SBI e₹ for UPI :
ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਆਪਣੇ ਲੱਖਾਂ ਗਾਹਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਲਈ ਇੱਕ ਨਵੀਂ ਸਹੂਲਤ ਦਾ ਐਲਾਨ ਕੀਤਾ ਹੈ। SBI ਦੀ ਇਸ ਘੋਸ਼ਣਾ ਨਾਲ, ਉਨ੍ਹਾਂ ਦੇ ਗਾਹਕਾਂ ਨੂੰ ਡਿਜੀਟਲ ਭੁਗਤਾਨ ਵਿੱਚ ਹੋਰ ਆਸਾਨੀ ਹੋਵੇਗੀ।
ਦਰਅਸਲ, ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਆਰਬੀਆਈ ਦੇ ਈ-ਰੁਪਏ ‘ਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ ਇੰਟਰਓਪਰੇਬਿਲਟੀ ਦੀ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। SBI ਦਾ ਕਹਿਣਾ ਹੈ ਕਿ ਇਸ ਸੁਵਿਧਾ ਨਾਲ ਗਾਹਕ ਆਸਾਨੀ ਨਾਲ ਡਿਜੀਟਲ ਪੇਮੈਂਟ ਕਰ ਸਕਣਗੇ।
ਆਪਣੀ erupi App ਰਾਹੀਂ, SBI ਲੋਕਾਂ ਨੂੰ ਲੈਣ-ਦੇਣ ਲਈ ਕਿਸੇ ਵੀ ਵਪਾਰੀ ਦੇ UPI QR ਕੋਡ ਨੂੰ ਆਸਾਨੀ ਨਾਲ ਸਕੈਨ ਕਰਨ ਦੇ ਯੋਗ ਬਣਾਵੇਗਾ।
ਇਹ ਵੀ ਪੜ੍ਹੋ- Bank Holidays: ਸਤੰਬਰ ਮਹੀਨੇ ‘ਚ 16 ਦਿਨਾਂ ਬੈਂਕ ਰਹਿਣਗੇ ਬੰਦ, ਪੜ੍ਹੋ ਛੁੱਟੀਆਂ ਦੀ ਲਿਸਟ
ਮਹੱਤਵਪੂਰਨ ਗੱਲ ਇਹ ਹੈ ਕਿ, ਐਸਬੀਆਈ ਪਹਿਲਾਂ ਹੀ ਆਰਬੀਆਈ ਦੇ ਰਿਟੇਲ ਡਿਜੀਟਲ ਈ-ਰੁਪਏ ਨੂੰ ਸਵੀਕਾਰ ਕਰਨ ਵਾਲੇ ਬੈਂਕਾਂ ਵਿੱਚੋਂ ਇੱਕ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਭਾਰਤ ਦੀ ਮੋਬਾਈਲ-ਆਧਾਰਿਤ ਤੇਜ਼ ਭੁਗਤਾਨ ਪ੍ਰਣਾਲੀ ਹੈ।
ਇਹ ਲੋਕਾਂ ਨੂੰ ਵਰਚੁਅਲ ਪੇਮੈਂਟ ਐਡਰੈੱਸ (VPA) ਦੀ ਵਰਤੋਂ ਕਰਕੇ ਚੌਵੀ ਘੰਟੇ ਭੁਗਤਾਨ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। UPI ਦੀ ਵਰਤੋਂ ਭਾਰਤ ਵਿੱਚ ਪ੍ਰਚੂਨ ਡਿਜੀਟਲ ਭੁਗਤਾਨਾਂ ਲਈ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ।
RBI ਨੇ ਇੱਕ ਰੀਲੀਜ਼ ਜਾਰੀ ਕਰਦਿਆਂ ਕਿਹਾ ਹੈ ਕਿ UPI ਨਾਲ CBDT ਦਾ ਏਕੀਕਰਨ ਇੱਕ ਵੱਡੀ ਪ੍ਰਾਪਤੀ ਹੈ। ਇਹ ਰੋਜ਼ਾਨਾ ਲੈਣ-ਦੇਣ ਵਿੱਚ ਡਿਜੀਟਲ ਮੁਦਰਾਵਾਂ ਦੀ ਸਵੀਕ੍ਰਿਤੀ ਅਤੇ ਵਰਤੋਂ ਨੂੰ ਹੋਰ ਵਧਾਏਗਾ।
ਤੁਹਾਨੂੰ ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ 2022-23 ਵਿੱਚ CBDC ਨਾਮ ਦੀ ਡਿਜੀਟਲ ਕਰੰਸੀ ਲਾਂਚ ਕਰਨ ਦਾ ਐਲਾਨ ਕੀਤਾ ਸੀ। ਅਸਲ ਵਿੱਚ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDT) ਸੰਪ੍ਰਭੂ ਮੁਦਰਾ ਦਾ ਇੱਕ ਇਲੈਕਟ੍ਰਾਨਿਕ ਰੂਪ ਹੈ।