ਫਰੀਦਕੋਟ :
ਬਰਗਾੜੀ ਬੇਅਦਬੀ ਕਾਂਡ ‘ਚ ਗ੍ਰਿਫ਼ਤਾਰ ਪੰਜ ਡੇਰਾ ਪ੍ਰੇਮੀਆਂ ਸਬੰਧੀ ਐੱਸਆਈਟੀ ਦੀ ਟੀਮ ਕੋਟਕਪੂਰਾ ਸਥਿਤ ਡੇਰੇ ਦੇ ਨਾਮਚਰਚਾ ਘਰ ਪਹੁੰਚੀ। ਪਹਿਲੀ ਜੂਨ 2015 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਬੇਅਦਬੀ ਨੂੰ ਲੈ ਕੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ SIT ਦੇ ਪ੍ਰਮੁੱਖ ਮੈਂਬਰ ਇੰਸਪੈਕਟਰ ਦਲਬੀਰ ਸਿੰਘ ਸਿੱਧੂ ਸਮੇਤ ਸਮੁੱਚੀ ਟੀਮ ਨੇ ਐਤਵਾਰ ਨੂੰ ਡੇਰਾ ਪ੍ਰੇਮੀਆਂ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਲਿਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਤੋਂ ਸ਼ੁਰੂ ਹੋਈ ਸਾਰੀ ਘਟਨਾ ਦੀ ਨਿਸ਼ਾਨਦੇਹੀ ਕੀਤੀ।