ਖੇਤ ਮਜ਼ਦੂਰਾਂ ‘ਤੇ ਪੁਲੀਸ ਵੱਲੋਂ ਕੀਤੇ ਅੰਨ੍ਹੇਵਾਹ ਲਾਠੀਚਾਰਜ਼ ਦੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਖ਼ਤ ਨਿਖੇਧੀ

251

 

ਦਲਜੀਤ ਕੌਰ, ਸੰਗਰੂਰ

ਆਪਣੀਆਂ ਹੱਕੀ ਮੰਗਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਪ੍ਰਦਰਸ਼ਨ ਕਰ ਰਹੇ ਖੇਤ ਮਜ਼ਦੂਰਾਂ ਉਪਰ ਪੁਲੀਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਕਰਨ, ਕੱਪੜੇ ਪਾੜਨ ਦੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।

ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਅਤੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਵਗਾਉਣ ਦੀ ਥਾਂ ਦਿਖਾਵੇਬਾਜ਼ੀ ਨਾਲ ਆਪਣਾ ਸਮਾਂ ਟਪਾਉਣ ਚਾਹੁੰਦੀ ਹੈ।

ਭਗਵੰਤ ਮਾਨ ਵੱਲੋਂ ਬਾਰ-ਬਾਰ ਦਿੱਤੇ ਜਾਂਦੇ ਹਨ ਕਿ ਲੋਕਾਂ ਨੂੰ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਨਹੀਂ ਕੋਈ ਸੜਕਾਂ ਰੋਕਣ ਦੀ ਲੋੜ ਨਹੀਂ ਜੇਕਰ ਕੋਈ ਸਮੱਸਿਆ ਹੈ ਤਾਂ ਮੰਤਰੀਆਂ ਵਿਧਾਇਕਾਂ ਦੇ ਘਰਾਂ ਅੱਗੇ ਜਾਇਆ ਜਾਵੇ ਜਦੋਂ ਹੁਣ ਲੋਕ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਸਰਕਾਰ ਕੋਲੋਂ ਮੰਗ ਕਰਨ ੳਨਾਂ ਦੇ ਦਰਾਂ ਤੇ ਜਾਂਦੇ ਹਨ ਤਾਂ ਕਥਿਤ ਤੌਰ ਤੇ ਲੋਕਾਂ ਦੇ ਡਾਂਗਾਂ ਮਾਰੀਆਂ ਜਾਂਦੀਆਂ ਹਨ।

ਆਗੂਆਂ ਨੇ ਕਿਹਾ ਕਿ ਪੰੰਜਾਬ ਸਰਕਾਰ ਦੇ ਅਜਿਹੇ ਵਤੀਰੇ ਤੋਂ ਸਾਬਤ ਹੁੰਦਾ ਹੈ ਕਿ ਪਿਛਲੀਆਂ ਸਰਕਾਰਾਂ ਨਾਲੋਂ ਇਸ ਸਰਕਾਰ ਦਾ ਵੀ ਕੋਈ ਫਰਕ ਨਹੀਂ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਵੀ ਹੱਕ ਮੰਗਦੇ ਲੋਕਾਂ ਤੇ ਡੰਡੇ ਵਰ੍ਹਾਉਂਦਾ ਰਹੀਆਂ ਹਨ ਅਤੇ ਪਰਚੇ ਦਰਜ ਕਰਦੀਆਂ ਰਹੀਆਂ ਹਨ, ਉਸੇ ਰਸਤੇ ਤੇ ਇਹ ਸਰਕਾਰ ਚੱਲ ਰਹੀ ਹੈ ਜਿਸ ਦਾ ਇਹਨਾਂ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਕਿਰਤੀ ਕਿਸਾਨ ਯੂਨੀਅਨ ਵੱਲੋਂ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਖੇਤ ਮਜਦੂਰਾਂ ਦੀ ਹਮਾਇਤ ਦਾ ਐਲਾਨ ਕੀਤਾ।