ਪੇਂਡੂ ਡਿਸਪੈਂਸਰੀਆਂ ਖ਼ੁਦ ਬਿਮਾਰ! ਡਾਕਟਰ ਦੀ ਭਾਰੀ ਕਮੀ, ਪਰ ਮਾਨ ਸਰਕਾਰ ਨੇ ਇਮਪੇਨਲਮੈਂਟ ਮੌੜ ਦੀ ਭਰਤੀ ਕਰਕੇ, ਉਥੇ ਪਹਿਲਾਂ ਕੰਮ ਕਰ ਰਹੇ ਸਟਾਫ ਨੂੰ ਸ਼ਿਫਟ ਕਰਨ ਦਾ ਲਿਆ ਫੈਸਲਾ

326

 

ਪੰਜਾਬ ਨੈੱਟਵਰਕ, ਫਿਰੋਜ਼ਪੁਰ:

ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਪੰਜਾਬ ਰਾਜ ਫਾਰਮੇਸੀ ਆਫ਼ੀਸਰ (ਜ) ਐਸੋਸੀਏਸ਼ਨ ਜ਼ਿਲਾ ਫਿਰੋਜ਼ਪੁਰ ਵਲੋਂ ਹਰਪ੍ਰੀਤ ਸਿੰਘ ਥਿੰਦ ਜ਼ਿਲਾ ਪ੍ਰਧਾਨ ਦੀ ਅਗਵਾਈ ਹੇਠ ਮੰਗ ਪੱਤਰ ਐਮ ਐਲ ਏ ਰਣਬੀਰ ਸਿੰਘ ਭੁੱਲਰ ਨੂੰ ਦਿੱਤਾ ਗਿਆ।

ਪ੍ਰੈਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਗੁਰਪ੍ਰੀਤ ਸਿੰਘ ਪੁਰੀ ਅਤੇ ਰਾਜ ਕੁਮਾਰ ਕੁੱਕੜ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਰੈਗੂਲਰ ਭਰਤੀ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਹੈ।

ਪਰ ਬੜੀ ਦੁੱਖਦਾਈ ਗੱਲ ਹੈ ਕਿ ਜਿਹੜੀਆਂ ਪੀ ਐਚ ਸੀ ਪੇਂਡੂ ਖੇਤਰਾਂ ਵਿੱਚ ਚੱਲ ਰਹੀਆਂ ਸਨ, ਚਾਹੀਦਾ ਤਾਂ ਇਹ ਸੀ ਕਿ ਉਥੇ ਖ਼ਾਲੀ ਪਈਆਂ ਡਾਕਟਰਾਂ, ਫਾਰਮੇਸੀ ਆਫ਼ੀਸਰਜ ਅਤੇ ਪੈਰਾਮੈਡੀਕਲ ਦੀਆਂ ਆਸਾਮੀਆਂ ਨੂੰ ਭਰਿਆ ਜਾਂਦਾ ਤਾਂ ਕਿ ਲੋਕਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ।

ਪਰ ਭਗਵੰਤ ਮਾਨ ਸਰਕਾਰ ਨੇ ਉਥੇ ਇਮਪੇਨਲਮੈਂਟ ਮੌੜ ਦੀ ਭਰਤੀ ਕਰਕੇ ਉਥੇ ਪਹਿਲਾਂ ਕੰਮ ਕਰ ਰਹੇ ਸਟਾਫ ਨੂੰ ਸ਼ਿਫਟ ਕਰਨ ਦਾ ਫੈਸਲਾ ਕੀਤਾ। ਸਰਕਾਰ ਦੇ ਇਸ ਮੁਲਾਜ਼ਮ ਮਾਰੂ ਅਤੇ ਲੋਕ ਮਾਰੂ ਫ਼ੈਸਲੇ ਦਾ ਜਥੇਬੰਦੀ ਨੇ ਵਿਰੋਧ ਕਰਨ ਦਾ ਫੈਸਲਾ ਕੀਤਾ।

ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜ਼ਿਲਾ ਪ੍ਰੀਸ਼ਦ ਅਧੀਨ ਕੰਮ ਕਰਦੇ ਫਾਰਮੇਸੀ ਆਫ਼ੀਸਰਜ,ਆਰ ਬੀ ਐੱਸ ਕੇ,ਐਨ ਐਚ ਐਮ ਅਤੇ ਈ ਐਸ ਆਈ ਵਿਚ ਠੇਕੇ ਤੇ ਕੰਮ ਕਰਦੇ ਫਾਰਮੇਸੀ ਆਫ਼ੀਸਰਜ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਸਿਹਤ ਵਿਭਾਗ ਵਿਚ ਖ਼ਾਲੀ ਪਈਆਂ 502 ਫਾਰਮੇਸੀ ਆਫ਼ੀਸਰਜ ਦੀਆਂ ਆਸਾਮੀਆਂ ਨੂੰ ਤੁਰੰਤ ਰੈਗੂਲਰ ਤੌਰ ਤੇ ਭਰੀਆਂ ਜਾਣ। 320 ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਜਾਵੇ। ਇਸ ਮੋਕੇ ਰਵਿੰਦਰ ਲੂਥਰਾ, ਸੰਦੀਪ ਸਿੰਘ, ਕੁਲਦੀਪ ਬਜਾਜ, ਲਵਪ੍ਰੀਤ ਸਿੰਘ, ਮਧੂਬਾਲਾ ਸ਼ਿਵਾਨੀ ਸ਼ੁਕਲਾ ਵੀਰਪਾਲ ਕੌਰ ਵੀ ਹਾਜ਼ਰ ਸਨ।