ਸੁਖ਼ਨ ਸੁਨੇਹੇ ਮੰਚ ਦੀ ਕਾਰਜਕਾਰੀ ਕਮੇਟੀ ਦਾ ਪੁਨਰਗਠਨ

134

 

  • ਮੰਚ ਦੀ ਪਰਵਾਜ਼ ਲਾਇਬ੍ਰੇਰੀ ਹੁਣ ਸੰਕਲਪ ਐਜੂਕੇਸ਼ਨ ਕੰਪਲੈਕਸ ਚ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਸਾਹਿਤਕ ਗਤਵਿਧੀਆਂ ਨੂੰ ਸਮਰਪਿਤ “ਸੁਖ਼ਨ ਸੁਨੇਹੇ ਮੰਚ (ਰਜਿ:) ਦੀ ਕਾਰਜਕਾਰੀ ਕਮੇਟੀ ਦਾ ਪੁਨਰਗਠਨ ਕੀਤਾ ਗਿਆ। ਇਸ ਵਿਚ ਨਾਵਲਕਾਰਾ ਹਰਪਿੰਦਰ ਰਾਣਾ ਨੂੰ ਮੁੜ ਪ੍ਰਧਾਨ ਚੁਣਿਆ ਗਿਆ। ਹਿੰਦੀ ਲੇਖਿਕਾ ਮੀਨਾਕਸ਼ੀ ਮਨਹਰ ਨੂੰ ਚੇਅਰਪਰਸਨ, ਨਰਿੰਦਰ ਸੰਧੂ ਜਨਰਲ ਸਕੱਤਰ ਅਤੇ ਵਿਜੇ ਸਿਡਾਨਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ। ਕਮਲਜੀਤ ਕੌਰ ਉੱਪ ਪ੍ਰਧਾਨ ਅਤੇ ਰਾਮ ਸਵਰਨ ਜੀ ਅਤੇ ਪ੍ਰੋ. ਲਖਵੀਰ ਸਿੰਘ (ਮੁਕਤਸਰ ਡਾਇਲਾਗ ਦੇ ਸੰਚਾਲਕ ) ਅਤੇ ਜਸਵਿੰਦਰ ਸਿੰਘ ਨੂੰ ਸਲਾਹਕਾਰ ਚੁਣਿਆ ਗਿਆ।

ਨੌਜਵਾਨ ਐਡਵਕੇਟ ਮੁਬਾਰਕ ਮੱਕੜ (ਦ ਗਾਇਡਰਜ਼) ਅਤੇ ਐਡਵਕੇਟ ਸ਼ੁਭਮ ਸ਼ਰਮਾ ਨੂੰ ਕਾਨੂੰਨੀ ਸਲਾਹਕਾਰ ਚੁਣਿਆ ਗਿਆ। ਮਨਪ੍ਰੀਤ ਸਿੰਘ ਗੰਧੜ ਪ੍ਰੈਸ ਸਕੱਤਰ ਅਤੇ ਹਿੰਦੀ ਲੇਖਿਕਾ ਬਿਮਲਾ ਜੈਨ, ਮੈਡਮ ਸਤਿੰਦਰ ਕੌਰ, ਗੁਰਦੇਵ ਕੌਰ,ਦਵਿੰਦਰ ਕੌਰ ਪ੍ਰੀਤ ਅਤੇ ਕੁਲਦੀਪ ਕੌਰ ਮੈਬਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਇਹ ਵੀ ਤਸਦੀਕ ਕੀਤਾ ਜਾਂਦਾ ਹੈ ਕੇ ਇਹ ਸਾਰੇ ਅਹੁਦੇ ਆਨਰੇਰੀ ਹਨ। ਪਿੱਛਲੇ ਕਾਫ਼ੀ ਸਾਲਾਂ ਤੋਂ ਮੰਚ ਵੱਲੋਂ “ਪੰਜਾਬੀ ਸਾਹਿਤ ਸਭਾ ਨਵੀ ਦਿੱਲੀ” ਦੇ ਸਹਿਯੋਗ ਨਾਲ ਚਲਾਈ ਜਾ ਰਹੀ “ਪਰਵਾਜ਼ ਲਾਇਬ੍ਰੇਰੀ” (ਫਾਈਲ ਨੂੰ 178) ਨੂੰ ਹੁਣ ਗਾਰਡਨ ਕਾਲੋਨੀ ਤੋਂ ਬਦਲ ਕੇ ਕੋਟਕਪੂਰਾ ਰੋਡ ਤੇ ਸੰਕਲਪ ਐਜੂਕੇਸ਼ਨ ਕੰਪਲੈਕਸ ਵਿਖੇ ਸ਼ਿਫਟ ਕੀਤਾ ਗਿਆ।

ਹੁਣ ਲਾਇਬ੍ਰੇਰੀ ਦਾ ਸੰਚਾਲਨ ਨਰਿੰਦਰ ਸਿੰਘ ਉਰਫ ਪੰਮਾ ਸੰਧੂ ਕਰਨਗੇ। ਹਰ ਸ਼ਹਿਰੀ ਬਾਸ਼ਿੰਦੇ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕੇ ਲਾਇਬ੍ਰੇਰੀ ਦਾ ਮੈਬਰ ਬਣ ਸਕਦੇ ਹਨ। ਲਾਇਬ੍ਰੇਰੀ ਵਿਚ ਉੱਚ ਪੱਧਰ ਦੀਆਂ ਸਾਹਿਤਕ ਰਚਨਾਵਾਂ ਮੌਜੂਦ ਹਨ। ਤਕਰੀਬਨ ਹਰ ਨਵੀਂ ਕਿਤਾਬ ਲਾਇਬ੍ਰੇਰੀ ਚ ਉਪਲੱਬਧ ਹੁੰਦੀ ਹੈ। ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:) ਸੰਸਥਾ ਦੇ ਸਹਿਯੋਗ ਨਾਲ ਲਾਇਬ੍ਰੇਰੀ ਦੇ ਪਾਠਕ ਵਰਗ ਦੀ ਕਿਤਾਬਾਂ ਤਕ ਪਹੁੰਚ ਲਈ ਉਚੇਚੇ ਅਤੇ ਸਾਰਥਕ ਯਤਨ ਕੀਤੇ ਜਾਣਗੇ।