- ਫ਼ੈਡਰੇਸ਼ਨ ਵਲੋਂ ਨਵੀਂ ਸੂਬਾ ਕਮੇਟੀ ਦਾ ਐਲਾਨ, ਸੁਖਬੀਰ ਸਿੰਘ ਨੂੰ ਸੂਬਾ ਪ੍ਰਧਾਨ ਚੁਣਿਆ
ਪੰਜਾਬ ਨੈੱਟਵਰਕ, ਚੰਡੀਗੜ੍ਹ/ਐੱਸ.ਏ.ਐੱਸ ਨਗਰ-
ਜਨਰਲ ਕੈਟਾਗਰੀਜ਼ ਵੈਲਫ਼ੇਅਰ ਫ਼ੈਡਰੇਸ਼ਨ ਪੰਜਾਬ ਰਜਿ. ਦੀ ਮੀਟਿੰਗ ਸੁਖਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮਟਿੰਗ ਵਿਚ ਨਵੀਂ ਸੂਬਾ ਕਮੇਟੀ ਦਾ ਗਠਨ ਕੀਤਾ ਗਿਆ| ਸਰਬਸੰਮਤੀ ਨਾਲ ਸੁਖਬੀਰ ਸਿੰਘ ਨੂੰ ਸੂਬਾ ਪ੍ਰਧਾਨ ਚੁਣਿਆ ਗਿਆ|
ਇਸ ਤੋਂ ਬਿਨ੍ਹਾ ਸੁਰਿੰਦਰ ਕੁਮਾਰ ਸੈਣੀ ਚੀਫ਼ ਆਰਗੇਨਾਇਜਰ, ਪ੍ਰਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜਰਨੈਲ ਸਿੰਘ ਬਰਾੜ ਮੀਤ ਪ੍ਰਧਾਨ, ਰਣਜੀਤ ਸਿੰਘ ਸਿੱਧੂ ਜਨਰਲ ਸਕੱਤਰ, ਜਸਵੀਰ ਸਿੰਘ ਗੜਾਂਗ ਪ੍ਰੈੱਸ ਸਕੱਤਰ, ਅਮਨਪ੍ਰੀਤ ਸਿੰਘ ਜੁੰਆਇਟ ਸਕੱਤਰ, ਕਪਿਲ ਦੇਵ ਪ੍ਰਾਸਰ ਵਿੱਤ ਸਕੱਤਰ, ਹਰਪਿੰਦਰ ਸਿੰਘ ਸੰਗਠਨ ਸਕੱਤਰ, ਸੁਦੇਸ਼ ਕਮਲ ਸ਼ਰਮਾ ਦਫ਼ਤਰ ਸਕੱਤਰ ਬਣਾਏ ਗਏ|
ਦਿਲਬਾਗ ਸਿੰਘ, ਗੁਰਜੀਤ ਸਿੰਘ ਅਤੇ ਕੋਮਲ ਸ਼ਰਮਾ ਨੂੰ ਬਤੌਰ ਸਟੇਟ ਬਾਡੀ ਮੈਂਬਰ ਨਿਯੁਕਤ ਕੀਤਾ ਗਿਆ ਹੈ| ਫ਼ੈਡਰੇਸ਼ਨ ਨੇ ਪੰਜਾਬ ਸਰਕਾਰ ਦੀ ਸਖਤ ਸਬਦਾਂ ਵਿਚ ਨਿਖੇਧੀ ਕੀਤੀ ਹੈ| ਉਨ੍ਹਾਂ ਨੇ ਕਿਹਾ ਹੈ ਕਿ ਫ਼ੈਡਰੇਸ਼ਨ ਦੀਆਂ ਸਾਰੀਆਂ ਹੀ ਮੰਗਾਂ ਨੂੰ ਸਰਕਾਰ ਨੇ ਨੁਕਰੇ ਲਾਇਆ ਹੋਇਆ ਹੈ| ਜਨਰਲ ਵਰਗ ਨੂੰ ਇਨਸਾਫ਼ ਨਾ ਮਿਲੇ ਇਸ ਲਈ ਅਜੇ ਤੱਕ ਵੀਂ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ ਤੇ ਹੋਰ ਲੋੜੀਦਾ ਸਟਾਫ਼ ਨਹੀ ਲਗਾਇਆ ਗਿਆ|
ਇਸੇ ਤਰਾ ਮੁੱਖ ਮੰਤਰੀ ਵਜੀਫ਼ਾ ਯੋਜਨਾ ਜਿਸ ਤਹਿਤ ਜਨਰਲ ਵਰਗ ਦੇ ਕਾਲਜ ਪੜ੍ਹਦੇ ਵਿਦਿਆਰਥੀਆਂ ਨੂੰ ਵਜੀਫ਼ੇ ਮਿਲਦੇ ਸਨ, ਨੂੰ ਵੀ ਬੰਦ ਕਰ ਦਿੱਤਾ ਗਿਆ ਹੈ| ਜਨਰਲ ਵਰਗ ਦੇ ਹਿੱਤਾਂ ਦੀ ਰਾਖੀ ਲਈ ਵਿਧਾਨ ਸਭਾ ਵਿਚ ਕੋਈ ਵੀ ਕਮੇਟੀ ਨਹੀ ਬਨਾਈ ਗਈ| ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਸਬ ਕਮੇਟੀ ਤੋ ਮੀਟਿੰਗ ਲਈ ਵਾਰ ਵਾਰ ਟਾਇਮ ਮੰਗਿਆ ਜਾ ਰਿਹਾ ਹੈ| ਪਰ ਅਜੇ ਤੱਕ ਵੀ ਫ਼ੈਡਰੇਸ਼ਨ ਨੂੰ ਮੀਟਿੰਗ ਲਈ ਸਮਾ ਨਹੀ ਦਿੱਤਾ ਜਾ ਰਿਹਾ|
ਉਨ੍ਹਾਂ ਨੇ ਕਿਹਾ ਕਿ ਗਲਬਾਤ ਰਾਹੀ ਮਸਲੇ ਹਲ ਕਰਨ ਲਈ ਕਹਿਣ ਵਾਲੀ ਸਰਕਾਰ ਪਿਛਲੇ ਡੇਢ ਸਾਲ ਤੋਂ ਫ਼ੈਡਰੇਸ਼ਨ ਨਾਲ ਗਲਬਾਤ ਕਰਨ ਤੋਂ ਹੀ ਭੱਜ ਰਹੀ ਹੈ| ਜਿਸ ਕਰਕੇ ਸਮੁੱਚੀ ਫ਼ੈਡਰੇਸ਼ਨ ਅਤੇ ਜਨਰ ਵਰਗ ਵਿਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ| ਫ਼ੈਡਰੇਸ਼ਨ ਨੇ ਕਿਹਾ ਹੈ ਕਿ ਸਮਾਂ ਆਉਣ ਤੇ ਉਹ ਪੰਜਾਬ ਸਰਕਾਰ ਨੂੰ ਢੁੱਕਵਾ ਜਵਾਬ ਦੇਣਗੇ| ਇਸ ਸਬੰਧੀ ਸੰਘਰਸ਼ ਦੀ ਰਣਨੀਤੀ ਤਹਿ ਕੀਤੀ ਜਾ ਰਹੀ ਹੈ| ਫ਼ੈਡਰੇਸ਼ਨ ਦੀ ਅਗਲੀ ਸੂਬਾ ਪੱਧਰੀ ਮੀਟਿੰਗ 19 ਨਵੰਬਰ ਨੂੰ ਜ਼ਿਲ੍ਹਾ ਸੰਗਰੂਰ ਵਿਖੇ ਹੋਵੇਗੀ|