ਪੰਜਾਬ ‘ਚ ਸਵਾਈਨ ਫ਼ਲੂ ਬਾਰੇ ਸਿਹਤ ਵਿਭਾਗ ਦਾ ਵੱਡਾ ਬਿਆਨ!

240

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਸਵਾਈਨ ਫਲੂ ਤੋਂ ਬਚਾਓ ਸਬੰਧੀ ਸਿਹਤ ਵਿਭਾਗ ਦੇ ਬੁਲਾਰੇ ਵੱਲੋ ਅਹਿਮ ਜਾਣਕਾਰੀ ਦਿੱਤੀ ਗਈ ਹੈ ਅਤੇ ਨਾਲ ਹੀ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ।

ਜਾਣਕਾਰੀ ਦਿੰਦਿਆਂ ਹੋਇਆ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਵਾਇਨ ਫਲੂ ਐਚ 1 ਐਨ 1 ਨਾਮ ਦੇ ਵਿਸ਼ੇਸ਼ ਵਿਸ਼ਾਣੂ ਰਾਹੀਂ ਹੁੰਦਾ ਹੈ ਜ਼ੋ ਕਿ ਸਾਹ ਰਾਹੀਂ ਇੱਕ ਮਨੁੱਖ ਤੋ ਦੂਜੇ ਮਨੁੱਖ ਨੂੰ ਫੈਲਦਾ ਹੈ।

ਇਸ ਬਿਮਾਰੀ ਵਿੱਚ ਤੇਜ਼ ਬੁਖਾਰ, ਖਾਂਸੀ, ਜੁਕਾਮ, ਛਿੱਕਾ ਆਉਣੀਆਂ ਜਾਂ ਨੱਕ ਵੱਗਣਾ, ਗਲੇ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ, ਛਾਤੀ ਵਿੱਚ ਦਰਦ, ਥੁੱਕ ਵਿੱਚ ਖੂਨ ਆਉਣਾ, ਦਸਤ ਲੱਗਣਾ, ਸਰੀਰ ਟੁੱਟਦਾ ਮਹਿਸੂਸ ਹੋਣਾ ਆਦਿ ਲੱਛਣ ਹੁੰਦੇ ਹਨ।

ਇਸ ਸਬੰਧੀ ਬੁਲਾਰੇ ਨੇ ਕਿਹਾ ਕਿ ਜੇਕਰ ਇਸ ਤਰ੍ਹਾ ਤੇ ਮਾਮਲੇ ਆਪਣੇ ਘਰ ਜਾਂ ਆਪਣੇ ਆਲੇ -ਦੁਆਲੇ ਦੇਖਣ ਨੂੰ ਮਿਲਦੇ ਹਨ ਤਾਂ ਤਰੁੰਤ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾਂ ਨਾਲ ਸਪੰਰਕ ਕਰਨ। ਸਵਾਈਨ ਫਲੂ ਦਾ ਇਲਾਜ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲੱਬਧ ਹਨ।

ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਖੰਘਦੇ ਹੋਏ ਜਾਂ ਛਿਕਦੇ ਹੋਏ ਆਪਣਾ ਮੂੰਹ ਨੂੰ ਰੁਮਾਲ ਨਾਲ ਢੱਕਣ ,ਆਪਣੇ ਨੱਕ ,ਅੱਖਾਂ ਅਤੇ ਮੂੰਹ ਨੂੰ ਛੂੰਹਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾ ਸਾਫ ਕਰਨ, ਭੀੜ ਭਰੀਆਂ ਥਾਵਾਂ ਤੇ ਨਾ ਜਾਣ, ਖੰਘ, ਵਗਦੀ ਨੱਕ ,ਛਿੱਕਾਂ ਅਤੇ ਬੁਖਾਰ ਪੀੜਤ ਵਿਆਕਤੀ ਤੋਂ ਘੱਟੋਂ ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ।

ਇਸ ਲਈ ਉਨਾ ਨੇ ਕਿਹਾ ਕਿ ਪੀੜਤ ਲੋਕ ਵੱਧ ਤੋਂ ਵੱਧ ਘਰ ਦੇ ਅੰਦਰ ਰਹਿਣ ਤੇ ਲੋਕਾਂ ਨਾਲ ਘੱਟ ਸਪੰਰਕ ਕਰਨ। ਉਹਨਾਂ ਦੇ ਅਨੁਸਾਰ ਹੱਥ ਮਿਲਾਉਣਾ, ਗਲੇ ਮਿਲਣਾ , ਬਾਹਰ ਥਾਂਖ਼ਥਾਂ ਤੇ ਥੁੱਕਣਾ , ਚੁੰਮਣਾ ਜਾਂ ਕਿਸੇ ਤਰਾ੍ਹਂ ਨਾਲ ਸਪੰਰਕ ਕਰਨਾ ਸਵਾਈਨ ਫਲੂ ਨੂੰ ਸੱਦਾ ਦੇ ਸਕਦਾ ਹੈ।