ਮਜ਼ਦੂਰ ਇੱਕ ਕਮੇਟੀ ਦਾ ਬਿਆਨ, 20 ਮਾਰਚ ,2023 23 ਮਾਰਚ,1931 ਨੂੰ ਅੰਗਰੇਜ਼ ਹਕੂਮਤਾਂ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਤੇ ਚੜ੍ਹਾ ਦਿੱਤਾ ਸੀ। ਉਹਨਾਂ ਨੂੰ ਅੱਤਵਾਦੀ ਕਰਾਰ ਕਰ ਦਿੱਤਾ ਗਿਆ। ਉਹਨਾਂ ਅਤੇ ਹੋਰ ਅਣਗਿਣਤ ਕ੍ਰਾਂਤੀਕਾਰੀਆਂ ਨੇ ਅੰਗਰੇਜ਼ ਹਕੂਮਤ ਨੂੰ ਜੜ੍ਹੋਂ ਪੱਟਣ ਅਤੇ ਆਪਣੇ ਲੋਕਾਂ ਨੂੰ ਗੁਲਾਮੀ ਤੋਂ ਮੁਕਤ ਕਰਾਉਣ ਦੇ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ। ਅੰਗਰੇਜ਼ ਉਨ੍ਹਾਂ ਨੂੰ ਫਾਂਸੀ ਤੇ ਚੜਾਕੇ ਉਹਨਾਂ ਦੇ ਵਿਚਾਰਾਂ ਅਤੇ ਕਾਰਜਾਂ ਨੂੰ ਖਤਮ ਕਰਨਾ ਚਾਹੁੰਦੇ ਸਨ। ਪਰ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋਏ। ਅੱਜ ਵੀ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਵਿਚਾਰ ਅਤੇ ਮੌਤ ਨੂੰ ਚੁਣੌਤੀ ਦੇਣ ਵਾਲੀ ਦਲੇਰੀ ਨੌਜਵਾਨਾਂ ਨੂੰ ਪ੍ਰੇਰਦੀ ਹੈ।
ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਕ ਐਸਾ ਹਿੰਦੋਸਤਾਨ ਦੇ ਨਿਰਮਾਣ ਦਾ ਸੱਦਾ ਦਿੱਤਾ ਜਿਸਦੇ ਵਿੱਚ ਹਰ ਮਜ਼ਦੂਰ ਸ਼ੋਸ਼ਣ – ਦਮਨ ਤੋਂ ਮੁਕਤ ਹੋਵੇਗਾ। ਜਿਥੇ ਹਰ ਇਨਸਾਨ ਸੋਸ਼ਣ ਦਮਨ ਤੋੰ ਮੁਕਤ ਹੋਵੇਗਾ ਤੇ ਹਰ ਇੱਕ ਨੂੰ ਉਸਦੀ ਕਿਰਤ ਕਮਾਈ ਦਾ ਵਾਜਿਵ ਫੱਲ ਮਿਲੇਗਾ। ਜਿੱਥੇ ਕਿਸਾਨ ਮਜ਼ਦੂਰ ਨੌਜਵਾਨ ਖੁਦਕੁਸ਼ਿਆਂ ਦੇ ਰਾਹ ਨਹੀਂ ਪੈਣਗੇ।ਜਿੱਥੇ ਨੌਜਵਾਨਾਂ ਨੂੰ ਗੂੜ੍ਹੇ ਹਨੇਰੇ ‘ਚ ਨਹੀੰ ਧੱਕਿਆ ਜਾਵੇਗਾ। ਜਿੱਥੇ ਨਵੀਂ ਪੀੜ੍ਹੀ ਤੇ ਹਰ ਇਨਸਾਨ ਬੱਚੇ,ਔਰਤਾਂ ਬੇਖੌਫ ਚਲ ਫਿਰ ਸਕਣਗੇ।
ਜਿੱਥੇ ਧਰਮ – ਜਾਤ ਦੇ ਨਾਂ ਤੇ ਮੁਲਕ ਵੰਡਿਆ ਨਹੀਂ ਜਾਵੇਗਾ ਜਿੱਥੇ ਮਿਹਨਤਕਸ਼ ਲੋਕ ਜੋ ਧਨ ਦੌਲਤ ਕਮਾਉਣਗੇ ਪੈਦਾ ਕਰਨਗੇ ਉਹ ਖੁਦ ਦੇਸ਼ ਦੇ ਮਾਲਕ ਹੋਣਗੇ। ਸਾਡੇ ਹੁਕਮਰਾਨ ਤੇ ਪੂੰਜੀਪਤੀ ਇਹ ਦਾਅਵਾ ਕਰਦੇ ਹਨ। ਕਿ 1947 ਨੂੰ ਹਿੰਦੋਸਤਾਨ ਨੇ ਅਜ਼ਾਦੀ ਹਾਸਿਲ ਕੀਤੀ ਪਰ ਹਕੀਕਤ ਇਹ ਹੈ ਕਿ 76 ਸਾਲਾਂ ਬਾਅਦ ਵੀ ਦੇਸ਼ ਦੇ ਮਜ਼ਦੂਰ ,ਕਿਸਾਨ ਸੋਸ਼ਣ ਅਤੇ ਉਤਪੀੜਨ ਦੇ ਸ਼ਿਕਾਰ ਹਨ। ਅੱਜ ਜਿਹੜੇ ਨੌਜਵਾਨਾਂ ਦੇ ਕੋਲ ਨੌਕਰੀ ਹੈ। ਜੋ ਦਿਨ ਰਾਤ ਕੰਮ ਕਰ ਰਹੇ ਹਨ। ਉਹਨਾਂ ਨੂੰ ਪੂਰੀ ਮਿਹਨਤ ਕਰਨ ਦੇ ਬਾਵਜੂਦ ਵੀ ਪੂਰੀ ਮਿਹਨਤ ਦਾ ਮੁੱਲ ਨਹੀਂ ਮਿਲਦਾ।
ਉਹ ਹਰ ਦਿਨ ਰਾਤ ਮਿਹਨਤ ਕਰਦੇ ਹਨ ਬਾਅਦ ਵੀ ਪੂਰਾ ਮੁੱਲ ਨਹੀਂ ਮਿਲਦਾ।ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਕਿ ਕੱਲ ਨੂੰ ਉਹਨਾਂ ਕੋਲ ਕੰਮ ਹੋਵੇਗਾ ਜਾਂ ਨਹੀੰ।ਲੋਕ ਬੇਰੁਜ਼ਗਾਰੀ ਦੇ ਭੰਨੇ ਹੋਏ ਲਾਚਾਰ ਤੇ ਭੁੱਖਮਰੀ, ਕੁਪੋਸ਼ਣ, ਅਨਪੜਤਾ ਦੇ ਦੌਰ ਚੋੰ ਗੁਜ਼ਰ ਰਹੇ ਹਨ। ਅੱਜ ਵੀ ਹਾਲਤ ਤਰਸਯੋਗ ਬਣੀ ਹੋਈ ਹੈ। ਬੀਮਾਰੀਆਂ ਨਾਲ ਹਜ਼ਾਰਾਂ ਮੌਤਾਂ ਹੁੰਦੀਆਂ ਹੀ ਰਹਿੰਦੀਆਂ ਹਨ।
ਧਰਮ- ਜਾਤ ਦੇ ਨਾਮ ਤੇ ਪੀੜਤ ਤੇ ਔਰਤਾਂ ਨਾਲ ਹਰ ਪਲ ਵਧੀਕੀਆਂ ਹੁੰਦੀਆਂ ਹਨ।ਇਹ ਘਟਨਾਵਾਂ ਦਾ ਸਿਲਸਿਲਾ ਲ਼ਗਾਤਾਰ ਜਾਰੀ ਹੈ। ਰਾਜ ਵੱਲੋਂ ਆਯੋਜਿਤ ਸੰਪਰਦਾਇਕਤਾ ਤੇ ਹੋਰ ਸਰਕਾਰੀ ਢਾਂਚੇ ਤੇ ਰਾਜਸੀ ਅਤਿਵਾਦ ਤੋਂ ਹਿੰਦੋਸਤਾਨ ਆਜ਼ਾਦ ਨਹੀਂ ਹੈ। ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਸਾਨੂੰ ਕੀ ਕਰਨਾ ਹੋਵੇਗਾ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹਾਸਿਲ ਕਰਨ ਲਈ ਸਾਨੂੰ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੇ ਇਤਿਹਾਸ ਨੂੰ ਸਮਝਨਾ ਹੋਵੇਗਾ।
ਅੰਗਰੇਜ਼ ਹਕੂਮਤ ਨੂੰ ਖਤਮ ਕਰਨ ਨਾਲ ਨਵਾਂ ਹਿੰਦੋਸਤਾਨ ਕਿਸ ਤਰਾਂ ਦਾ ਹੋਵੇਗਾ। ਇਸ ਤੇ ਦੋ ਨਜ਼ਰੀਏ ਆਪਸ ਵਿੱਚ ਟਕਰਾਅ ਰਹੇ ਸਨ। ਇੱਕ ਨਜ਼ਰੀਆ ਸੀ ਮਜ਼ਦੂਰਾਂ ਕਿਸਾਨਾਂ ਤੇ ਹੋਰ ਸਾਰੇ ਮਿਹਨਤਕਸ਼ ਤਬਕਿਆਂ ਦਾ ਤੇ ਦੌਜੇ ਪਾਸੇ ਪੂੰਜੀਪਤੀ ਤੇ ਵੱਡੇ ਘਰਾਣੇ ਜਗੀਰਦਾਰ ਸੂੂਦਖੋਰ।
ਸਾਡੇ ਦੇਸ਼ ਦੇ ਮਜ਼ਦੂਰ ,ਕਿਸਾਨ ਅਤੇ ਕ੍ਰਾਂਤੀਕਾਰੀ 1857 ਦੇ ਮਹਾਨ ਗਦਰ ਦੀ ਸੂਰਵੀਰਤਕ ਏਲਾਨਾਂ ਤੋੰ ਪ੍ਰੇਰਿਤ ਸਨ। ਉਹ ਰੂਸ ਦੀ ਮਹਾਨ ਅਕਤੂਬਰ ਸਮਾਜਵਾਦੀ ਕ੍ਰਾਂਤੀ ਦੀ ਜਿੱਤ ਅਤੇ ਮਜ਼ਦੂਰਾਂ ਦੀ ਹਕੂਮਤ ਤੋੰ ਪ੍ਰੇਰਿਤ ਹੋਏ। ਉਹ ਮਜ਼ਦੂਰਾਂ, ਕਿਸਾਨਾਂ ਅਤੇ ਨੌਜਵਾਨਾਂ ਨੂੰ ਸਮਾਜ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਈ ਇੱਕਜੁਟ ਕਰ ਰਹੇ ਸਨ। ਉਹਨਾਂ ਦਾ ਮੰਨਣਾ ਸੀ ਕਿ ਜਦੋੰ ਤੱਕ ਦੇਸ਼ ਲੋਕਾਂ ਤੇ ਦਾਬਾ ਬਨਾਉਣ ਦੇ ਲਈ ਅੰਗਰੇਜਾਂ ਵੱਲੋਂ ਸਥਾਪਤ ਰਾਜ ਦੇ ਸਾਧਨ ਬਰਕਰਾਰ ਰਹਿਣਗੇ। ਓਸ ਸਮੇਂ ਤੱਕ ਅਸੀੰ ਅਸਲੀ ਅਜ਼ਾਦੀ ਹਾਸਿਲ ਨਹੀੰ ਕਰ ਸਕਾਂਗੇ। ਕ੍ਰਾਂਤੀਕਾਰੀਆਂ ਨੇ ਸਾਫ -ਸਾਫ ਘੋਸ਼ਿਤ ਕੀਤਾ ਕਿ “ਸਾਡਾ ਸੰਘਰਸ਼ ਓਸ ਵਖਤ ਤੱਕ ਜਾਰੀ ਰਹੇਗਾ ਜਦੋਂ ਤੱਕ ਤਿੱਲ ਭਰ ਲੋਕ ਆਮ ਜਨਤਾ ਤੇ ਉਹਨਾਂ ਦੇ ਸਾਧਨਾਂ ਦਾ ਸੋਸ਼ਣ ਕਰਦੇ ਰਹਿਣਗੇ।
ਸਾਨੂੰ ਇਸ ਰਾਹ ਤੇ ਚੱਲਣ ਤੋੰ ਕੋਈ ਨਹੀੰ ਰੋਕ ਸਕਦਾ।” ਉਹਨਾਂ ਨੇ ਅੰਗਰੇਜ਼ਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਨੂੰ ਅੱਜ ਕੀ ਕਰਨਾ ਹੋਵੇਗਾ? ਇਹਨਾਂ ਸਵਾਲਾਂ ਦਾ ਜਵਾਬ ਹਾਸਿਲ ਕਰਨ ਲਈ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਦੇ ਇਤਿਹਾਸ ਨੂੰ ਸਮਝਨਾ ਹੋਵੇਗਾ।ਅੰਗਰੇਜ਼ ਹਕੂਮਤ ਨੂੰ ਖਤਮ ਕਰਨ ਦੇ ਸੰਘਰਸ਼ ਵਿੱਚ ਨਵਾਂ ਹਿੰਦੋਸਤਾਨ ਕਿਸ ਤਰਾਂ ਦਾ ਹੋਵੇਗਾ। ਇਸ ਵਿੱਚ ਦੋ ਨਜ਼ਰੀਆ ਦੇ ਵਿੱਚ ਟੱਕਰ ਸੀ।ਇੱਕ ਨਜ਼ਰੀਆ ਸੀ ਮਜ਼ਦੂਰ ਵਰਗ ਮਿਹਨਤਕਸ਼ ਕਿਸਾਨਾਂ ਅਤੇ ਕ੍ਰਾਂਤੀਕਾਰੀਆਂ ਦਾ ਦੂਜਾ ਨਜ਼ਰੀਆ ਸੀ ਵੱਡੇ ਪੂੰਜੀਪਤੀਆਂ ਤੇ ਵੱਡੇ ਜਗੀਰਦਾਰਾਂ ਦਾ।
ਸਾਡੇ ਦੇਸ਼ ਦੇ ਮਜ਼ਦੂਰ ਕਿਸਾਨ ਅਤੇ ਕ੍ਰਾਂਤੀਕਾਰੀ 1857 ਦੇ ਮਹਾਨ ਗਦਰ ਤੋਂ ਹਿੰਦੋਸਤਾਨ ਗਦਰ ਪਾਰਟੀ ਦੇ ਵੀਰਤਾਪੂਰਨ ਐਲਾਨਾਂ ਅਤੇ ਕੰਮਾਂ ਤੋੰ ਪ੍ਰੇਰਿਤ ਸਨ। ਉਹ ਰੂਸ ਵਿੱਚ ਹੋਈ ਮਹਾਨ ਅਕਤੂਬਰ ਸਮਾਜਵਾਦੀ ਕ੍ਰਾਂਤੀ ਦੀ ਜਿੱਤ ਅਤੇ ਉਹਨਾਂ ਮਜ਼ਦੂਰਾਂ ਦੀ ਹਕੂਮਤ ਦੀ ਸਥਾਪਨਾਂ ਤੋਂ ਪ੍ਰਭਾਵਿਤ ਹੋਏ ਸਨ।ਓਹ ਮਜ਼ਦੂਰਾਂ ਕਿਸਾਨਾਂ ਔਰਤਾਂ ਅਤੇ ਨੌਜਵਾਨਾਂ ਨੂੰ ਸਮਾਜ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਈ ਇੱਕਜੁਟ ਕਰ ਰਹੇ ਸਨ। ਉਹਨਾਂ ਦਾ ਮੰਨਣਾ ਸੀ ਕਿ ਜਦੋੰ ਤੱਕ ਦੇਸ਼ ਦੇ ਲੋਕਾਂ ਨੂੰ ਦਬਾਉਣ ਲਈ ਅੰਗਰੇਜ਼ਾਂ ਵੱਲੋਂ ਸਥਾਪਤ ਰਾਜ ਦੀਆਂ ਸੰਸਥਾਂਵਾਂ ਬਰਕਰਾਰ ਰਹਿਣਗੀਆਂ ਉਸ ਸਮੇੰ ਤੱਕ ਅਸੀੰ ਅਸਲੀ ਅਜ਼ਾਦੀ ਹਾਸਿਲ ਨਹੀਂ ਕਰ ਸਕਾਂਗੇ।
ਕ੍ਰਾਂਤੀਕਾਰੀਆਂ ਨੇ ਸਾਫ ਸਾਫ ਘੋਸ਼ਣਾ ਕੀਤੀ ਸੀ ਕਿ “ਸਾਡਾ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ ਜਦੋੰ ਤੱਕ ਮੁੱਠੀਭਰ ਲੋਕ,ਦੇਸੀ ਜਾਂ ਵਿਦੇਸ਼ੀ ਜਾਂ ਫੇਰ ਦੋਵੇਂ ਮਿਲਕੇ ,ਸਾਡੇ ਲੋਕਾਂ ਦੀ ਮਿਹਨਤ ਅਤੇ ਸੰਸਥਾਂਵਾਂ ਦਾ ਸੋਸ਼ਣ ਕਰਦੇ ਰਹਿਣਗੇ ਉਸ ਸਮੇੰ ਤੱਕ ਸਾਨੂੰ ਇਸ ਰਾਹ ਤੋੰ ਕੋਈ ਨਹੀਂ ਰੋਕ ਸਕਦਾ।” ਓਹਨਾਂ ਨੇ ਅੰਗਰੇਜ਼ ਰਾਜ ਨੂੰ ਪੂਰਾ ਪੂਰਾ ਜੜੋੰ ਪੱਟਣ ਅਤੇ ਇੱਕ ਨਵੇੰ ਰਾਜ ਦਾ ਨਿਰਮਾਣ ਕਰਨ ਦੇ ਸੰਘਰਸ਼ ਦਾ ਸੱਦਾ ਦਿੱਤਾ ਸੀ। ਜਿਸ ਦੇ ਵਿੱਚ ਮਨੁੱਖ ਵੱਲੋੰ ਮਨੁੱਖ ਦਾ ਸੋਸ਼ਣ ਨਹੀੰ ਹੋਵੇਗਾ ਅਤੇ ਰਾਜ ਸੱਭ ਨੂੰ ਸੁਰੱਖਿਅਤ ਅਤੇ ਖੁਸ਼ਹਾਲੀ ਪ੍ਰਦਾਨ ਕਰੇਗਾ। ਅੰਗਰੇਜ਼ ਹਕੂਮਤਾਂ ਨੇ ਕ੍ਰਾਂਤੀਕਾਰੀਆਂ ਤੇ ਬਹੁਤ ਜ਼ੁਲਮ ਢਾਏ ਤੇ ਨਾਲਦੀ ਨਾਲ ਅੰਗਰੇਜ਼ਾਂ ਦੇ ਵਫਾਦਾਰਾਂ ਨੂੰ ਜਮੀਨ ਅਤੇ ਇਨਾਮ ਦਿੱਤੇ ਗਏ।ਪੂੰਜੀਪਤੀ ਵਰਗ ਆਤੇ ਜਗੀਰਦਾਰਾਂ ਦੇ ਵਿਕਾਸ ਨੂੱ ਹੁਲਾਰਾ ਦਿੱਤਾ ਗਿਆ।
ਮਜ਼ਦੂਰਾਂ ਅਤੇ ਕਿਸਾਨਾਂ ਨੂੰ ਕ੍ਰਾਂਤੀ ਦਾ ਰਾਹ ਅਪਨਾਉਣ ਤੋਂ ਰੋਕਣ ਦੇ ਉਦੇਸ਼ ਨਾਲ ਅੰਗਰੇਜ਼ੀ ਹਕੂਮਤਾਂ ਨੇ ਹਿੰਦੋਸਤਾਨੀ ਪੂੰਜੀਪਤੀਆਂ ਅਤੇ ਜਗੀਰਦਾਰਾਂ ਦੇ ਸੱਭ ਤੋੰ ਅਮੀਰ ਅਤੇ ਪ੍ਰਭਾਵਸ਼ਾਲੀ ਵਰਗ ਦੇ ਪ੍ਰਤੀਨਿਧੀਆਂ ਬਤੌਰ, ਇੰਡੀਅਨ ਨੈਸ਼ਨਲ ਪਾਰਟੀ ਦਾ ਗਠਨ ਕੀਤਾ।ਪੂੰਜੀਵਾਦੀ ਕਾਰਪੋਰੇਟ ਘਰਾਣੇ ਆਤੇ ਵੱਡੇ ਜਗੀਰਦਾਰਾਂ ਨੂੰ ਅੰਗਰੇਜ਼ ਸਾਸ਼ਣ ਤੱਤਰ ਦੇ ਅੰਦਰ ਸ਼ਾਮਿਲ ਕੀਤਾ ਗਿਆ,ਜਦ ਕਿ ਬਹੁ ਸੰਖਿਅਕ ਮਿਹਨਤਕਸ਼ ਲੋਕਾਂ ਨੂੰ ਬਾਹਰ ਰੱਖਿਆ ਗਿਆ।
ਅੰਗਰੇਜ਼ੀ ਹਕੂਮਤਾਂ ਦੇ ਇਹਨਾਂ ਵਫ਼ਾਦਾਰਾਂ ਨੇ ਕ੍ਰਾਂਤੀਕਾਰੀਆਂ ਤੇ ਹਮਲੇ ਕੀਤੇ ਅਤੇ ਉਹਨਾਂ ਨੂੰ ਫਾਂਸੀ ਤੇ ਚੜਾਉਣ ਲਈ ਅੰਗਰੇਜ਼ਾਂ ਦਾ ਪੂਰਾ ਸਾਥ ਦਿੱਤਾ। 1947 ਵਿੱਚ ਅੰਗਰੇਜ਼ੀ ਹਕੂਮਤਾਂ ਨੇ ਕਾਂਗਰਸ ਪਾਰਟੀ ਅਤੇ ਮੁਸਲਮ ਲੀਗ ਨਾਲ ਵੱਖ ਵੱਖ ਸਮਝੋਤੇ ਕਰਨ ਤੋਂ ਬਾਅਦ, ਸੰਪਰਦਾਇਕਤਾ ਦੇ ਅਧਾਰ ਤੇ ਦੇਸ਼ ਨੂੰ ਵੰਡਿਆ ਗਿਆ ਆਤੇ ਸੱਤਾ ਨੂੱ ਆਪਣੇ ਵਲੋਂ ਪਾਲੇ ਗਏ ਵਰਗ ਦੇ ਹੱਥਾਂ ਵਿੱਚ ਦੇ ਦਿੱਤਾ। ਇਹਨਾਂ ਨਵੇਂ ਹੋੰਦ ਵਿੱਚ ਆਏ ਵਰਗ ਵੱਲੋਂ ਲੋਕਾਂ ਦੀਆਂ ਬਸਤੀਵਾਦੀ ਹਕੂਮਤ ਦੇ ਸਾਰੇ ਸੰਸਥਾਂਵਾਂ ਵਲੋੰ ਪੀੜਤ ਅਤੇ ਲੁੱਟ ਦੀ ਪੂਰੀ ਵਿਵਸਥਾ ਬਰਕਰਾਰ ਰੱਖੀ ਗਈ।
ਇਹ ਸਾਡੇ ਦੇਸ਼ ਦੀ ਮਿਹਨਤਕਸ਼ ਜਨਤਾ ਨਾਲ ਬਹੁਤ ਵੱਡਾ ਧੋਖਾ ਸੀ। ਕ੍ਰਾਂਤੀਕਾਰੀ ਸੰਘਰਸ਼ ਦੇ ਜਰੀਏ ਅੰਗਰੇਜ਼ ਬਸਤੀਵਾਦੀ ਵਿਰਾਸਤ ਤੋੰ ਪੂਰਨ ਰੂਪ ਵਿੱਚ ਨਾਤਾ ਤੋੜਨ ਤੋਂ ਸਾਡੇ ਕ੍ਰਾਂਤੀਕਾਰੀ ਦੇਸ਼ ਭਗਤਾਂ ਦੇ ਉਦੇਸ਼ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ। ਅੰਗਰੇਜ਼ ਹਕੂਮਤ ਦੇ ਇਹੀ ਵਫਾਦਾਰ ਦੇਸ਼ ਤੇ ਰਾਜ ਕਰ ਰਹੇ ਹਨ ਜਿਹਨਾਂ ਨੇ, ਹਜ਼ਾਰਾਂ ਕ੍ਰਾਂਤੀਕਾਰੀਆਂ ਨੂੰ ਸਜਾ ਕਰਾਉਣ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਇਹੀ ਵਫਾਦਾਰ ਅੰਗਰੇਜ਼ੀ ਹਕੂਮਤ ਦੇ ਸੰਸਥਾਂਵਾਂ ਨੂੰ ਬਰਕਰਾਰ ਰੱਖ ਰਹੇ ਹਨ ਤੇ ਓਹਨਾਂ ਨੂੰ ਹੋਰ ਹੱਲਾਸ਼ੇਰੀ ਦੇ ਰਹੇ ਹਨ।
ਇਹ ਸੱਚਾਈ ਮਜ਼ਦੂਰਾਂ ,ਕਿਸਾਨਾਂ ਆਤੇ ਨੌਜਵਾਨਾਂ ਤੌੰ ਲਾਂਭੇ ਰੱਖੀ ਜਾਂਦੀ ਹੈ।ਸ਼ਹੀਦ ਭਗਤ ਸਿੰਘ ਅਤੇ ਅਣਗਿਣਤ ਕ੍ਰਾਂਤੀਕਾਰੀਆਂ ਦੇ ਸੰਘਰਸ਼ ਦੇ ਅਸਲੀ ਉਦੇਸ਼ ਨੂਂ ਭੁਲਾ ਦੇਣ ਦੀ ਪੂਰਿ ਕੋਸ਼ਿਸ਼ ਕੀਤੀ ਜਾਂਦੀ ਹੈ। ਅੰਗਰੇਜ਼ ਹਕੂਮਤ ਦੀ ਥਾਂ ਪੂੰਜੀਪਤੀ ਵਰਗ ਦੀ ਰਾਜ ਸੱਤਾ ਨੇ ਲੈ ਲਈ ਹੈ।ਵੱਡੇ ਵੱਡੇ ਪੂੰਜੀਵਾਦੀ ਘਰਾਣੇ ਟਾਟਾ,ਬਿਰਲਾ ,ਅੰਬਾਨੀ, ਅਡਾਨੀ ਤੇ ਹੋਰ ਜੋ ਵੀ ਪੂੰਜੀਪਤੀ ਵਰਗ ਦੀ ਅਗਵਾਇ ਕਰਦੇ ਹਨ ਤੇ ਇਹੀ ਦੇਸ਼ ਦਾ ਅਜੰਡਾ ਤੈਅ ਕਰਦੇ ਹਨ। ਜਿਸ ਜਾਲਮ ਰਵਈਏ ਨਾਲ ਉਹਨਾਂ ਨੂੰ ਚੁਣੋਤੀ ਦੇਣ ਵਾਲਿਆਂ ਨੂੰ ਮਿਟਾ ਦਿੰਦੀ ਸੀ।
ਏਨੀ ਹੀ ਤੇ ਇਸ ਤੋਂ ਵੀ ਕਿਤੇ ਜ਼ਿਆਦਾ ਜਾਲਮ ਤਰੀਕੇ ਨਾਲ ਪੂੰਜੀਪਤੀਆਂ ਦੇ ਵਿਰੋਧ ਕਰਨ ਵਾਲਿਆਂ ਨੂੰ ਬੇ – ਰਹਿਮੀ ਨਾਲ ਖਤਮ ਕਰ ਦਿੱਤਾ ਜਾਂਦਾ ਹੈ।ਯੂ ਏ ਪੀ ਏ ਵਰਗੇ ਸਖਤ ਕਨੂੰਨਾਂ ਤਹਿਤ ਅਣਮਿੱਥੇ ਸਮੇਂ ਲਈ ਜੇਲ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।76 ਸਾਲ ਬਾਅਦ ਅੱਜ ਵੀ ਦੇਸੀ ਅਤੇ ਵਿਦੇਸ਼ੀ ਪੂੰਜੀਪਤੀਆਂ ਵਲੋੰ ਸਾਡੇ ਲੋਕਾਂ ਦੀ ਮਿਹਨਤ ਅਤੇ ਸੰਸਥਾਂਵਾਂ ਦਾ ਸੋਸ਼ਣ ਅਤੇ ਲੁੱਟ ਬੇ-ਰੋਕ ਜਾਰੀ ਹੈ।ਪੂੰਜੀਵਾਦੀ ਹਕੂਮਤਾਂ, ਆਪਣੇ ਸਾਮਰਾਜਵਾਦੀ ਮਨਸੂਬਿਆਂ ਨੂੰ ਹਾਸਿਲ ਕਰਨ ਦੇ ਇਰਾਦਿਆਂ ਨਾਲ ਦੇਸ਼ ਦੀਆਂ ਅਨਮੋਲ ਸੰਪਤੀਆਂ ਨੂੰ ਵੇਚ ਰਹੀਆਂ ਹਨ। ਓਹ ਅਮਰੀਕੀ ਸਾਮਰਾਜਵਾਦੀ ਤੇ ਦੂਜੇ ਹੋਰ ਸਾਮਰਾਜਵਾਦੀ ਤਾਕਤਾਂ ਦੇ ਨਾਲ ਨਵੀਆਂ ਰਣਨੀਤਕ ਗੱਠਜੋੜ ਮਜਬੂਤ ਕਰ ਰਹੇ ਹਨ ਅਤੇ ਦੇਸ਼ ਨੂੱ ਬਹੁਤ ਵੱਡੇ ਖਤਰੇ ਵਿੱਚ ਪਾ ਰਹੇ ਹਨ।
“ਦੁਨੀਆ ਦਾ ਸੱਭ ਤੋੰ ਵੱਡਾ ਲੋਕਤੰਤਰ” ਕਹਾਉਣ ਵਾਲੇ ਇਸ ਮੁਲਕ ਵਿੱਚ ਸਮੇਂ ਸਮੇੰ ਤੇ ਵੋਟਾਂ ਕਰਵਾਈਆਂ ਜਾਂਦੀਆਂ ਹਨ। ਇਹ ਭਰਮ ਫੈਲਾਇਆ ਜਾਂਦਾ ਹੈ ਕਿ ਜਨਤਾ ਆਪਣੀ ਸਰਕਾਰ ਆਪ ਚੁਣਦੀ ਹੈ ਪਰ ਹਕੀਕਤ ਵਿੱਚ ਪੂੰਜੀਵਾਦੀ ਘਰਾਣੇ ਅਰਬਾਂ ਅਰਬਾਂ ਖਰਚ ਕਰਕੇ ਆਪਣੀ ਉਸ ਵਫਾਦਾਰ ਪਾਰਟੀ ਦੀ ਸਰਕਾਰ ਬਣਾਓੰਦੇ ਹਨ। ਜੋ ਓਹਨਾਂ ਦੇ ਅਜੰਡੇ ਨੂੰ ਵਧਿਆ ਤਰੀਕੇ ਨਾਲ ਲਾਗੂ ਕਰ ਸਕੇ। ਨਾਲ ਨਾਲ ਲੋਕਾਂ ਨੂੱ ਮੂਰਖ ਬਣਾਇਆ ਜਾਂਦਾ ਹੈ। ਮਿਹਨਤਕਸ਼ ਲੋਕਾਂ ਦੇ ਕੋਲ ਕੋਈ ਵੀ ਨੀਤੀਗਤ ਫੈਸਲਾ ਲੈਣ ਅਤੇ ਕਨੂੰਨ ਬਨਾਉਣ ਅਤੇ ਬਦਲਣ ਦੀ ਤਾਕਤ ਨਹੀੰ ਹੈ। ਅਸੀਂ ਆਪਣੇ ਚੁਣੇ ਗਏ ਨੁਮਾਇੰਦਿਆਂ ਨੂੰ ਨਾਂ ਤਾਂ ਜਵਾਬਦੇਹ ਠਹਿਰਾ ਸਕਦੇ ਹਾਂ ਅਤੇ ਨਾਂ ਹੀ ਉਹਨਾਂ ਨੂੰ ਗੱਦੀਓੰ ਲਾਹ ਸਕਦੇ ਹਾਂ।
ਸਾਥੀਓ ਅਤੇ ਦੋਸਤੋ, ਸ਼ਹੀਦ ਭਗਤ ਸਿੰਘ ਤੇ ਓਹਨਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਨਾ ਉਦੋਂ ਹੀ ਸਾਰਥਕ ਹੋਵੇਗਾ ਜਦੋਂ ਅਸੀਂ ਉਹਨਾਂ ਦੇ ਦਖਾਏ ਹੋਏ ਰਾਹ ਤੇ ਚੱਲਾਂਗੇ ਤੇ ਉਸ ਹਿੰਦੋਸਤਾਨਧਾ ਨਿਰਮਾਣ ਕਰਨ ਵਿੱਚ ਕਾਮਯਾਬ ਹੋਵਾਂਗੇ ਜੋ ਉਹਨਾਂ ਦਾ ਸੁਪਨਾ ਸੀ। ਹਿੰਦੋਸਤਾਨੀ ਸਮਾਜ ਸਮਾਜਿਕ ਪਰਿਵਰਤਨ ਲਈ ਤਰਸ ਰਿਹਾ ਹੈ।ਸੋਸ਼ਣ ਅਤੇ ਦਮਨ ਦੀ ਮੌਜੂਦਾ ਪੂੰਜੀਵਾਦੀ,ਆਰਥਿਕ ਵਿਵਸਥਾ ਦੀ ਜਗਾਹ ਤੇ ਸਾਨੂੰ ਇੱਕ ਇਸ ਤਰਾਂ ਦੀ ਵਿਵਸਥਾ ਤਿਆਰ ਕਰਨ ਦੀ ਜਰੂਰਤ ਹੈ ਜਿਸ ਵਿੱਚ ਮਜ਼ਦੂਰ ਵਰਗ ਤੇ ਸਾਰੇ ਪੀੜਤ ਵਰਗ ਦੇ ਨਾਲ ਗੱਠਜੋੜ ਕਰਕੇ ਰਾਜ ਕਰੇਗਾ ਅਤੇ ਦੇਸ਼ ਦਾ ਅਜੰਡਾ ਤੈਅ ਕਰੇਗਾ।
ਮਜ਼ਦੂਰ ਮਿਹਨਤਕਸ਼ ਸਮਾਜ ਦੇ ਸਾਰੇ ਅਹਿਮ ਫੈਸਲੇ ਲੈਣ ਲਈ ਜਥੇਬੰਦ ਹੋਣਗੇ। ਉਤਪਾਦਨ ਦੇ ਸਾਰੇ ਪ੍ਰਮੁੱਖ ਸਾਧਨਾਂ ਨੂੰ ਪੂੰਜੀਪਤੀ ਵਰਗ ਦੇ ਹੱਥਾਂ ਤੋੰ ਖੋਹ ਕੇ , ਸਮਾਜਿਕ ਦੇਖ ਰੇਖ ਵਿੱਚ ਰੱਖਿਆ ਜਾਵੇਗਾ। ਅਰਥਵਿਵਸਥਾ ਦਾ ਉਦੇਸ਼ ਹੋਵੇਗਾ ਕਿ ਸਾਰੇ ਮਿਹਨਤਕਸ਼ ਲੋਕਾਂ ਦੀਆਂ ਜਰੂਰਤਾਂ ਨੂੰ ਵੱਧ ਤੋਂ ਵੱਧ ਪੂਰਾ ਕਰਨਾ, ਨਾਂ ਕਿ ਪੂੰਜੀਪਤੀਆਂ ਦੇ ਲਾਲਚ ਨੂੱ ਪੂਰਾ ਕਰਨਾ। ਇਸੇ ਉਦੇਸ਼ ਦੇ ਲਈ ਸ਼ਹੀਦ ਭਗਤ ਸਿੰਘ ਤੇ ਅਣਗਿਣਤ ਕ੍ਰਾਂਤੀਕਾਰੀਆਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਆਓ,ਸਾਡੇ ਸ਼ਹੀਦਾਂ ਦੇ ਉਸ ਸੁਪਨੇ ਨੂੰ ਸਾਕਾਰ ਕਰਨ ਲਈ ਇੱਕਜੁਟ ਹੋਈਏ। ਪੂੰਜੀਪਤੀਆਂ ਦੀ ਹਕੂਮਤ ਦੇ ਖਿਲਾਫ ਸੰਘਰਸ਼ ਤੇਜ਼ ਕਰੀਏ !
ਲੇਖਕ : ਪਾਸ਼ ਅੰਬਰ
ਅਦਾਰਾ ਤਹਿਰੀਕ ਪੰਜਾਬ
ਸੰਪਰਕ 6280797236