ਪੰਜਾਬ ਸਰਕਾਰ ਨਾਲ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਹੋਵੇਗੀ ਅਹਿਮ ਮੀਟਿੰਗ

471

 

There will be an important meeting of the old pension restoration struggle committee with the Punjab government

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਨਾਲ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ 17 ਅਕਤੂਬਰ 2023 ਨੂੰ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਵੇਰੇ 10 ਵਜੇ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ, ਇਸ ਮੀਟਿੰਗ ਵਿਚ ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ ਕੋਈ ਵੱਡਾ ਫ਼ੈਸਲਾ ਹੋ ਸਕਦਾ ਹੈ।

ਇਥੇ ਜਿਕਰ ਕਰਨਾ ਬਣਦਾ ਹੈ ਕਿ, ਲੰਘੇ ਕੱਲ੍ਹ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਵਿਖੇ ਪੰਜਾਬ ਸਰਕਾਰ ਖਿਲਾਫ਼ ਸੂਬਾ ਪੱਧਰੀ ਵਿਸ਼ਾਲ ਰੈਲੀ ਕੀਤੀ ਗਈ। ਪੰਜਾਬ ਦੇ ਕੋਨੇ ਕੋਨੇ ਤੋਂ ਪੁੱਜੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ।

ਸ਼ਹਿਰ ਵਿੱਚ ਰੋਸ ਰੈਲੀ ਕਰਦਿਆ ਪੰਜਾਬ ਸਰਕਾਰ ਖਿਲਾਫ਼ ਅਤੇ ਵਿੱਤ ਮੰਤਰੀ ਖਿਲਾਫ਼ ਜਬਰਦਸਤ ਨਾਅਰੇਬਾਜੀ ਕੀਤੀ। ਐਨਪੀਸੀ ਪੀੜਤ ਮੁਲਾਜਮਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ, ਸਕੱਤਰ ਜਰਨੈਲ ਸਿੰਘ ਪੱਟੀ, ਕੋ-ਕਨਵੀਨਰ ਅਜੀਤਪਾਲ ਸਿੰਘ ਜੱਸੋਵਾਲ, ਜਸਵਿੰਦਰ ਸਿੰਘ ਜੱਸਾ ਪਸ਼ੌਰੀਆ, ਕਰਮਜੀਤ ਸਿੰਘ ਤਾਮਕੋਟ, ਲਖਵਿੰਦਰ ਕੌਰ, ਰਣਬੀਰ ਉਪਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਾਹਾਲ ਕਰਨ ਦਾ ਨੋਟੀਿਫ਼ਕੇਸ਼ਨ ਜਾਰੀ ਕੀਤਾ ਸੀ।

ਕਰੀਬ ਇੱਕ ਸਾਲ ਬਾਅਦ ਵੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਘਰਸ਼ ਕਮੇਟੀ ਦੇ ਸੂਬਾਈ ਆਗੂਆ ਨਾਲ 6 ਅਪ੍ਰਰੈਲ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਵਿੱਚ ਵਾਆਦਾ ਕੀਤਾ ਸੀ ਕਿ ਦੋ ਮਹੀਨਿਆ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦਾ ਐਸਓਪੀ ਜਾਰੀ ਕਰ ਦਿੱਤਾ ਜਾਵੇਗਾ। 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਵਿੱਤ ਮੰਤਰੀ ਦਾ ਵਾਅਦਾ ਪੂਰਾ ਨਹੀਂ ਹੋਇਆ। ਪੰਜਾਬ ਦੇ ਦੋ ਲੱਖ ਐਨਪੀਸੀ ਮੁਲਾਜ਼ਮ ਭਾਰੀ ਨਿਰਾਸ਼ਾ ਵਿੱਚ ਹਨ।

ਪੰਜਾਬ ਸਰਕਾਰ ਮੁਲਾਜਮਾਂ ਦੀਆ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਪੈਨਸ਼ਨ ਯੋਜਨਾ ਬਹਾਲੀ ਸੰਯੁਕਤ ਮੰਚ ਦੇ ਰਾਸ਼ਟਰੀ ਕਨਵੀਨਰ ਸ਼ਿਵ ਗੋਪਾਲ ਮਿਸ਼ਰਾ ਨੇ ਆਮ ਆਦਮੀ ਪਾਰਟੀ ਦੀ ਦੋਗਲੀ ਨੀਤੀ ਦੀ ਪੋਲ ਰਾਸ਼ਟਰੀ ਪੱਧਰ ‘ਤੇ ਖੋਲੀ ਜਾਵੇਗੀ। ਕਿਉਂਕਿ ਆਦਮੀ ਪਾਰਟੀ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦੇ ਕਰਕੇ ਮੰਗਾਂ ਮੰਨਣ ਤੋਂ ਭੱਜ ਰਹੀ ਹੈ। ਐਨਸੀਪੀ ਦੇ ਵਿਰੋਧ ‘ਤੇ ਪੁਰਾਣੀ ਪੈਨਸ਼ਨ ਬਹਾਲੀ ਲਈ 21 ਅਤੇ 22 ਨਵੰਬਰ ਨੂੰ ਦੇਸ਼ ਪੱਧਰੀ ਹੜਤਾਲ ਕਰਨ ਦਾ ਮੰਚ ਵੱਲੋਂ ਸੱਦਾ ਦਿੱਤਾ ਗਿਆ ਹੈ।

ਜੁਆਇੰਟ ਸਕੱਤਰ ਬਿਕਰਮਜੀਤ ਸਿੰਘ ਸਰਕਾਰੀਆ, ਨਿਰਮਲ ਸਿੰਘ ਪੱਖੋਕੇ, ਪੇ੍ਮ ਠਾਕੁਰ, ਦਿਵਵਿਜੇ ਪਾਲ ਸ਼ਰਮਾ ਮੋਗਾ, ਸੁਖਵਿੰਦਰ ਸਿੰਘ ਚਾਹਲ, ਨਿਰਮਲ ਸਿੰਘ ਮੋਗਾ ਨੇ ਕਿਹਾ ਕਿ ਸਰਕਾਰ ਵੱਡੇ ਕੰਮਾਂ ਨੂੰ ਘੱਟ ਸਮੇਂ ਵਿੱਚ ਕਰਨ ਦੇ ਦਾਅਵੇ ਕਰਦੀ ਹੈ। ਪਰ ਪੰਜਾਬ ਸਰਕਾਰ ਇੱਕ ਸਾਲ ਪਹਿਲਾਂ ਕੀਤੇ ਐਲਾਨ ਵੀ ਪੂਰੇ ਨਹੀਂ ਕਰ ਸਕੀ। ਮੁੱਖ ਮੰਤਰੀ ਦਾ ਇੱਕ ਸਾਲ ਪਹਿਲਾ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਵੀ ਅਧੂਰਾ ਹੈ। ਜਦ ਕਿ ਹਿਮਾਚਲ ਵਆਦਾ ਕਰਕੇ ਸਰਕਾਰ ਬਣਾ ਕੇ ਵਆਦਾ ਪੂਰਾ ਵੀ ਕਰ ਦਿੱਤਾ ਹੈ।

ਪੰਜਾਬ ਸਰਕਾਰ ਦੇ ਡੰਗ ਟਪਾਓ ਰਵੱਈਏ ਅਤੇ ਸਿਆਸੀ ਲਾਹਾ ਲੈਣ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਪੋਲ ਖੋਲਣ ਲਈ ਕੀਤੀ ਸੂਬਾ ਪੱਧਰੀ ਮਹਾਂ ਰੈਲੀ ਨੇ ਐਨਪੀਸੀ ਮੁਲਾਜਮਾਂ ਵਲੋਂ ਪੰਜਾਬ ਸਰਕਾਰ ਦੇ ਵਾਅਦਿਆ ਅਤੇ ਇਸ਼ਤਿਹਾਰੀ ਦਾਅਵਿਆ ਦੀ ਪੋਲ ਖੋਲ ਕੇ ਰੱਖ ਦਿੱਤੀ। ਤਹਿਸੀਦਾਰ ਦਿੜ੍ਹਬਾ ਗੁਰਲੀਨ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੈਡਮ ਗੁਰਲੀਨ ਕੌਰ ਨੇ ਯੂਨੀਅਨ ਨੂੰ 17 ਸਤੰਬਰ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ।

ਇਸ ਮੌਕੇ ਜਿਲਾ ਕਨਵੀਨਰ ਗੁਰਦੀਪ ਸਿੰਘ ਚੀਮਾ ਲੁਧਿਆਣਾ, ਸੰਜੀਵ ਧੂਤ ਹੁਸ਼ਿਆਰਪੁਰ, ਗੁਰਸ਼ਰਨ ਸਿੰਘ ਮੋਗਾ, ਗੁਰਰਿੰਦਰਪਾਲ ਸਿੰਘ ਖੇੜੀ ਰੂਪਨਗਰ, ਸਤਨਾਮ ਸਿੰਘ ਫਤਹਿਗੜ੍ਹ ਸਾਹਿਬ, ਬਲਬੀਰ ਚੰਦ ਲੌਂਗੋਵਾਲ, ਗੁਰਦਿਆਲ ਸਿੰਘ ਮਾਨ ਨਵਾਂ ਸਹਿਰ, ਸੱਤ ਪ੍ਰਕਾਸ਼, ਸਤਵੰਤ ਸਿੰਘ ਆਲਪੁਰ, ਰਜਨੀਸ਼ ਪਠਾਨਕੋਟ, ਹਰਪ੍ਰਰੀਤ ਸਿੰਘ ਬਰਾੜ ਮੁਕਤਸਰ, ਕੁਲਦੀਪ ਸਿੰਘ ਵਾਲੀਆ ਜਲੰਧਰ, ਹਿੰਮਤ ਸਿੰਘ ਪਟਿਆਲਾ, ਪ੍ਰਮਿੰਦਰਪਾਲ ਸਿੰਘ ਕਪੂਰਥਲਾ, ਗੁਲਾਬ ਸਿੰਘ ਸਿੱਧੂ ਬਰਨਾਲਾ, ਦਰਸ਼ਨ ਸਿੰਘ ਅਲੀਸ਼ੇਰ ਮਾਨਸਾ, ਲਵਪ੍ਰਰੀਤ ਸਿੰਘ ਰੋੜਾਵਾਲੀ ਗੁਰਦਾਸਪੁਰ, ਕੁਲਵਿੰਦਰ ਸਿੰਘ ਤਰਨਤਾਰਨ, ਗੁਰਤੇਜ ਸਿੰਘ ਖਹਿਰਾ ਫਰੀਦਕੋਟ, ਸੁਖਪਾਲ ਸਿੰਘ ਮਲੇਰਕੋਟਲਾ, ਬੋਬਿੰਦਰ ਸਿੰਘ, ਜਗਸੀਰ ਸਿੰਘ, ਸੋਹਣ ਲਾਲ, ਕਰਮਜੀਤ ਜਲਾਲ, ਮਨਪ੍ਰਰੀਤ ਸਿੰਘ ਮੋਹਾਲੀ, ਬੱਗਾ ਸਿੰਘ, ਅਵਤਾਰ ਸਿੰਘ ਇੰਸਪੈਕਟਰ, ਵੀਰ ਸਿੰਘ ਲਾਇਨਮੈਨ, ਹੁਸਿਆਰ ਸਿੰਘ ਲਾਡਬੰਜਾਰਾ, ਹਰਦੀਪ ਸਿੰਘ ਕੈਂਪਰ, ਸੁਖਬੀਰ ਦਾਸ, ਸਤਵੰਤ ਸਿੰਘ ਆਲਮਪੁਰ, ਜਸਵੀਰ ਸਿੰਘ ਨਮੋਲ,ਗੁਰਜੀਤ ਗਿਰੀ, ਰਘਵੀਰ ਸਿੰਘ ਢੰਡੋਲੀ, ਨਾਇਬ ਸਿੰਘ ਰਟੋਲਾਂ ਆਦਿ ਵੀ ਮੌਜੂਦ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)