ਸਕੂਲਾਂ ‘ਚ ਕੋਰੋਨਾ ਦਾ ਕਹਿਰ; ਬੱਚਿਆਂ ਅਤੇ ਅਧਿਆਪਕਾਂ ਸਮੇਤ 39 ਕੋਰੋਨਾ ਪਾਜ਼ੀਟਿਵ

188

ਦੁਮਕਾ (ਭਾਸ਼ਾ)-

ਝਾਰਖੰਡ ਦੇ ਦੁਮਕਾ ਜ਼ਿਲ੍ਹੇ ਦੇ ਜਾਮਾ ਬਲਾਕ ਦੇ ਜਰਮੁੰਡੀ, ਦੁਮਕਾ ਅਤੇ ਸ਼ਿਕਾਰੀਪਾੜਾ ਬਲਾਕਾਂ ਦੇ 39 ਵਿਦਿਆਰਥੀ ਅਤੇ ਤਿੰਨ ਅਧਿਆਪਕ ਕੋਰੋਨਾ ਪਾਜ਼ੇਟਿਵ ਮਿਲੇ ਹਨ।

ਦੁਮਕਾ ਦੇ ਮੁੱਖ ਮੈਡੀਕਲ ਅਧਿਕਾਰੀ ਬੱਚਾ ਪ੍ਰਸਾਦ ਸਿੰਘ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਇੰਨੀ ਵੱਡੀ ਗਿਣਤੀ ‘ਚ 11 ਤੋਂ 18 ਸਾਲ ਦੇ 34 ਸਕੂਲੀ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਜਾਮਾ ਤੋਂ ਇਲਾਵਾ ਜਰਮੁੰਡੀ, ਦੁਮਕਾ ਅਤੇ ਸ਼ਿਕਾਰੀਪਾੜਾ ਬਲਾਕ ਦੇ ਵੀ 6 ਤੋਂ 14 ਉਮਰ ਦੇ 5 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਨੂੰ ਮਿਲਾ ਕੇ ਇਕ ਦਿਨ ‘ਚ 39 ਬੱਚੇ ਜ਼ਿਲ੍ਹੇ ‘ਚ ਕੋਰੋਨਾ ਪਾਜ਼ੇਟਿਵ ਮਿਲੇ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਆਰ.ਟੀ.ਪੀ.ਸੀ.ਆਰ. ਜਾਂਚ ‘ਚ ਪੀੜਤ ਪਾਏ ਗਏ ਹਨ। ਸਰਕਾਰ ਨੇ ਇਨ੍ਹਾਂ ਸਕੂਲਾਂ ‘ਚ ਹੋਰ ਲੋਕਾਂ ਦੀ ਵੀ ਕੋਰੋਨਾ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ।

LEAVE A REPLY

Please enter your comment!
Please enter your name here