ਨਵੀਂ ਦਿੱਲੀ-
ਕੋਰੋਨਾ ਵਾਇਰਸ ਬਿਮਾਰੀ ਕਾਰਨ ਜਿਥੇ ਕਈ ਕੰਪਨੀਆਂ ਬੰਦ ਹੋ ਗਈਆਂ ਅਤੇ ਕਈ ਮੁਲਾਜ਼ਮਾਂ ਦੀ ਇਸ ਕਾਰਨ ਨੌਕਰੀ ਖੁੱਸ ਗਈ, ਉਥੇ ਹੀ ਕੁੱਝ ਅਜਿਹੀਆਂ ਕੰਪਨੀਆਂ ਬਚ ਵੀ ਗਈਆਂ, ਜਿਨ੍ਹਾਂ ਨੇ ਆਪਣੇ ਮੁਲਾਜ਼ਮਾਂ ਨੂੰ ਕੰਮ ਤਾਂ ਦਿੱਤਾ, ਪਰ ਉਨ੍ਹਾਂ ਦੀ ਨੀਯਤ ਮਾੜੀ ਹੋਣ ਦੇ ਕਾਰਨ ਉਨ੍ਹਾਂ ਨੂੰ (ਮੁਲਾਜ਼ਮਾਂਂ) ਕੰਪਨੀ ਤੋਂ ਬਾਹਰ ਦਾ ਰਸਤਾ ਵਿਖਾਉਣਾ ਪਿਆ।
ਦਰਅਸਲ, ਆਨਲਾਈਨ ਸਿੱਖਿਆ ਕੰਪਨੀ ਵ੍ਹਾਈਟਹੈਟ ਜੂਨੀਅਰ ਨੇ ਲਾਕਡਾਊਨ ਦੇ ਦੌਰਾਨ ਆਪਣੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਸੀ, ਪਰ ਹੁਣ ਜਦੋਂ ਲਾਕਡਾਊਨ ਹਟਾ ਦਿੱਤਾ ਗਿਆ ਹੈ ਅਤੇ ਮਾਹੌਲ ਆਮ ਵਰਗਾ ਹੋ ਗਿਆ ਹੈ ਤਾਂ, ਹੁਣ ਫਿਰ ਤੋਂ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਦਫ਼ਤਰ ਹਾਜ਼ਰੀ ਭਰਨ ਲਈ ਕਿਹਾ। ਹੈਰਾਨੀ ਤਾਂ, ਉਦੋਂ ਹੋਈ ਜਦੋਂ ਕੰਪਨੀ ਦੇ 800 ਤੋਂ ਵੱਧ ਮੁਲਾਜ਼ਮਾਂ ਨੇ ਇਹ ਕਹਿ ਕੇ ਅਸਤੀਫ਼ਾ ਦੇ ਦਿੱਤਾ ਕਿ, ਉਨ੍ਹਾਂ ਨੂੰ ਦਫ਼ਤਰ ਦੀ ਬਿਜਾਏ ਘਰ ਤੋਂ ਹੀ ਕੰਮ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ?
ਸਪੋਕਸਮੈਨ ਦੀ ਖ਼ਬਰ ਮੁਤਾਬਕ, ਮਨੀਕੰਟਰੋਲ ਨੇ ਇਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਵ੍ਹਾਈਟਹੈਟ ਜੂਨੀਅਰ ਨੇ 18 ਮਾਰਚ ਨੂੰ ‘ਘਰ ਤੋਂ ਕੰਮ’ ਨੀਤੀ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਸਾਰੇ ਕਰਮਚਾਰੀਆਂ ਨੂੰ ਇੱਕ ਮਹੀਨੇ ਦੇ ਅੰਦਰ ਭਾਵ 18 ਅਪ੍ਰੈਲ ਤੱਕ ਦਫ਼ਤਰ ਆ ਕੇ ਕੰਮ ਕਰਨ ਦੀ ਹਦਾਇਤ ਕੀਤੀ ਗਈ ਸੀ।
ਇਸ ਕਾਰਨ ਕਰੀਬ 800 ਮੁਲਾਜ਼ਮਾਂ ਨੇ ਅਸਤੀਫ਼ਾ ਦੇ ਦਿੱਤਾ, ਕਿਉਂਕਿ ਉਹ ਦਫ਼ਤਰ ਆਉਣ ਲਈ ਤਿਆਰ ਨਹੀਂ ਸਨ। ਅਸਤੀਫ਼ਾ ਦੇਣ ਵਾਲੇ ਕਰਮਚਾਰੀਆਂ ਵਿਚ ਵਿਕਰੀ, ਕੋਡਿੰਗ ਅਤੇ ਗਣਿਤ ਟੀਮਾਂ ਦੇ ਕਰਮਚਾਰੀ ਸ਼ਾਮਲ ਹਨ। ਆਉਣ ਵਾਲੇ ਮਹੀਨਿਆਂ ਵਿੱਚ ਹੋਰ ਕਰਮਚਾਰੀ ਅਸਤੀਫਾ ਦੇ ਸਕਦੇ ਹਨ।