ਵੱਡੇ ਘੁਟਾਲੇ ਦਾ ਸ਼ੱਕ? ਪੰਜਾਬ ਦੇ ਕੈਬਨਿਟ ਰੈਂਕ ਦੇ ਉਦਯੋਗਪਤੀ ਦੇ ਟਿਕਾਣਿਆਂ ‘ਤੇ ਦੂਜੇ ਦਿਨ ਵੀ Income Tax ਦੀ ਰੇਡ ਜਾਰੀ

578

 

Suspect a big scam? Income tax raid continued for the second day on the premises of Punjab’s cabinet rank industrialist

ਲੁਧਿਆਣਾ- 

ਲੁਧਿਆਣਾ ਟਰਾਈਡੈਂਟ ਗਰੁੱਪ ਦੇ ਟਿਕਾਣਿਆਂ ਅਤੇ ਕਰੀਮਕਾ ਕੰਪਨੀ ਦੇ ਦਫ਼ਤਰ ‘ਤੇ ਆਈਟੀ ਦੀ ਛਾਪੇਮਾਰੀ ਬੁੱਧਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਅਧਿਕਾਰੀਆਂ ਨੇ ਟਰਾਈਡੈਂਟ ਗਰੁੱਪ ਦੀ ਬੈਲੇਂਸ ਸ਼ੀਟ, ਬੈਂਕ ਡਿਟੇਲ ਅਤੇ ਜ਼ਮੀਨ ਦੇ ਕਾਗਜ਼ ਵੀ ਚੈੱਕ ਕੀਤੇ ਹਨ।

ਮੀਡੀਆ ਰਿਪੋਰਟਾਂ ਮੁਤਾਬਿਕ, ਖਾਸ ਗੱਲ ਇਹ ਹੈ ਕਿ ਗਰੁੱਪ ਦੀਆਂ ਕੁਝ ਫਰਮਾਂ ‘ਚ ਘਾਟਾ ਦਿਖਾਇਆ ਗਿਆ ਹੈ ਜਦਕਿ ਆਈਪੀਓ ਕੰਪਨੀਆਂ ‘ਚ ਬੈਲੇਂਸ ਸ਼ੀਟ ‘ਚ ਲਾਭ ਦਿਖਾਇਆ ਗਿਆ ਹੈ। ਇਨਕਮ ਟੈਕਸ ਵਿਭਾਗ ਇਸ ਨੂੰ ਧੋਖਾਧੜੀ ਮੰਨ ਰਿਹਾ ਹੈ।

ਫਿਲਹਾਲ ਗਰੁੱਪ ਦੀਆਂ ਇਕਾਈਆਂ ਦੇ ਦਸਤਾਵੇਜ਼ਾਂ ਅਤੇ ਕੰਪਿਊਟਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਬੈਲੇਂਸ ਸ਼ੀਟ ‘ਚ ਕਿਸ ਤਰ੍ਹਾਂ ਦੀ ਐਂਟਰੀ ਕੀਤੀ ਗਈ ਹੈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਛਾਪੇਮਾਰੀ ਵਿੱਚ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਵੀ ਨਾਲ ਹਨ।

ਦੂਜੇ ਪਾਸੇ ਕਰੀਮਕਾ ਬਿਸਕੁਟ ਕੰਪਨੀ ਦੀ ਫੈਕਟਰੀ ਦੀ ਵੀ ਜਾਂਚ ਚੱਲ ਰਹੀ ਹੈ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਕੰਪਨੀਆਂ ਦੇ ਮਾਲਕਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਹੈ। ਦੋਵਾਂ ਗਰੁੱਪਾਂ ਦੇ ਕਈ ਯੂਨਿਟ ਹੋਣ ਕਾਰਨ ਦਸਤਾਵੇਜ਼ਾਂ ਦੀ ਜਾਂਚ ਵਿੱਚ ਸਮਾਂ ਲੱਗ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਹੋਰ ਕਈ ਦਿਨ ਜਾਰੀ ਰਹਿ ਸਕਦੀ ਹੈ।

ਮੰਗਲਵਾਰ ਨੂੰ ਆਈਟੀ ਅਧਿਕਾਰੀਆਂ ਦੀਆਂ 35 ਟੀਮਾਂ ਨੇ ਲੁਧਿਆਣਾ ਵਿੱਚ ਟਰਾਈਡੈਂਟ ਗਰੁੱਪ, ਕਰੀਮਕਾ ਬਿਸਕੁਟ ਕੰਪਨੀ ਅਤੇ ਸਟਾਕ ਐਕਸਚੇਂਜ ਦੇ ਕਈ ਦਫ਼ਤਰਾਂ ਵਿੱਚ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਇਨਕਮ ਟੈਕਸ ਦੀ ਚੋਰੀ ਨੂੰ ਲੈ ਕੇ ਕੀਤੀ ਗਈ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)