ਵਿਸ਼ੇਸ਼ ਲੇਖ: ਕੈਸਾ ਹੋਵੇ ਦੇਸ਼ ਦਾ ਨੇਤਾ? /- ਡਾ. ਦਲੇਰ ਸਿੰਘ ਮੁਲਤਾਨੀ

78

ਭਾਰਤ ਆਜ਼ਾਦ ਹੋਇਆ ਤੇ ਵਾਗ-ਡੋਰ ਉਹਨਾਂ ਨੇਤਾਵਾਂ ਦੇ ਹੱਥ ਆਈ ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਲੰਬੀ ਜਦੋਂ ਜਹਿਦ ਕੀਤੀ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਲੋਕਾਂ ਦੀਆਂ ਕੀ ਮੁਸ਼ਕਲਾਂ ਹਨ ਤੇ ਉਹਨਾਂ ਨੂੰ ਕਿਵੇਂ ਪੂਰਾ ਕਰਨਾ। ਅਪਣੀ ਮਿਹਨਤ ,ਸਿਆਣਪ ਅਤੇ ਤਜਰਬੇ ਮੁਤਾਬਿਕ ਭਾਰਤ ਦਾ ਸੰਵਿਧਾਨ ਬਣਾਇਆ ਤੇ ਉਸ ਤੇ ਅਮਲ ਕੀਤਾ।

ਪਰ ਅੱਜ ਦੇ ਨੇਤਾ ਉਤੇ ਬਹੁਤ ਵੱਡੇ ਸਵਾਲ ਖੜੇ ਹੋ ਗਏ ਹਨ ਕਿਉਂਕਿ ਨੇਤਾ ਸਿਆਸਤ ਨਹੀਂ ਬਿਜਨਸ ਕਰਦੇ ਤੇ ਹਰ ਯੋਜਨਾ ਵੋਟ ਕਿਵੇਂ ਲੈਣੀ ਜਾਂ ਪੈਸੇ ਕਿਵੇਂ ਕਮਾਉਣੇ ਜਾਂ ਜਾਤ ਧਰਮ ਵਿੱਚ ਲੋਕਾਂ ਨੂੰ ਵੰਡ ਉਹਨਾਂ ਦਾ ਸ਼ੋਸ਼ਣ ਕਿਵੇਂ ਕਰਨਾ ਮੁਤਾਬਕ ਬਣਾਉਂਦੇ। ਜੇ ਕਰ ਇਸ ਤਰਾਂ ਦੀ ਮਾਨਸਿਕ ਨੇਤਾਵਾਂ ਦੀ ਹੈ ਤਾਂ ਲੋਕ ਤੰਤਰ ਕਿੱਥੇ ਹੈ? ਤੁਸੀ ਆਪ ਵੀ ਮਹਿਸੂਸ ਕੀਤਾ ਹੋਵੇਗਾ ਕਿ ਨੇਤਾ ਲੋਕ ਹਿਤ ਨਹੀਂ ਚੋਣਾਂ ਨੇੜੇ ਤਮਾਸ਼ੇ ਕਰਦੇ ਜਿਵੇਂ ਗਰੀਬ ਦੇ ਘਰ ਇਕ ਦਿਨ ਰੋਟੀ ਖਾਣ ਨਾਲ, ਨਹੀਂ ਹੱਟ ਸਕਦੀ ਗਰੀਬ ਤੇ ਦੇਸ਼ ਦੀ ਗਰੀਬੀ।

ਗਰੀਬ ਦੇ ਘਰ ਇਕ ਮਿੰਟ ਸਫਾਈ ਕਰਕੇ ਫੋਟੋ ਖਿੱਚਾ ,ਇਨਸਾਫ਼ ਦੀ ਦੇਵੀ /ਦੇਵਤਾ ਕਹਾਉਣ ਵਾਲੇ ਇਨਸਾਫ ਨਹੀਂ ਕਰ ਸਕਦੇ। ਗਰੀਬ ਨੂੰ ਇਕ ਦਿਨ ਗਲ਼ਵੱਕੜੀ ਪਾ ਅਖਬਾਰ ਵਿੱਚ ਫੋਟੋ ਲਾ ,ਗਰੀਬ ਦਾ ਢਿੱਡ ਨਹੀਂ ਭਰਿਆ ਜਾ ਸਕਦਾ। ਵੱਡੇ ਵੱਡੇ ਕਾਫ਼ਲੇ ਬਣਾ ਗਰੀਬ ਦੀ ਮੌਤ ਦਾ ਮਜ਼ਾਕ ਉਡਾ ,ਗਰੀਬਾਂ ਨੂੰ ਰੁਜ਼ਗਾਰ ਨਹੀਂ ਦੁਵਾ ਸਕਦਾ। ਗਰੀਬ ਦਾ ਮਜ਼ਾਕ ਉਡਾਉਣ ਲਈ ਅਸਤੀਫ਼ੇ ਕੁਰਬਾਨੀਆਂ ਦਾ ਰਾਗ ਆਲਾਪਦੇ ਪਰ ਅਸਲੀਅਤ ਵਿੱਚ ਗਰੀਬ ਦਾ ਖ਼ੂਨ ਸੂਚਦੇ । ਚੌਹੱਤਰ ਸਾਲ ਲੰਘ ਗਏ ਕਾਲੇ ਅੰਗਰਜੋ ਕਿੱਥੇ ਹਨ ਗਰੀਬ ਲਈ ਸਹੂਲਤਾਂ?

ਨੇਤਾਓ ਤੁਸੀ ਉਹ ਕਾਲੇ ਅੰਗਰੇਜ਼ ਹੋ ਜੋ ਚੋਣਾਂ ਜਿੱਤ ਗਰੀਬਾਂ ਨੂੰ ਦਫਤਰ /ਘਰ ਨਹੀਂ ਵੜਣ ਦਿੰਦੇ ,ਬਹੁਤੀ ਵਾਰ ਤਾਂ ਤੁਸੀ ਆਮ ਬੰਦੇ ਨੂੰ ਵੀ ਹੱਥ ਨਹੀਂ ਫੜਾਉਂਦੇ। ਜਨਤਾ ਜਾਗ ਜਾਵੇ ਤੇ ਚੋਣਾਂ ਨੇੜੇ ਨੇਤਾਵਾਂ ਦੇ ਤਮਾਸ਼ਿਆਂ ਨੂੰ ਸਮਝੇ ਤੇ ਅਪਣੇ ਭਵਿਖ ਦੀ ਰਾਖੀ ਕਰੇ। ਨੇਤਾਵਾਂ ਕੋਲੋਂ ਪੁੱਛੋ ਇਹਨਾਂ ਤਮਾਸ਼ਿਆਂ ਨਾਲ ਦੇਸ਼ ਕਿਵੇਂ ਤਰੱਕੀ ਕਰੇਗਾ? ਇਕ ਹੋਰ ਨਵਾਂ ਟਰੈਂਡ ਸ਼ੁਰੂ ਹੋ ਗਿਆ ਅੱਜਕਲ ਕਿ ਹਰ ਨੇਤਾ ਜਦੋਂ ਸਰਕਾਰ ਵਿੱਚ ਨਹੀ ਤਾਂ ਪਰੌਟੈਸਟ ਕਰਕੇ ਸਭ ਕੁਝ ਮਨਾਉਣਾ ਚਾਹੁੰਦਾ। ਸੋਚੋ ਜ਼ਰਾ , ਸੜਕਾਂ ਦੀ ਧੂੜ ਜਾਂ ਸਮਾਨਤਾ ਦੀ ਜ਼ਿੰਦਗੀ , ਫੈਸਲਾ ਤੁਹਾਡੇ ਹੱਥ।

ਧਰਨੇ ਹੜਤਾਲ਼ਾਂ, ਝੂਠ ,ਮੁਫਤਖੋਰੀ ਨਾਲ ਬਣੀਆਂ ਸਰਕਾਰਾਂ ਧਰਨੇ ਹੜਤਾਲ਼ਾਂ ਝੂਠ ਮੁਫਤਖੋਰੀ ਵਾਲੇ ਸਮਾਜ ਨੂੰ ਜਨਮ ਦੇਣਗੀਆਂ। ਵੋਟ ਤੁਹਾਡੀ ਜ਼ੁਮੇਵਾਰੀ ਤੁਹਾਡੀ ਕਿ ਵੋਟ ਪਾਉਣ ਲੱਗਿਆਂ ਨੇਤਾਵਾਂ ਦੇ ਧਰਨੇ ਹੜਤਾਲ਼ਾਂ, ਝੂਠ ,ਮੁਫਤਖੋਰੀ ਦੇ ਐਲਾਨਾਂ ਤੇ ਅਖ਼ਬਾਰੀ ਬਿਆਨਾਂ ਤੇ ਵਿਸ਼ਵਾਸ ਕਰਨਾ ਜਾਂ ਫਿਰ ਨੇਤਾਵਾਂ ਦੇ ਲੋਕ ਹਿਤ ਕੰਮਾਂ ਨੂੰ ਮਹੱਤਤਾ ਦੇਣਾ। ਪਿਛਲੇ ਤਜਰਬੇ ਨੂੰ ਯਾਦ ਰੱਖੋ ਤਾਂ ਪਤਾ ਲੱਗਦਾ ਕਿ ਕੰਮਾਂ ਨੂੰ ਨਹੀਂ ਸਗੋਂ ਨੇਤਾਵਾਂ ਦੇ ਧਰਨੇ ਹੜਤਾਲ਼ਾਂ ,ਝੂਠ ,ਮੁਫਤਖੋਰੀ ਨੂੰ ਵੋਟਾਂ ਪਾਈਆਂ ਜਾਂਦੀਆਂ। ਉਸੇ ਦਾ ਨਤੀਜਾ ਕੇ ਲੋਕ ਅੱਜ ਸੜਕਾਂ ਤੇ ਹਨ।

ਅਜੇ ਵੀ ਸਮਾਂ ਹੈ ਸਮਝ ਜਾਓ ਤੇ ਵੋਟ ਕੰਮ ਨੂੰ ਪਾਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਸੁਖ ਦਾ ਸਾਹ ਆਵੇ ਨਾ ਕਿ ਸੜਕਾਂ ਦੀ ਧੂੜ ਜਾਂ ਪੁਲਿਸ ਦੇ ਡੰਡੇ ਖਾਣੇ ਪੈਣ। ਮੈਂ ਗੱਲ ਕਰ ਰਿਹਾ ਸੀ ਅਜ਼ਾਦੀ ਤੋਂ ਬਾਅਦ ਆਏ ਨੇਤਾ ਸਿਆਣੇ ਤੇ ਤਜਰਬੇਕਾਰ ਸਨ ਪਰ ਤੁਸੀ ਦੇਖਿਆ ਐਮਰਜੈਸੀ ਤੋਂ ਕੁਝ ਦੇਰ ਪਹਿਲਾਂ ਤੇ ਐਮਰਜੈਸੀ ਤੋ ਬਾਅਦ ਭਾਰਤ ਹੋਵੇ ਜਾਂ ਸਟੇਟਾਂ ਉਹਨਾਂ ਵਿੱਚ ਨੇਤਾਵਾਂ ਦੀ ਸੋਚ ਹੋਸ਼ ਬਦਲ ਗਈ ਤੇ ਨੇਤਾ ਦੇਸ਼ ਦੀ ਵਾਗ-ਡੋਰ ਲੰਬੇ ਸਮੇਂ ਸੰਭਾਲਣ ਵਿੱਚ ਕਾਮਯਾਬ ਨਹੀਂ ਹੋਏ ਤੇ ਥੋੜੇ ਥੋੜ੍ਹੇ ਸਮੇਂ ਲਈ ਪ੍ਰਧਾਨ ਮੰਤਰੀ ਬਣੇ। ਕੁਝ ਨੇਤਾ ਲੰਬੇ ਸਮੇਂ ਵੀ ਰਾਜ ਕਰ ਗਏ ਪਰ ਉਹਨਾਂ ਉਤੇ ਕਈ ਤਰਾਂ ਦੇ ਇਲਜ਼ਾਮ ਲੱਗੇ।

ਪੰਜਾਬ ਵਿੱਚ ਤਾਂ ਦੇਖਿਆ ਗਿਆ ਕੇ ਨੰਬੇ ਦੇ ਦਹਾਕੇ ਤੋ ਬਾਅਦ ਨੇਤਾ ਬਿਲਕੁਲ ਤਜਰਬੇਕਾਰ ਨਹੀਂ ਸਨ ਤੇ ਪੰਜਾਬ ਨੰਬਰ ਇਕ ਤੋ ਗਿਰ ਕੇ ਬਹੁਤ ਪਿੱਛੇ ਜਾ ਚੁੱਕਿਆ। ਅੱਜ ਭਰੋਸਾ ਉਠ ਚੁੱਕਿਆ ਨੇਤਾਵਾਂ ਤੋਂ ਤੇ ਜ਼ਰੂਰਤ ਹੈ ਨੇਤਾ ਜਿਹੜਾ ਕੁਝ ਹੇਠ ਲਿਖੇ ਮਾਪ ਡੰਢਾਂ ਤੇ ਉਤਰ ਸਕੇ। ਨੇਤਾ ਗਿਆਨਵਾਨ ਹੋਵੇ ਤੇ ਕੰਮ ਵਿੱਚ ਵਿਸ਼ਵਾਸ ਰੱਖਦਾ ਹੋਵੇ ਕਿਉਂਕਿ ਗਿਆਨ ਹੋਵੇ ਤਾਂ ਅਪਣੇ ਆਪ ਤੇ ਭਰੋਸਾ ਹੁੰਦਾ ਤੇ ਜੇ ਭਰੋਸਾ ਹੋਵੇ ਤਾਂ ਫ਼ੈਸਲੇ ਲਏ ਜਾ ਸਕਦੇ। ਨੇਤਾ ਇਮਾਨਦਾਰ ਹੋਵੇ ਤੇ ਲੋਕ ਹਿਤ ਵਿੱਚ ਬੋਲ ਸਕਦਾ ਹੋਵੇ। ਨੇਤਾ ਲੋਕ ਹਿਤ ਸਮੱਸਿਆਵਾਂ ਦੀ ਪਹਿਚਾਣ ਕਰ ਸਕੇ ਅਤੇ ਉਸ ਦਾ ਹੱਲ ਦੱਸ ਸਕੇ।

ਨੇਤਾ ਸਿਹਤਮੰਦ ਹੋਵੇ ਤੇ ਇਲਾਕੇ ਵਿੱਚ ਸਮਾਂ ਬਿਤਾ ਸਕੇ ਤਾਂ ਕਿ ਰੋਜਮਰਾ ਜ਼ਿੰਦਗੀ ਦੇ ਸੱਚ ਝੂਠ ਨੂੰ ਸਮਝ ਸਕੇ। ਨੇਤਾ ਜਾਤ-ਪਾਤ ਵਿੱਚ ਵਿਸ਼ਵਾਸ ਨਾ ਰੱਖਦਾ ਹੋਵੇ ਤੇ ਨਿਰਪੱਖ ਹੋ ਕੇ ਸਰਬੱਤ ਦੇ ਭਲੇ ਦੀ ਗੱਲ ਕਰੇ। ਨੇਤਾ ਚੰਗਾ ਪਰਵੱਕਤਾ ਹੋਵੇ ਜੋ ਅਪਣੀ ਗੱਲ ਕਹਿ ਸਕੇ ਤੇ ਲੋਕਾਂ ਨੂੰ ਸਮਝਾ ਸਕੇ। ਨੇਤਾ ਪੜਿਆ ਲਿਖਿਆ ਹੋਵੇ ਜੋ ਅਗਾਂਹ ਵਧੋ ਸਕੀਮਾਂ ਬਣਾ ਦੇਸ਼ ਤਰੱਕੀ ਕਰਵਾ ਸਕੇ। ਨੇਤਾ ਦਾ ਅਪਣਾ ਜੀਵਨ ਅਪਰਾਧ ਰਹਿਤ ਹੋਵੇ। ਫੈਸਲਾ ਵੋਟਰਾਂ ਦੇ ਹੱਥ ਨੇਤਾ ਚਾਹੀਦਾ ਜਾਂ ਬਿਜਨਸਮੈਨ। ਦੇਸ਼ ਤਰੱਕੀ ਚਾਹੀਦੀ ਜਾਂ ਨਿੱਜੀ ਤਰੱਕੀ। ਆਉਣ ਵਾਲ਼ੀਆਂ ਚੋਣਾਂ ਵਿੱਚ ਯਾਦ ਰੱਖਣਾ। ਜੈ ਕਿਰਤ।

ਡਾਕਟਰ ਦਲੇਰ ਸਿੰਘ ਮੁਲਤਾਨੀ
ਸਿਵਲ ਸਰਜਨ (ਰਿਟਾ.)
9814127296
7717319896

Where to get Psychology Jobs?

ਨਵੀਂ ਨੌਕਰੀ ਦੇ ਤਣਾਅ ਨਾਲ ਕਿਵੇਂ ਨਜਿੱਠੀਏ?

LEAVE A REPLY

Please enter your comment!
Please enter your name here