ਬਦਲਾਅ ਨੇ ਅਧਿਆਪਕਾਂ ਤੇ ਲੈਕਚਰਾਰਾਂ ਦੀਆਂ ਜ਼ਬਰੀ ਬਦਲੀਆਂ ਦੂਰ ਕਰ ਮਾਰੀਆਂ

461

 

The change eliminated the replacement of Teachers and lecturers

  • ਲੈਕਚਰਾਰ ਯੂਨੀਅਨ ਵੱਲੋਂ ਅਧਿਆਪਕ ਅਤੇ ਲੈਕਚਰਾਰਾਂ ਦੀਆਂ ਬਦਲੀਆਂ ਜ਼ਬਰੀ ਦੂਰ ਦੁਰਾਡੇ ਸਟੇਸ਼ਨਾਂ ‘ਤੇ ਕਰਨ ਦੀ ਨਿਖੇਧੀ

ਪੰਜਾਬ ਨੈੱਟਵਰਕ, ਚੰਡੀਗੜ੍ਹ

The change eliminated the replacement of Teachers and lecturers- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਕੂਲ ਆਫ਼ ਐਮੀਨੈਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਲਈ ਸਰਕਾਰੀ ਸਕੂਲਾਂ ਵਿੱਚੋਂ ਸੀ ਐਂਡ ਵੀ, ਅਧਿਆਪਕ ਅਤੇ ਲੈਕਚਰਾਰਾਂ ਦੀਆਂ ਜ਼ਬਰੀ ਬਦਲੀਆਂ ਦੂਰ ਦੁਰਾਡੇ ਸਟੇਸ਼ਨਾਂ ਤੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਕੀਤੀਆਂ ਗਈਆਂ ਹਨ।

ਇਹਨਾਂ ਬਦਲੀਆਂ ਵਿੱਚ ਤਕਰੀਬਨ 70 ਲੈਕਚਰਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਹਨਾਂ ਬਦਲੀਆਂ ਵਿੱਚ ਕੁੱਝ ਬਦਲੀਆਂ 50 ਤੋਂ 60 ਕਿਲੋਮੀਟਰ ਦੂਰ ਦੀਆਂ ਹਨ।

ਇਸ ਸੰਬੰਧ ਵਿੱਚ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਸਰਕਾਰ ਦੇ ਇਸ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜਿਸ ਸਕੂਲ ਵਿੱਚੋਂ ਇਹਨਾਂ ਲੈਕਚਰਾਰਾ ਨੂੰ ਬਦਲਿਆ ਗਿਆ ਹੈ ਉਥੇ ਨਾ ਤਾਂ ਕੋਈ ਬਦਲਵਾਂ ਪ੍ਰਬੰਧ ਕੀਤਾ ਗਿਆ ਹੈ ਅਤੇ ਨਾ ਹੀ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਉਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨਾਲ਼ ਇਹ ਵੱਡੀ ਬੇਇਨਸਾਫੀ ਹੈ। ਸੂਬਾ ਸਕੱਤਰ ਬਲਰਾਜ ਬਾਜਵਾ ਨੇ ਕਿਹਾ ਕਿ ਸਰਕਾਰ ਐਮੀਨੈਸ ਸਕੂਲਾਂ ਵਿੱਚ ਅਸਾਮੀਆਂ ਪੁਰੀਆ ਕਰਨ ਲਈ ਨਵੀਂ ਭਰਤੀ ਕਰ ਸਕਦੀ ਹੈ ਇਸ ਨਾਲ਼ ਬੇਰੁਜ਼ਗਾਰੀ ਵੀ ਘੱਟੇਗੀ ਪਰ ਇਸ ਤਰ੍ਹਾਂ ਬਦਲੀਆਂ ਕਰਨਾ ਸਰਾਸਰ ਗ਼ਲਤ ਹੈ।

ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਨੇ ਸਰਕਾਰ ਨੂੰ ਇਹਨਾਂ ਬਦਲੀਆਂ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਅਤੇ ਵਾਪਸ ਨਾ ਲੈਣ ਦੀ ਸੂਰਤ ਵਿੱਚ ਵੱਡਾ ਐਕਸ਼ਨ ਕਰਨ ਦੀ ਚਿਤਾਵਨੀ ਦਿੱਤੀ।

ਇਸ ਮੌਕੇ ਤੇ ਜਥੇਬੰਦੀ ਦੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ,ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ, ਰਵਿੰਦਰ ਪਾਲ ਸਿੰਘ (ਸਕੱਤਰ ਜਰਨਲ),ਮੀਤ ਪ੍ਰਧਾਨ ਹਰਜੀਤ ਸਿੰਘ ਬਲਾੜ੍ਹੀ ਸਟੇਟ ਐਵਾਰਡਈ , ਅਵਤਾਰ ਸਿੰਘ ਧਨੋਆ, ਜਸਪਾਲ ਸਿੰਘ, ਰਾਮਵੀਰ ਸਿੰਘ (ਵਿੱਤ ਸਕੱਤਰ) ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ , ਬਲਜੀਤ ਸਿੰਘ, ਮਲਕੀਤ ਸਿੰਘ, ਬਲਦੀਸ਼ ਕੁਮਾਰ, ਕੁਲਦੀਪ ਗਰੋਵਰ, ਕੌਸ਼ਲ ਕੁਮਾਰ, ਤੇਜਿੰਦਰ ਸਿੰਘ ਅਤੇ ਸਮੂਹ ਸਾਥੀ ਹਾਜਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)