398 ਰੁਪਏ ਤੈਅ ਕੀਤੀ ਗਈ ਹੈ। ਇਸ ਦੀ ਵੈਲੀਡਿਟੀ 365 ਦਿਨਾਂ ਦੀ ਹੈ। ਇਸ ‘ਚ ਹਰ ਦਿਨ 100 SMS ਦੀ ਸੁਵਿਧਾ ਵੀ ਮਿਲਦੀ ਹੈ। ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ ZEE5 Premium ਅਤੇ Wynk Music ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ। ਇਸ ਤੋਂ ਇਲਾਵਾ ਇਸ ਪਲਾਨ ‘ਚ ਯੂਜ਼ਰਸ ਨੂੰ ZEE5 Premium ਅਤੇ Wynk Music ਦਾ ਮੁਫ਼ਤ ਸਬਸਕ੍ਰਿਪਸ਼ਨ ਵੀ ਮਿਲਦਾ ਹੈ। ਜੋ ਲੋਕ ਵੀਡੀਓ ਦੇਖਣਾ ਪਸੰਦ ਕਰਦੇ ਹਨ ਇਨ੍ਹਾਂ ਲਈ Airtel ਬੈਸਟ ਮੰਨਿਆ ਜਾਂਦਾ ਹੈ।

Vodafone

ਇਨ੍ਹਾਂ ਦੋਵੇਂ ਕੰਪਨੀਆਂ ਤੋਂ ਇਲਾਵਾ Vodafone ਦਾ ਵੀ ਇਕ ਅਜਿਹਾ ਪਲਾਨ ਹੈ। ਜਿਸ ਤਹਿਤ 1.5GB ਡੇਟਾ ਹਰ ਦਿਨ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੀ ਕੀਮਤ 2,399 ਰੁਪਏ ਰਖੀ ਗਈ ਹੈ। ਵੋਡਾਫੋਨ ਦਾ ਇਹ ਪਲਾਨ 365 ਦਿਨ ਤਕ ਵੈਲਿਡ ਰਹੇਗਾ। ਇਸ ‘ਚ ਵੀ ਯੂਜ਼ਰਸ ਨੂੰ ਹਰ ਦਿਨ 100SMS ਫਰੀ ਕਰਨ ਦਾ ਮੌਕਾ ਮਿਲੇਗਾ। ਨਾਲ ਹੀ ਇਸ ‘ਚ ਯੂਜ਼ਰਸ ਨੂੰ ਅਨਲਿਮਟਡ ਕਾਲਿੰਗ ਦੀ ਸੁਵਿਧਾ ਦਿੱਤਾ ਜਾ ਰਹੀ ਹੈ। ਇਸ ਪਲਾਨ ਦੇ ਨਾਲ ਕੰਪਨੀ Vodafone play ਅਤੇ ZEE5 Premium ਦਾ ਸਬਸਕ੍ਰਿਪਸ਼ਨ ਮਿਲਦਾ ਹੈ।