ਆਂਟੀ ਕਹਿਣ ‘ਤੇ ਗੁੱਸੇ ‘ਚ ਆਈ ਔਰਤ ਨੇ ਚੱਪਲਾਂ ਨਾਲ ਕੁੱਟਿਆ ਨੌਜਵਾਨ

1017

 

ਬੈਂਕ ਦੇ ਏ.ਟੀ.ਐਮ. ‘ਤੇ ਪੈਸੇ ਕਢਵਾਉਣ ਆਈ ਇਕ ਔਰਤ ਨੂੰ ਉਥੇ ਤਾਇਨਾਤ ਗਾਰਡ ਨੇ ਆਂਟੀ ਕਿਹਾ

ਬੈਂਗਲੁਰੂ-

The angry woman beat the young man with slippers after being called aunty- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।

ਇੱਥੇ ਇੱਕ ਔਰਤ ਨੇ ਇੱਕ ਨੌਜਵਾਨ ਨੂੰ ਸਿਰਫ਼ ਇਸ ਲਈ ਕੁੱਟਿਆ ਕਿਉਂਕਿ ਉਹ ਉਸਨੂੰ ‘ਆਂਟੀ’ (Aunty) ਕਹਿ ਰਿਹਾ ਸੀ। ਇਹ ਘਟਨਾ 19 ਸਤੰਬਰ ਦਿਨ ਮੰਗਲਵਾਰ ਨੂੰ ਵਾਪਰੀ ਸੀ ਪਰ ਇਸ ਦਾ ਖੁਲਾਸਾ ਅੱਜ ਹੋਇਆ।

ਇਹ ਮਾਮਲਾ ਹੈ

ਇਹ ਘਟਨਾ ਬੈਂਗਲੁਰੂ ਸਥਿਤ ਬੈਂਕ ਦੇ ਏ.ਟੀ.ਐਮ. ‘ਤੇ ਆਈ ਇਕ ਔਰਤ ਨੂੰ ਉਥੇ ਤਾਇਨਾਤ ਗਾਰਡ ਨੇ ਆਂਟੀ (Aunty) ਕਿਹਾ। ਇਸ ਤੋਂ ਬਾਅਦ ਔਰਤ ਨੇ ਗੁੱਸੇ ‘ਚ ਆ ਕੇ ਗਾਰਡ ਨੂੰ ਥੱਪੜ ਮਾਰ ਦਿੱਤਾ ਅਤੇ ਚੱਪਲਾਂ ਨਾਲ ਵੀ ਵਾਰ ਕੀਤਾ।

ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਏਟੀਐਮ ਵਿੱਚੋਂ ਪੈਸੇ ਕਢਵਾਉਣ ਮਗਰੋਂ ਦਰਵਾਜ਼ੇ ’ਤੇ ਖੜ੍ਹੀ ਸੀ। ਇਸ ਦੌਰਾਨ ਉਥੇ ਤਾਇਨਾਤ ਗਾਰਡ ਨੇ ਔਰਤ ਨੂੰ ‘ਆਂਟੀ’ ਕਹਿ ਕੇ ਇਕ ਪਾਸੇ ਹਟਣ ਲਈ ਕਿਹਾ ਤਾਂ ਜੋ ਹੋਰ ਗਾਹਕ ਏ.ਟੀ.ਐਮ ਤੋਂ ਪੈਸੇ ਕਢਵਾ ਸਕਣ।

ਆਂਟੀ ਸ਼ਬਦ ਸੁਣ ਕੇ ਮਹਿਲਾ ਨੂੰ ਗੁੱਸਾ ਆ ਗਿਆ। ਉਸ ਨੇ ਗਾਰਡ ਨੂੰ ਚੱਪਲਾਂ ਨਾਲ ਕੁੱਟਿਆ ਅਤੇ ਥੱਪੜ ਵੀ ਮਾਰਿਆ। ਗਾਰਡ ਨੂੰ ਔਰਤ ਵੱਲੋਂ ਕੁੱਟਦਾ ਦੇਖ ਕੇ ਸੜਕ ‘ਤੇ ਪੈਦਲ ਜਾ ਰਹੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ।

ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਗਾਰਡ ਦੀ ਸ਼ਿਕਾਇਤ ‘ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਔਰਤ ਫਿਲਹਾਲ ਜ਼ਮਾਨਤ ‘ਤੇ ਬਾਹਰ ਹੈ।

ਪੁਲਿਸ ਮੁਤਾਬਕ ਘਟਨਾ ਦੇ ਸਮੇਂ ਔਰਤ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਮਹਿਲਾ ਵੱਲੋਂ ਕੀਤੀ ਗਈ ਕੁੱਟਮਾਰ ਵਿੱਚ ਗਾਰਡ ਨੂੰ ਜ਼ਿਆਦਾ ਸੱਟ ਨਹੀਂ ਲੱਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)