ਕ੍ਰਿਕਟ ਪ੍ਰੇਮੀਆਂ ਲਈ ਦੁਖ਼ਦ ਖ਼ਬਰ; ਪ੍ਰਸਿੱਧ ਖਿਡਾਰੀ ‘ਐਂਡਰਿਊ ਸਾਈਮੰਡਸ’ ਦੀ ਸੜਕ ਹਾਦਸੇ ‘ਚ ਹੋਈ ਮੌਤ

388

 

ਆਸਟਰੇਲੀਆ :

ਆਸਟਰੇਲੀਆ ਤੋਂ ਕ੍ਰਿਕਟ ਪ੍ਰੇਮੀਆਂ ਲਈ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਈਮੰਡਸ ਦੀ ਸ਼ਨੀਵਾਰ ਰਾਤ ਨੂੰ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਆਸਟ੍ਰੇਲੀਆਈ ਪੁਲਸ ਦੇ ਮੁਤਾਬਕ ਸਾਈਮੰਡਸ ਕਾਰ ‘ਚ ਇਕੱਲੇ ਸਨ।

ਜਦੋਂ ਸ਼ਨੀਵਾਰ ਰਾਤ ਨੂੰ ਉਨ੍ਹਾਂ ਦੀ ਕਾਰ ਸੜਕ ‘ਤੇ ਉਤਰੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਸੀ। ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ।