ਅਧਿਆਪਕ ਬਣਨ ਦਾ ਸੁਪਨਾ ਹੋਵੇਗਾ ਪੂਰਾ; CTET 2026 ਦਾ ਨਤੀਜਾ ਐਲਾਨਿਆ- ਜਨਰਲ ਲਈ 90 ਅੰਕ ਲਾਜ਼ਮੀ

 

ਅਧਿਆਪਕ ਬਣਨ ਦਾ ਸੁਪਨਾ ਹੋਵੇਗਾ ਪੂਰਾ: CTET ਫਰਵਰੀ-ਮਾਰਚ ਪ੍ਰੀਖਿਆ ਦੇ ਨਤੀਜੇ ਐਲਾਨੇ; ਜਨਰਲ ਲਈ 90 ਅੰਕ ਲਾਜ਼ਮੀ

30 ਮਾਰਚ ਨੂੰ ਜਾਰੀ ਹੋਇਆ CTET ਦਾ ਨਤੀਜਾ; ਰੋਲ ਨੰਬਰ ਰਾਹੀਂ ਵੈੱਬਸਾਈਟ ਤੋਂ ਡਾਊਨਲੋਡ ਕਰੋ ਆਪਣਾ ਸਕੋਰਕਾਰਡ

Punjab Network 

ਨਵੀਂ ਦਿੱਲੀ, 31 ਮਾਰਚ 2026:

ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਨੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET) ਦੇ ਨਤੀਜੇ ਅਧਿਕਾਰਤ ਵੈੱਬਸਾਈਟ ctet.nic.in ‘ਤੇ ਜਾਰੀ ਕਰ ਦਿੱਤੇ ਹਨ। ਪ੍ਰੀਖਿਆਰਥੀ ਆਪਣਾ ਨਤੀਜਾ ctet.nic.in ਅਤੇ cbseresults.nic.in ‘ਤੇ ਜਾ ਕੇ ਦੇਖ ਸਕਦੇ ਹਨ।

ਦੱਸਣਯੋਗ ਹੈ ਕਿ ਨਤੀਜੇ ਮਾਰਚ ਦੇ ਅਖੀਰ ਵਿੱਚ ਆਉਣ ਦੀ ਸੰਭਾਵਨਾ ਸੀ ਅਤੇ ਬੋਰਡ ਨੇ 30 ਮਾਰਚ 2026 ਨੂੰ ਨਤੀਜਿਆਂ ਦੀ ਘੋਸ਼ਣਾ ਕਰ ਦਿੱਤੀ ਹੈ।

ਨਤੀਜਾ ਚੈੱਕ ਕਰਨ ਦਾ ਤਰੀਕਾ (How to Check Result):

  • ਪ੍ਰੀਖਿਆਰਥੀ ਹੇਠਾਂ ਦਿੱਤੇ ਸੌਖੇ ਤਰੀਕਿਆਂ ਨਾਲ ਆਪਣਾ ਰਿਜ਼ਲਟ ਦੇਖ ਸਕਦੇ ਹਨ:
  • ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ctet.nic.in ‘ਤੇ ਜਾਓ।
  • ਹੋਮ ਪੇਜ ‘ਤੇ ‘Latest News’ ਸੈਕਸ਼ਨ ਵਿੱਚ ‘CTET FEB 2026 Result’ ਦੇ ਲਿੰਕ ‘ਤੇ ਕਲਿੱਕ ਕਰੋ।
  • ਆਪਣਾ ਰੋਲ ਨੰਬਰ (Roll Number) ਦਰਜ ਕਰਕੇ ਲੌਗਇਨ ਕਰੋ।
  • ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ, ਇਸ ਨੂੰ ਡਾਊਨਲੋਡ ਕਰਕੇ ਪ੍ਰਿੰਟ ਆਊਟ ਲੈ ਲਓ।

ਪਾਸ ਹੋਣ ਲਈ ਲੋੜੀਂਦੇ ਅੰਕ (Qualifying Marks):

ਸੀ.ਬੀ.ਐੱਸ.ਈ. ਨੇ ਇਹ ਪ੍ਰੀਖਿਆ 7, 8 ਫਰਵਰੀ ਅਤੇ 1 ਮਾਰਚ ਨੂੰ ਕਰਵਾਈ ਸੀ। ਪ੍ਰੀਖਿਆ ਪਾਸ ਕਰਨ ਲਈ ਕੈਟੇਗਰੀ ਅਨੁਸਾਰ ਅੰਕ ਨਿਰਧਾਰਤ ਕੀਤੇ ਗਏ ਹਨ… ਜਨਰਲ ਕੈਟੇਗਰੀ (General/UR)- 60% ਅੰਕ (150 ਵਿੱਚੋਂ 90 ਅੰਕ) ਲੈਣੇ ਲਾਜ਼ਮੀ ਹਨ। OBC/SC/ST/PWD- 55% ਅੰਕ (150 ਵਿੱਚੋਂ 82 ਅੰਕ) ਲੈਣੇ ਲਾਜ਼ਮੀ ਹਨ।

ਪੇਪਰ 1 ਅਤੇ ਪੇਪਰ 2 ਦੀ ਮਹੱਤਤਾ:

ਪੇਪਰ 1: ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਪੜ੍ਹਾਉਣ ਦੇ ਯੋਗ ਹੋ ਜਾਂਦੇ ਹਨ।

ਪੇਪਰ 2: ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਪੜ੍ਹਾਉਣ ਲਈ ਯੋਗ ਹੁੰਦੇ ਹਨ।