ਪੁਲਿਸ ਮੁਲਾਜ਼ਮਾਂ ਕੋਲੋਂ ਕਥਿਤ ਤੌਰ ‘ਤੇ ਹੈਰੋਇਨ ਫੜੇ ਜਾਣ ਦਾ ਮਾਮਲਾ! ਨਸ਼ਾ ਅਤੇ ਲੁੱਟ ਖੋਹ ਵਿਰੋਧੀ ਫਰੰਟ ਵੱਲੋਂ ਥਾਣੇ ਅੱਗੇ ਧਰਨਾ,

244

 

  • ਕਿਸਾਨਾਂ ਤੇ ਨਹੀਂ ਹੋਵੇਗੀ ਕਾਰਵਾਈ ਦੋਸ਼ੀਆਂ ਮੁਲਾਜਮਾਂ ਦੀ ਹੋ ਰਹੀ ਹੈ ਜਾਂਚ – ਐੱਸ ਪੀ ਡੀ

ਪੰਜਾਬ ਨੈੱਟਵਰਕ, ਫਿਰੋਜ਼ਪੁਰ

ਪਿਛਲੇ ਦਿਨੀ ਹੁਸੈਨੀਵਾਲਾ ਬਾਰਡਰ ਨੇੜੇ ਪਿੰਡ ਜੱਲੋਕੇ ਵਿਖ਼ੇ ਦੋ ਪੁਲਿਸ ਮੁਲਾਜਮਾਂ ਕੋਲੋ ਬੀ ਐੱਸ ਐਫ਼ ਨੇ ਲੋਕਾਂ ਦੀ ਹਾਜ਼ਰੀ ਵਿੱਚ 2 ਪੈਕਟ ਨਸ਼ਾ ਬਰਾਮਦ ਕੀਤਾ ਸੀ| ਜਿਸ ਤੋਂ ਬਾਅਦ ਐੱਸ ਐੱਸ ਪੀ ਜਲੰਧਰ ਨੇ ਪੁਲਿਸ ਮੁਲਾਜਮਾ ਤੇ ਕਾਰਵਾਈ ਕਰਨ ਦੀ ਬਜਾਏ ਪਿੰਡ ਵਾਸੀ ਕਿਸਾਨਾਂ ਉੱਪਰ ਮੁਕਦਮਾ ਕਰਨ ਦੀ ਜਾਣਕਾਰੀ ਦਿੱਤੀ ਸੀ| ਜਿਸ ਨੂੰ ਲੈ ਕੇ ਨਸ਼ਾ ਵਿਰੋਧੀ ਫਰੰਟ ਵਲੋਂ ਪਰਸੋ ਪਿੰਡ ਜੱਲੋ ਕੇ ਤੋੰ ਲੋਕਾਂ ਦੀ ਹਾਜ਼ਰੀ ਵਿੱਚ ਸਾਰੀ ਕਹਾਣੀ ਦੱਸੀ ਅਤੇ ਅੱਜ ਧਰਨਾ ਲਾ ਕੇ ਪੁਲਿਸ ਦੀ ਕਾਰਗੁਜਾਰੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ|

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫਰੰਟ ਦੇ ਸਕੱਤਰ ਅਵਤਾਰ ਸਿੰਘ ਮਹਿਮਾਂ ਨੇ ਦੱਸਿਆ ਕਿ ਜਲੰਧਰ ਪੁਲਿਸ ਮੁੱਖੀ ਵੱਲੋਂ ਜੋ ਕਹਾਣੀ ਆਪਣੇ ਮੁਲਾਜਮਾ ਨੂੰ ਬਚਾਉਣ ਲਈ ਘੜੀ ਗਈ ਹੈ, ਜਮੀਨੀ ਹਕੀਕਤ ਉਸਤੋਂ ਬਿਲਕੁਲ ਉਲਟ ਹੈ| ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀ ਨਸ਼ੇ ਖਿਲਾਫ ਉੱਠ ਰਹੇ ਲੋਕ ਰੋਹ ਦੀ ਅਗਵਾਈ ਕਰਨ ਵਾਲੇ ਲੋਕਾਂ ਦਾ ਮਨੋਬਲ ਨੀਵਾਂ ਕਰਨ ਲਈ ਉਹਨਾਂ ਨੂੰ ਪਰਚਿਆਂ ਵਿੱਚ ਉਲਝਾਉਣਾ ਚਾਉਂਦੇ ਹਨ, ਜੋ ਕਿ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਇਸ ਮਸਲੇ ਵਿੱਚ ਕਿਸੇ ਨਿਰਪੱਖ ਏਜੰਸੀ ਤੋੰ ਜਾਂਚ ਕਰਵਾ ਕੇ ਇਸ ਵਿਚਲੇ ਦੋਸ਼ੀ ਪੁਲਿਸ ਮੁਲਾਜਮਾ, ਨਸ਼ਾ ਤਸਕਰਾਂ ਅਤੇ ਸਿਆਸੀ ਸਹਿ ਪ੍ਰਾਪਤ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਣਾ ਚਾਹੀਦਾ|

ਧਰਨਾਕਾਰੀਆ ਦੀ ਐੱਸ ਐੱਸ ਪੀ ਨਾਲ ਮੀਟਿੰਗ ਤੋੰ ਬਾਅਦ ਐੱਸ ਪੀ ਡੀ ਨੇ ਲੋਕਾਂ ਨੂੰ ਵਿਸ਼ਵਾਸ ਦੁਵਾਇਆ ਕਿ ਕਿਸੇ ਵੀ ਪਿੰਡ ਵਾਸੀ ਤੇ ਕਾਰਵਾਈ ਨਹੀਂ ਹੋਵੇਗੀ ਅਤੇ ਵਿਭਾਗੀ ਜਾਂਚ ਚੱਲ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਜਰੁਰ ਕਰਵਾਈ ਹੋਵੇਗੀ| ਇਸ ਮੌਕੇ ਗੁਰਮੀਤ ਸਿੰਘ ਮਹਿਮਾਂ ਸੁਰਿੰਦਰ ਸ਼ਰਮਾ ਚੰਨਣ ਸਿੰਘ ਕਮਗਰ ਧਰਮ ਸਿੰਘ ਸਿੱਧੂ ਹਰਨੇਕ ਸਿੰਘ ਮਹਿਮਾਂ ਸੁਰਜੀਤ ਸਿੰਘ ਗੁਰੂਹਰਸਹਾਇ ਨਰੇਸ਼ ਸੇਠੀ ਚਰਨਜੀਤ ਸਿੰਘ ਛਾਗਾਰਾਏ ਭਗਵਾਨ ਦਾਸ ਬਹਾਦਰਕੇ ਸੁਖਦੇਵ ਸਿੰਘ ਅਰਾਈਆਂ ਵਾਲਾ ਗੁਰਦੀਪ ਸਿੰਘ ਗੋਮਾ ਸਿੰਘ ਆਦਿ ਨੇ ਸੰਬੋਧਨ ਕੀਤਾ।