ਸੁਰੱਖਿਆ ਅਤੇ ਸਿਹਤ ਸੰਭਾਲ ਹਰ ਨਵੇਂ ਜਨਮੇਂ ਬੱਚੇ ਦਾ ਅਧਿਕਾਰ: ਡਾ ਦਵਿੰਦਰ ਢਾਂਡਾ

47
  • ਸਿਵਲ ਹਸਪਤਾਲ ਫਾਜ਼ਿਲਕਾ ਵਿਚ ਕੀਤੀ ਨਵ ਜੰਮੇ ਬੱਚਿਆਂ ਦੇ ਹਫਤੇ ਦੀ ਸ਼ੁਰੂਆਤ

ਪੰਜਾਬ ਨੈੱਟਵਰਕ, ਫਾਜ਼ਿਲਕਾ

ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਨਵੇਂ ਜਨਮੇਂ ਬੱਚਿਆਂ ਦੀ ਸਿਹਤ ਸੰਭਾਲ ਅਤੇ ਸੁਰੱਖਿਆ ਬਾਰੇ ਹਫ਼ਤੇ ਦੀ ਸ਼ੁਰੂਆਤ ਕਰਦੇ ਹੋਏ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਦਵਿੰਦਰ ਢਾਂਡਾ ਨੇ ਕਿਹਾ ਕਿ ਸੁਰੱਖਿਆ ਤੇ ਸਿਹਤ ਬੱਚਿਆਂ ਦਾ ਜਨਮ ਸਿੱਧ ਅਧਿਕਾਰ ਹੈ। ਇਸ ਲਈ ਨਵੇਂ ਜਨਮੇਂ ਬੱਚੇ ਦੀ ਸਿਹਤ ਸੰਭਾਲ ਨੂੰ ਹਰ ਪੱਧਰ ਤੇ ਕਾਇਮ ਰੱਖਣਾ ਸਾਡੇ ਸਾਰੀਆਂ ਦੀ ਨੈਤਿਕ ਜਿੰਮੇਵਾਰੀ ਹੈ। ਉਹਨਾਂ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਡਾ. ਰਿੰਕੂ ਚਾਵਲਾ ਜੋ ਕਿ ਬੱਚਿਆਂ ਦੇ ਰੋਗਾਂ ਦੇ ਮਾਹਿਰ ਹਨ ਨੇ ਕਿਹਾ ਕੇ 28 ਦਿਨਾਂ ਤੱਕ ਦੇ ਬੱਚਿਆਂ ਨੂੰ ਸਭ ਤੋਂ ਜਿਆਦਾ ਧਿਆਨ ਦੇਣ ਦੀ ਲੋੜ ਹੈ। ਬੱਚੇ ਨੂੰ ਕਦੇ ਵੀ ਗੁੜ੍ਹਤੀ ਸ਼ਹਿਦ ਜਾਂ ਐਸਾ ਕੁਝ ਵੀ ਨਹੀਂ ਦੇਣਾ ਚਾਹੀਦਾ ਸਿਵਾਏ ਮਾਂ ਦੇ ਦੁੱਧ ਤੋਂ। 6 ਮਹੀਨੇ ਤਕ ਸਿਰਫ਼ ਮਾਂ ਦਾ ਦੁੱਧ ਹੀ ਬੱਚੇ ਨੂੰ ਪਿਲਾਉਣਾ ਚਾਹੀਦਾ ਹੈ, ਨਾਲ ਹੀ ਬੱਚੇ ਨੂੰ ਠੰਡ ਤੋਂ ਬਚਾਉਣਾ ਤਾਂ ਕੇ ਨਿਮੋਨੀਆ ਵਰਗੀ ਬਿਮਾਰੀ ਦੀ ਚਪੇਟ ਵਿੱਚ ਨਾ ਆ ਸਕੇ ਯਾ ਕੋਈ ਹੋਰ ਲਾਗ ਨਾ ਲਗ ਸਕੇ।

ਬੱਚੇ ਨੂੰ ਮਾਰੂ ਰੋਗਾਂ ਤੋਂ ਬਚਾਉਣ ਲਈ ਟੀਕਾਕਰਨ ਵੀ ਬੇਹੱਦ ਜ਼ਰੂਰੀ ਹੈ। ਸਮੇਂ ਤੇ ਟੀਕਕਰਨ ਬੱਚੇ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਵਿਚ ਬਹੁਤ ਸਹਾਈ ਸਿੱਧ ਹੁੰਦਾ ਹੈ। ਜੇ ਬੱਚਾ ਢਿੱਲਾ ਜਾਂ ਰੋਂਦਾ ਨਾ ਹੋਵੇ ਜਾਂ ਬਿਲੁਕਲ ਸੁਸਤ ਹੋਵੇ ਤਾਂ ਵੀ ਨਜ਼ਦੀਕੀ ਸਿਹਤ ਕੇਂਦਰ ਜਾ ਕੇ ਉਸਦਾ ਚੈਕ ਅਪ ਕਰਾਉਣ ਵਿਚ ਬਿਲਕੁਲ ਦੇਰੀ ਨਹੀਂ ਕਰਨੀ ਚਾਹੀਦੀ। ਕਿਉਂਕਿ ਇਹ ਕਿਸੇ ਵੀ ਬਿਮਾਰੀ ਦੀ ਨਿਸ਼ਾਨੀ ਹੋ ਸਕਦੇ ਹਨ।

ਇਸ ਮੌਕੇ ਤੇ ਜ਼ਿਲਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂ ਨੇ ਕਿਹਾ ਕਿ ਮੀਡੀਆ ਵਿੰਗ ਪ੍ਰਿੰਟ ਅਤੇ ਇਲੈਟ੍ਰਾਨਿਕ ਮੀਡੀਆ ਦੀ ਸਹਾਇਤਾ ਨਾਲ ਆਮ ਲੋਕਾਂ ਤਕ ਇਹ ਮਹੱਤਵ ਪੂਰਨ ਜਾਣਕਾਰੀ ਪਹੁੰਚਾ ਰਿਹਾ ਹੈ। ਉਹਨਾਂ ਆਪਣੇ ਮੀਡੀਆ ਦੇ ਸਾਥੀਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਸਿਹਤ ਸਬੰਧੀ ਕੋਈ ਵੀ ਜਾਣਕਾਰੀ ਸਾਡੇ ਸਾਰਿਆਂ ਦੀ ਨਿੱਜੀ ਲੋੜ ਹੈ। ਇਸ ਲਈ ਇਸ ਨੂੰ ਜਰੂਰ ਲੋਕਾਂ ਤਕ ਪਹੁੰਚਾ ਕੇ ਸਮਾਜ ਤੇ ਲੋਕਾ ਪ੍ਰਤੀ ਆਪਣੇ ਫਰਜ਼ ਨੂੰ ਪੂਰਾ ਕਰੀਏ। ਇਸ ਮੌਕੇ ਹਰਮੀਤ ਸਿੰਘ ਬੀਈਈ, ਦਵਿੰਦਰ ਕੌਰ, ਸੁਖਜਿੰਦਰ ਸਿੰਘ ਅਤੇ ਹੋਰ ਸਟਾਫ਼ ਮੈਂਬਰ ਹਾਜ਼ਿਰ ਸਨ।

Where to get Psychology Jobs?

ਨਵੀਂ ਨੌਕਰੀ ਦੇ ਤਣਾਅ ਨਾਲ ਕਿਵੇਂ ਨਜਿੱਠੀਏ?

LEAVE A REPLY

Please enter your comment!
Please enter your name here