ਪੰਜਾਬ ਨੈੱਟਵਰਕ, ਮੋਹਾਲੀ-
ਸਰਕਾਰੀ ਪ੍ਰਾਇਮਰੀ ਸਕੂਲ ਸੋਹਾਣਾ, ਬਲਾਕ ਖਰੜ-3 ਮੋਹਾਲੀ ਦੀ ਈਟੀਟੀ ਅਧਿਆਪਕਾ ਸੁਸ਼ਮਾ ਸ਼ਰਮਾ ਦੇ ਵੱਲੋਂ ਨੈਸ਼ਨਲ ਮਾਸਟਰ ਕਲਾਸਿਕ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੇ ਵੱਲੋਂ ਇਸ ਚੈਂਪੀਅਨਸ਼ਿਪ ਦੇ ਵਿਚ ਬਰਾਊਜ਼ ਮੈਡਲ ਜਿੱਤ ਕੇ, ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਦੱਸ ਦਈਏ ਕਿ, ਇਹ ਨੈਸ਼ਨਲ ਮਾਸਟਰ ਕਲਾਸਿਕ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਇੰਦੌਰ, ਮੱਧ ਪ੍ਰਦੇਸ਼ ਵਿਖੇ ਹੋਈ ਹੈ, ਜਿਸ ਵਿੱਚ ਮੈਡਮ ਸੁਸ਼ਮਾ ਸ਼ਰਮਾ ਦੇ ਵੱਲੋਂ ਭਾਗ ਲਿਆ ਗਿਆ ਸੀ ਅਤੇ ਉਨ੍ਹਾਂ ਵੱਲੋਂ ਬਰਾਊਜ਼ ਮੈਡਲ ਜਿੱਤਿਆ ਗਿਆ ਹੈ।
ਮੈਡਲ ਜਿੱਤ ਕੇ ਪਰਤੀ ਅਧਿਆਪਕਾ ਸੁਸ਼ਮਾ ਸ਼ਰਮਾ ਦਾ ਸਕੂਲ ਪਹੁੰਚਣ ਤੇ ਜਿੱਥੇ ਸਮੂਹ ਅਧਿਆਪਕਾਂ ਵੱਲੋਂ ਸੁਸ਼ਮਾ ਸ਼ਰਮਾ ਦਾ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਹੀ ਮੈਡਲ ਜਿੱਤਣ ਤੇ ਵਧਾਈ ਵੀ ਦਿੱਤੀ ਗਈ।