ਸਕੂਲਾਂ ‘ਚ ਮਹਿਜ਼ 15 ਦਿਨ ਹੋਣਗੀਆਂ ਗਰਮੀ ਦੀਆਂ ਛੁੱਟੀਆਂ, ਜਾਣੋ ਕਿੱਥੇ?

556

ਦਿੱਲੀ

ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਲਗਭਗ 2 ਮਹੀਨੇ ਦੀ ਥਾਂ ‘ਤੇ ਸਕੂਲਾਂ ‘ਚ ਮਹਿਜ਼ 15 ਦਿਨ ਗਰਮੀ ਦੀਆਂ ਛੁੱਟੀਆਂ ਹੋਣਗੀਆਂ। ਕੇਜਰੀਵਾਲ ਸਰਕਾਰ ਨੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਇਸ ਵਾਰ ਵੱਡਾ ਫੈਸਲਾ ਲਿਆ ਹੈ।

ਦਰਅਸਲ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਆਮ ਤੌਰ ‘ਤੇ 10 ਮਈ ਨੂੰ ਹੋ ਜਾਂਦੀਆਂ ਹਨ, ਪਰ ਇਸ ਵਾਰ ਅਜਿਹਾ ਨਹੀਂ ਹੋ ਰਿਹਾ ਹੈ। ਤੀਜੀ ਤੋਂ 12ਵੀਂ ਜਮਾਤ ਤੱਕ ਹੁਣ ਛੁੱਟੀਆਂ ਸਿਰਫ 15 ਦਿਨਾਂ ਦੀਆਂ ਹੋਣਗੀਆਂ। ਸਕੂਲ ਸਿਰਫ 15 ਜੂਨ ਤੋਂ 30 ਜੂਨ ਤੱਕ ਬੰਦ ਰਹਿਣਗੇ।

ਕੇਜਰੀਵਾਲ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਵਿੱਚ ਕੋਰੋਨਾ ਲੌਕਡਾਊਨ ਕਰਕੇ ਪੜ੍ਹਾਈ ਦਾ ਕਾਫੀ ਨੁਕਸਾਨ ਹੋਇਆ ਹੈ, ਇਸੇ ਫਰਕ ਨੂੰ ਘੱਟ ਕਰਨ ਲਈ 35 ਦਿਨਾਂ ਦੀਆਂ ਵਾਧੂ ਕਲਾਸਾਂ ਸਰਕਾਰੀ ਸਕੂਲਾਂ ਵਿੱਚ ਲਾਈਆਂ ਜਾ ਰਹੀਆਂ ਹਨ। ਹਾਲਾਂਕਿ ਪ੍ਰਾਈਵੇਟ ਸਕੂਲ ਛੁੱਟੀਆਂ ਨੂੰ ਲੈ ਕੇ ਖੁਦ ਆਪਣਾ ਫੈਸਲਾ ਕਰਨਗੇ।

LEAVE A REPLY

Please enter your comment!
Please enter your name here