ਕੱਚੇ ਅਧਿਆਪਕਾਂ ਦੇ ਵੱਲੋਂ ਸਕੱਤਰੇਤ ਤੋਂ ਛਾਲਾਂ ਮਾਰਨ ਦੀ ਕੋਸ਼ਿਸ਼, ਚੰਨੀ ਸਰਕਾਰ ਮੀਟਿੰਗ ਤੋਂ ਭੱਜੀ

1264

ਚੰਡੀਗੜ੍ਹ–

ਪਿਛਲੇ ਲੰਮੇ ਸਮੇਂ ਤੋਂ ਕੱਚੇ ਅਧਿਆਪਕਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਲੰਘੇ ਤਿੰਨ ਦਿਨਾਂ ਤੋਂ ਕੱਚੇ ਅਧਿਆਪਕ ਸਕੂਲਾਂ ਦਾ ਬਾਈਕਾਟ ਕਰਕੇ ਮੁਹਾਲੀ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰ ਰਹੇ ਹਨ। ਅੱਜ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਦੇ ਲਈ ਕੱਚੇ ਅਧਿਆਪਕ ਸੈਕਟਰੀਏਟ ਦੀ ਛੱਤ ਤੇ ਚਡ਼੍ਹ ਗਏ ਅਤੇ ਛਾਲਾਂ ਮਾਰਨ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਦਿੰਦੇ ਹੋਏ ਕੱਚੇ ਅਧਿਆਪਕ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਹਰਪ੍ਰੀਤ ਕੌਰ ਜਲੰਧਰ ਦੀ ਅਗਵਾਈ ਵਿੱਚ ਰੰਜਨਾ ਹੁਸ਼ਿਆਰਪੁਰ, ਕਮਲਜੀਤ ਸਿੰਘ ਕੌਰ ਬਠਿੰਡਾ ਅਤੇ ਗੁਰਵਿੰਦਰ ਸਿੰਘ ਹੁਸ਼ਿਆਰਪੁਰ ਮਿੰਨੀ ਸਕੱਤਰੇਤ ਉਤੇ ਚੜ੍ਹ ਗਏ।

ਸੰਘਰਸ਼ਕਾਰੀ ਅਧਿਆਪਕਾਂ ਵੱਲੋਂ ਸਕੱਤਰੇਤ ਉਤੇ ਚੜ੍ਹ ਕੇ ਕੀਤੀ ਨਾਅਰੇਬਾਜ਼ੀ ਤੋਂ ਬਾਅਦ ਪੁਲਿਸ ਭਾਜੜ ਪੈ ਗਈ। ਇਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਸੰਘਰਸ਼ਕਾਰੀ ਅਧਿਆਪਕਾਂ ਨੂੰ ਸਮਝਾ ਕੇ ਥੱਲੇ ਉਤਾਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਜਦੋਂ ਅਧਿਆਪਕ ਹੇਠਾਂ ਨਾ ਆਏ ਤਾਂ ਪੁਲਿਸ ਨੇ ਜਬਰਦਸਤੀ ਨਾਲ ਅਧਿਆਪਕਾਂ ਨੂੰ ਹੇਠਾਂ ਉਤਾਰ ਦਿੱਤਾ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮੋਹਾਲੀ ਪ੍ਰਸ਼ਾਸ਼ਨ ਵੱਲੋਂ ਕੱਚੇ ਅਧਿਆਪਕਾਂ ਦੀ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਗਈ ਸੀ।

ਪ੍ਰੰਤੂ ਸ਼ਾਮ 4 ਵਜੇ ਤੱਕ ਕੱਚੇ ਅਧਿਆਪਕ ਖੱਜਲ ਖੁਆਰ ਹੁੰਦੇ ਰਹੇ। ਇਸ ਤੋਂ ਬਾਅਦ ਕੱਚੇ ਅਧਿਆਪਕ ਅੱਜ ਸਕੱਤਰੇਤ ਉਤੇ ਚੜ੍ਹਗੇ।

Where to get Psychology Jobs?

ਨਵੀਂ ਨੌਕਰੀ ਦੇ ਤਣਾਅ ਨਾਲ ਕਿਵੇਂ ਨਜਿੱਠੀਏ?

LEAVE A REPLY

Please enter your comment!
Please enter your name here