Sad News: ਸੜਕ ਹਾਦਸੇ ‘ਚ ਮਾਸਟਰ ਗੁਰਪਾਲ ਸਿੰਘ ਦੀ ਮੌਤ

1472

 

ਚੰਡੀਗੜ੍ਹ

ਭਿਆਨਕ ਸੜਕ ਹਾਦਸੇ ਵਿੱਚ ਮਾਸਟਰ ਗੁਰਪਾਲ ਸਿੰਘ ਖੋਖਰ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਲੂਕਾ ਦੇ ਅਧਿਆਪਕਾ ਨਵਨੀਤ ਕੌਰ ਦੇ ਪਤੀ ਅਤੇ ਖੁਸ਼ਵਿੰਦਰ ਸਿੰਘ ਖੋਖਰ ਕੈਨੇਡੀਅਨ ਦੇ ਪਿਤਾ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਸਟਰ ਗੁਰਪਾਲ ਸਿੰਘ ਖੋਖਰ ਆਪਣੇ ਪੋਤੇ ਕੰਵਰ ਪ੍ਰਤਾਪ ਸਿੰਘ ਸਮੇਤ ਮੋਟਰ ਸਾਇਕਲ ‘ਤੇ ਸਵਾਰ ਹੋ ਕੇ ਸਥਾਨਕ ਸਹਿਰ ਦੇ ਆਕਸਫੋਰਡ ਸਕੂਲ ਵਿਚ ਪੜਦੀ ਆਪਣੀ ਪੋਤੀ ਇਵਲੀਨ ਕੌਰ ਨੂੰ ਸਕੂਲ ‘ਚੋਂ ਛੁੱਟੀ ਹੋਣ ਸਮੇਂ ਲੈਣ ਲਈ ਜਾ ਰਹੇ ਸਨ, ਤਾਂ ਰਸਤੇ ਵਿਚ ਉਨਾਂ ਦੇ ਮੋਟਰ ਸਾਇਕਲ ਨਾਲ ਅਵਾਰਾਂ ਕੁੱਤੇ ਟਕਰਾ ਗਏ, ਜਿਸ ਕਾਰਨ ਉਹ ਸੜਕ ‘ਤੇ ਡਿੱਗ ਪਏ।

ਇਸ ਘਟਨਾ ਦੌਰਾਨ ਉਹ ਪੋਤੇ ਸਮੇਤ ਜਖਮੀ ਹੋ ਗਏ, ਜਿਨਾਂ ਇਲਾਜ ਲਈ ਸਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ। ਜਿਥੇ ਦੌਰਾਨੇ ਇਲਾਜ ਦੌਰਾਨ ਮਾ. ਗੁਰਪਾਲ ਸਿੰਘ ਖੋਖਰ ਦਾ ਦਿਹਾਂਤ ਹੋ ਗਿਆ।