ਖੇਡ ਮੈਦਾਨ ‘ਤੇ ਵਾਪਰਿਆ ਭਿਆਨਕ ਹਾਦਸਾ, ਬਾਸਕਟਬਾਲ ਸਟੈਂਡ ਡਿੱਗਣ ਕਾਰਨ ਨੌਜਵਾਨ ਖਿਡਾਰੀ ਦੀ ਮੌਤ
ਪੁਣੇ, 6 ਅਪ੍ਰੈਲ 2026: ਪੁਣੇ ਦੇ ਮਾਵਲ ਸਥਿਤ ‘ਤੋਲਾਨੀ ਮੈਰੀਟਾਈਮ ਇੰਸਟੀਚਿਊਟ’ (Tolani Maritime Institute) ਵਿੱਚ ਬਾਸਕਟਬਾਲ ਖੇਡਦੇ ਸਮੇਂ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ।
ਖੇਡ ਦੇ ਦੌਰਾਨ ਲੋਹੇ ਦਾ ਇੱਕ ਭਾਰੀ ਸਟੈਂਡ ਅਚਾਨਕ ਉਖੜ ਕੇ ਵਿਦਿਆਰਥੀ ਵਿਸ਼ਾਲ ਵਰਮਾ ਦੇ ਸਿਰ ‘ਤੇ ਜਾ ਡਿੱਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਸਵਾਲ
ਇਸ ਦੁਖਦਾਈ ਘਟਨਾ ਨੇ ਸੰਸਥਾ ਦੇ ਅੰਦਰ ਖੇਡਾਂ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਬਾਸਕਟਬਾਲ ਦਾ ਸਟੈਂਡ ਕਮਜ਼ੋਰ ਸੀ ਜਾਂ ਸਹੀ ਢੰਗ ਨਾਲ ਫਿਕਸ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਇਹ ਭਾਰੀ ਹਾਦਸਾ ਵਾਪਰਿਆ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥੀ ਦੀ ਅਚਾਨਕ ਮੌਤ ਕਾਰਨ ਪੂਰੀ ਸੰਸਥਾ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।






