ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਬਲਜਿੰਦਰ ਕੌਰ ਸ਼ੇਰਗਿੱਲ ਦੀ ਸੰਪਾਦਿਤ ਪੁਸਤਕ ‘‘ਬਾਲ-ਕਾਵਿ ਕਿਆਰੀ’’ ਲੋਕ ਅਰਪਣ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ

 

ਚੰਡੀਗੜ੍ਹ ਵਿੱਚ ਬਾਲ ਕਵੀਆਂ ਦਾ ਵਿਲੱਖਣ ਸੰਗਮ: ਪੁਸਤਕ ‘ਬਾਲ-ਕਾਵਿ ਕਿਆਰੀ’ ਲੋਕ ਅਰਪਣ

ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਬਲਜਿੰਦਰ ਕੌਰ ਸ਼ੇਰਗਿੱਲ ਦੀ ਸੰਪਾਦਿਤ ਪੁਸਤਕ ‘‘ਬਾਲ-ਕਾਵਿ ਕਿਆਰੀ’’ ਲੋਕ ਅਰਪਣ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ

ਚੰਡੀਗੜ੍ਹ

ਨਵਾਂ ਪੰਥ ਨਵੀਂ ਸੋਚ ਸੰਸਥਾ ਮੁਹਾਲੀ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਅੱਜ ਕਮਿਊਨਿਟੀ ਸੈਂਟਰ ਸੈਕਟਰ-43 ਚੰਡੀਗੜ੍ਹ ਵਿਖੇ ਇਕ ਬਹੁਤ ਹੀ ਵਿਲੱਖਣ ਬਾਲ ਕਵੀਆਂ ਨੂੰ ਪ੍ਰਮੋਟ ਕਰਨ ਲਈ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਸੰਪਾਦਿਤ ਅਤੇ ਸਹਿ-ਸੰਪਾਦਕ ਬਲਜਿੰਦਰ ਕੌਰ ਸ਼ੇਰਗਿੱਲ ਦੀ ਪੁਸਤਕ ‘‘ਬਾਲ ਕਾਵਿ ਕਿਆਰੀ’’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਵਿੱਚ ਡਾ. ਹਨਵੰਤ ਸਿੰਘ ਪ੍ਰਡਿਊਸਰ ਅਤੇ ਐਂਕਰ ਪੀ.ਟੀ.ਚੈਨਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨਾਂ ਵਿੱਚ ਸ੍ਰੀ ਮਤੀ ਪ੍ਰੇਮ ਲਤਾ ਕੌਸਲਰ, ਪ੍ਰੇਮ ਵਿਜ ਪ੍ਰਸਿੱਧ ਪੱਤਰਕਾਰ, ਮਲਕੀਤ ਸਿੰਘ ਸੈਣੀ ਡਾਇਰੈਕਟਰ ਐਨਰਜੀ ਪ੍ਰਾਈਵੇਟ ਲਿਮਟਿਡ, ਸੁਰਜੀਤ ਸਿੰਘ ਧੀਰ ਸਾਬਕਾ ਚੀਫ ਇੰਜੀਨੀਅਰ ਸ਼ਾਮਲ ਸਨ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਸ੍ਰੀ ਕੇ.ਕੇ. ਸ਼ਾਰਦਾ ਸਮਾਜ ਸੇਵੀ ਵਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ, ਬਲਜਿੰਦਰ ਕੌਰ ਸ਼ੇਰਗਿੱਲ ਤੇ ਰਾਜੇਸ਼ ਰਾਏ ਸਾਬਕਾ ਆਈ.ਆਰ. ਐਸ., ਡਾ. ਰਵਿੰਦਰ ਸਿੰਘ ਅਤੇ ਮੈਡਮ ਹਰਦੀਪ ਵਿਰਕ ਵੀ ਸ਼ਾਮਲ ਸਨ।

ਸਮਾਗਮ ਦਾ ਆਰੰਭ ਸੁਰਜੀਤ ਸਿੰਘ ਧੀਰ ਵਲੋਂ ਧਾਰਮਿਕ ਸ਼ਬਦ ਗਾਇਨ ਨਾਲ ਕੀਤਾ ਗਿਆ, ਉਸ ਤੋਂ ਬਾਅਦ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਮਹਿਮਾਨਾਂ ਅਤੇ ਹਾਜ਼ਰ ਕਵੀਆਂ ਨੂੰ ਜੀ ਆਇਆਂ ਨੂੰ ਆਖਦੇ ਹੋਏ, ਸਭ ਨਾਲ ਜਾਣ ਪਹਿਚਾਣ ਕਰਵਾਈ। ਉਨ੍ਹਾਂ ਨੇ ਅੱਜ ਦੇ ਸਮਾਗਮ ਨੂੰ ਵਿਲੱਖਣ ਦੱਸਦੇ ਹੋਏ ਕਿਹਾ ਕਿ ਇਹ ਸਮਾਗਮ ਪੁਸਤਕ ਵਿਚਲੇ 60 ਬਾਲ ਕਵੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਸਨਮਾਨ ਕਰਨ ਲਈ ਉਲੀਕਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਪੰਜਾਬ ਦੇ ਛੇ ਜ਼ਿਲ੍ਹਿਆਂ ਤੋਂ ਬਾਲ ਕਵੀਆਂ ਅਤੇ ਅਧਿਆਪਕਾਂ ਨੇ ਆਪਣੀ ਹਾਜ਼ਰੀ ਭਰ ਕੇ ਸਮਾਗਮ ਨੂੰ ਚਾਰ ਚੰਨ ਲਾਏ ਹਨ।

ਇਸ ਉਪਰੰਤ ਪ੍ਰਧਾਨਗੀ ਮੰਡਲ ਵਲੋਂ ਸਮੂਹਿਕ ਤੌਰ ਤੇ ਤਾੜੀਆਂ ਦੀ ਗੂਜ ਵਿਚ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਦਾ ਪਰਚਾ ਪ੍ਰਸਿੱਧ ਸਾਹਿਤਕਾਰ ਭੁਪਿੰਦਰ ਭਾਗੋਮਾਜਰੀਆ ਵਲੋਂ ਪੜਿ੍ਹਆ ਗਿਆ ਅਤੇ ਉਨ੍ਹਾਂ ਨੇ ਬੱਚਿਆਂ ਦੀਆਂ ਰਚਨਾਵਾਂ ਦੀ ਭਰਪੂਰ ਪ੍ਰਸੰਸਾ ਕੀਤੀ । ਇਸ ਦੇ ਨਾਲ ਹੀ ਉਨ੍ਹਾਂ ਨੇ ਸੰਪਾਦਕ, ਸਹਿ-ਸੰਪਾਦਕ ਅਤੇ ਬਾਲ ਕਵੀਆਂ ਦੇ ਵਿਸ਼ੇਸ਼ ਕਾਰਜ ਲਈ ਵਧਾਈ ਦਿੱਤੀ।

ਸਮਾਗਮ ਦੇ ਦੂਜੇ ਪੜਾਅ ਵਿੱਚ ਜਗਤਾਰ ਸਿੰਘ ਜੋਗ ਨੇ ਪ੍ਰਿੰ. ਬਹਾਦਰ ਸਿੰਘ ਗੋਸਲ ਰਚਿਤ ਧਾਰਮਿਕ ਗੀਤ ‘‘ਦੱਸ, ਨੀ ਕੰਧ ਸਰਹੰਦ ਦੀਏ- ਤੂੰ ਕਿੱਥੇ ਲਾਲ ਛਿਪਾਏ ਨੀ ’’ ਗਾ ਕੇ ਮਾਹੌਲ ਨੂੰ ਧਾਰਮਿਕ ਰੰਗਤ ਦੇ ਦਿੱਤੀ। ਉਸ ਉਪਰੰਤ ਪੁਸਤਕ ਵਿਚਲੇ ਬਾਲ ਕਵੀਆਂ ਨੇ ਆਪਣੀਆਂ ਰਚਨਾਵਾ ਸੁਣਾ ਕੇ ਖੂਬ ਵਾਹ ਵਾਹ ਖੱਟੀ, ਇਨ੍ਹਾਂ ਬੱਚਿਆਂ ਵਿੱਚ ਲਾਡੋ ਗੁਪਤਾ ਚੰਡੀਗੜ੍ਹ, ਕੁਲਵਿੰਦਰ ਸਿੰਘ ਨਾੜੂ ਸੰਗਰੂਰ, ਹੰਸਿਕਾ ਮੇਹਰਾ ਮੋਹਾਲੀ, ਮਨਪ੍ਰੀਤ ਕੌਰ ਮੋਹਾਲੀ, ਸੁਹਾਨਾ ਡੇਰਾਬੱਸੀ, ਜਸਜੀਤ ਸਿੰਘ ਚੰਡੀਗੜ੍ਹ, ਅਧਿਆਪਕ ਪ੍ਰਗਟ ਸਿੰਘ ਸੰਗਰੂਰ, ਅਨਹਦ ਪ੍ਰੀਤ ਕੌਰ ਚੰਡੀਗੜ੍ਹ, ਖੁਸ਼ਬੂ ਕੁਮਾਰੀ ਚੰਡੀਗੜ੍ਹ, ਸੋਨੀਆ ਚੰਡੀਗੜ੍ਹ, ਨਿਸ਼ਾ ਚੰਡੀਗੜ੍ਹ, ਅਧਿਆਪਕ ਸਮਸੀਲ ਸਿੰਘ ਸੋਢੀ, ਸੁਨੈਨਾ ਚੰਡੀਗੜ੍ਹ, ਜਗਜੀਤ ਸਿੰਘ ਮੋਹਾਲੀ, ਮਨਜੀਤ ਕੌਰ ਗਿੱਲ ਜੰਡਾ ਅਧਿਆਪਕ ਹੁਸ਼ਿਆਰਪੁਰ, ਰਜਨੀ ਚੰਡੀਗੜ੍ਹ, ਜਸਜੀਤ ਚੰਡੀਗੜ੍ਹ, ਮਨਜੀਤ ਪਾਲ ਸਿੰਘ ਚੰਡੀਗੜ੍ਹ ਵੀ ਸ਼ਾਮਲ ਸਨ।

ਪੰਜਾਬ ਤੋਂ ਆਏ ਅਧਿਆਪਕਾਂ ਨੇ ਪੁਸਤਕ ਬਾਰੇ ਆਪਣੇ ਵਿਚਾਰਾਂ ਵਿਚ ਪੁਸਤਕ ਨੂੰ ਪੰਜਾਬੀ ਲਈ ਨਿਵੇਕਲਾ ਕਾਰਜ ਦੱਸਿਆ। ਇਨ੍ਹਾਂ ਵਿੱਚ ਡਾ. ਰਾਵਿੰਦਰ ਸਿੰਘ ਲੁਬਾਣਾ, ਪਰਮਜੀਤ ਕੌਰ ਪਰਮ, ਮੈਡਮ ਸੂਧਾ ਜੈਨ, ਸਮਸੀਲ ਸਿੰਘ ਸੋਢੀ, ਸ਼ਸ਼ੀ ਪ੍ਰਭਾ, ਕੁਲਵਿੰਦਰ ਸਿੰਘ ਨਾੜੂ ਸੰਗਰੂਰ, ਜਗਜੀਤ ਸਿੰਘ ਕਰਮ ਜੋਗ ਸਿੰਘ, ਜਸਵੀਰ ਸਿੰਘ ਸ਼ਾਮਲ ਸਨ। ਆਪਣੇ ਭਾਸ਼ਨ ਵਿਚ ਮੈਡਮ ਪ੍ਰੇਮ ਲਤਾ ਜੀ ਨੇ ਬੱਚਿਆਂ ਨੂੰ ਹੋਰ ਸਾਰਥਿਕ ਕਾਰਜ ਕਰਨ ਦੀ ਸਲਾਹ ਦਿੱਤੀ । ਮੁੱਖ ਮਹਿਮਾਨ ਡਾ. ਹਨਵੰਤ ਸਿੰਘ ਨੇ ਪੁਸਤਕ ਨੂੰ ਕਾਵਿ ਗੁਲਦਸਤਾ ਦੱਸਦੇ ਹੋਏ ਸਾਰੇ ਬਾਲ ਕਵੀਆਂ ਨੂੰ ਹੋਰ ਚੰਗੇਰਾ ਕਰਨ ਦੀ ਪ੍ਰੇਰਣਾ ਦਿੱਤੀ । ਉਨ੍ਹਾਂ ਨੇ ਸੰਪਾਦਕਾਂ ਦੇ ਕਾਰਜ ਦੀ ਪ੍ਰਸੰਸਾ ਕੀਤੀ। ਪ੍ਰਧਾਨਗੀ ਕਰਦੇ ਹੋਏ ਸ੍ਰੀ ਕੇ.ਕੇ. ਸ਼ਾਰਦਾ ਨੇ ਬੱਚਿਆਂ ਦੇ ਵਿੱਚ ਨਵੀਂ ਪਿਰਤ ਪਾਉਣ ਲਈ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਬਲਜਿੰਦਰ ਕੌਰ ਸ਼ੇਰਗਿੱਲ ਨੂੰ ਵਧਾਈ ਦਿੱਤੀ ਅਤੇ ਆਪਣੇ ਵਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨ, ਪੇ੍ਰਮ ਵਿਜ, ਮਲਕੀਤ ਸਿੰਘ ਸੈਣੀ, ਸੁਰਜੀਤ ਸਿੰਘ, ਰਾਜੇਸ਼ ਰਾਏ ਅਤੇ ਮੈਡਮ ਹਰਦੀਪ ਕੌਰ ਵਿਰਕ ਨੇ ਅਜਿਹੇ ਹੋਰ ਸਮਾਗਮ ਕਰਨ ਲਈ ਪ੍ਰਬੰਧਕਾਂ ਅਤੇ ਅਧਿਆਪਕਾਂ ਨੂੰ ਪ੍ਰੇਰਿਆ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਹੱਥ ਕਲਮ ਦੇਣਾ ਬਹੁਤ ਹੀ ਉਤਸ਼ਾਹ ਜਨਕ ਕਾਰਜ ਹੈ।

ਸੰਸਥਾ ਵਲੋਂ ਸਾਰੇ ਬਾਲ ਕਵੀਆਂ ਨੂੰ ਗਿਫਟ ਅਤੇ ਸਟੇਸ਼ਨਰੀ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ ਜਦੋਂ ਕਿ ਅਧਿਆਪਕਾਂ ਨੂੰ ਸ਼ਾਲ ਅਤੇ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਮੁੱਖ ਮਹਿਮਾਨ ਡਾ. ਹਨਵੰਤ ਸਿੰਘ ਪ੍ਰਧਾਨਗੀ ਕਰ ਰਹੇ ਸ੍ਰੀ ਕੇ.ਕੇ. ਸ਼ਾਰਦਾ, ਪ੍ਰੇਮ ਲਤਾ, ਰਾਜੇਸ਼ ਰਾਏ, ਬਹਾਦਰ ਸਿੰਘ ਗੋਸਲ ਨੂੰ ਵੀ ਸਨਮਾਨਿਤ ਕੀਤਾ ਗਿਆ। ਪੰਜਾਬ ਤੋਂ ਆਈਆਂ ਮਹਿਲਾ ਅਧਿਆਪਕਾਵਾਂ ਨੂੰ ਫੁਲਕਾਰੀਆਂ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤੇ ਗਏ। ਹੋਰ ਸਨਮਾਨਿਤ ਹੋਣ ਵਾਲੇ ਵਿਅਕਤੀਆਂ ਵਿੱਚ ਬਲਵਿੰਦਰ ਸਿੰਘ, ਪਿਆਰਾ ਸਿੰਘ ਰਾਹੀ, ਬਾਬਾ ਬਲਬੀਰ ਸਿੰਘ, ਡਾ. ਰਾਵਿੰਦਰ ਸਿੰਘ ਲੁਬਾਣਾ, ਸ਼ਾਇਰ ਭੱਟੀ, ਬਾਬੂ ਰਾਮ ਦੀਵਾਨਾ, ਰਾਜਵਿੰਦਰ ਸਿੰਘ ਗੱਡੂ, ਦਰਸ਼ਨ ਸਿੰਘ ਸਿੱਧੂ, ਭੁਪਿੰਦਰ ਭਾਗੋਮਾਰੀਆ, ਪਰਮਜੀਤ ਕੌਰ, ਸੂਧਾ ਮੈਡਮ, ਪ੍ਰਤਾਪ ਪਾਰਸ ਗੁਰਦਾਸਪੁਰੀ, ਹਰਦੀਪ ਕੌਰ ਵਿਰਕ ਵੀ ਸ਼ਾਮਲ ਸਨ।

ਇਨ੍ਹਾਂ ਤੋਂ ਬਿਨਾਂ ਸਮਾਗਮ ਵਿਚ, ਪੰਨਾ ਲਾਲ ਮੁਸਤਫਾਬਾਦੀ, ਗੁਰਦਰਸ਼ਨ ਸਿੰਘ ਮਾਵੀ, ਦਵਿੰਦਰ ਢਿੱਲੋਂ, ਨੀਲਮ ਨਾਰੰਗ, ਬਾਬਾ ਬਲਜੀਤ ਸਿੰਘ, ਬਲਦੇਵ ਸਿੰਘ, ਮਨਜੀਤ ਕੌਰ, ਕ੍ਰਿਸਨ ਰਾਹੀ, ਅਜਾਇਬ ਸਿੰਘ ਔਜਲਾ, ਚਰਨਜੀਤ ਕੌਰ ਬਾਠ, ਮਨਜੀਤ ਪਾਲ ਸਿੰਘ, ਰਾਜ ਕੁਮਾਰ ਸਾਹੋਵਾਲੀਆ, ਅਮਰਜੀਤ ਸਿੰਘ ਬਠਲਾਣਾ, ਜਸਜੀਤ ਸਿੰਘ, ਸਿਮਰਜੀਤ ਕੌਰ , ਆਦਿਸ਼ ਰਾਣਾ, ਤਰਲੋਚਨ ਸਿੰਘ, ਡਾ. ਸੰਗੀਤਾ ਸ਼ਰਮਾ ਕੁੰਦਰਾ ਅਤੇ ਬਹੁਤ ਸਾਰੇ ਬੱਚਿਆਂ ਨੇ ਵੀ ਹਾਜ਼ਰੀ ਭਰੀ। ਸਟੇਜ਼ ਸਕੱਤਰ ਦੀ ਸੇਵਾ ਪ੍ਰਸਿੱਧ ਟੀ.ਵੀ. ਐਂਕਰ ਹਰਦੀਪ ਵਿਰਕ ਵਲੋਂ ਬਾਖੂਬੀ ਨਿਭਾਈ ਗਈ। ਅੰਤ ਵਿੱਚ ਬਲਜਿੰਦਰ ਸ਼ੇਰਗਿੱਲ ਵਲੋਂ ਸਮੂਹ ਮਹਿਮਾਨਾਂ, ਕਵੀਆਂ, ਬੱਚਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।