ਦੁਖਦ ਖ਼ਬਰ: ਦੂਰਦਰਸ਼ਨ ਦੀ ਮਸ਼ਹੂਰ ਐਂਕਰ ਗੀਤਾਂਜਲੀ ਅਈਅਰ ਦਾ ਦਿਹਾਂਤ, ਪੱਤਰਕਾਰੀ ਜਗਤ ‘ਚ ਸੋਗ ਦੀ ਲਹਿਰ

479

 

ਨਵੀਂ ਦਿੱਲੀ–

90 ਦੇ ਦਹਾਕੇ ਦੀ ਮਸ਼ਹੂਰ ਟੈਲੀਵਿਜ਼ਨ ਐਂਕਰ ਗੀਤਾਂਜਲੀ ਅਈਅਰ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਪੱਤਰਕਾਰੀ ਜਗਤ ਵਿੱਚ ਸੋਗ ਦੀ ਲਹਿਰ ਹੈ।

ਗੀਤਾਂਜਲੀ ਅੰਗਰੇਜ਼ੀ ਨਿਊਜ਼ ਐਂਕਰ ਸੀ। ਉਸਨੇ 1971 ਵਿੱਚ ਦੂਰਦਰਸ਼ਨ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਸਨੇ ਟੀਵੀ ਪੱਤਰਕਾਰੀ ਦੇ ਖੇਤਰ ਵਿੱਚ ਕਈ ਰਿਕਾਰਡ ਕਾਇਮ ਕੀਤੇ।

ਗੀਤਾਂਜਲੀ ਨੇ ਆਪਣੇ ਤਿੰਨ ਦਹਾਕਿਆਂ ਦੇ ਪੱਤਰਕਾਰੀ ਕਰੀਅਰ ਵਿੱਚ ਚਾਰ ਵਾਰ ਸਰਵੋਤਮ ਐਂਕਰ ਪਰਸਨ ਦਾ ਐਵਾਰਡ ਜਿੱਤਿਆ ਸੀ।