ਅਹਿਮ ਖ਼ਬਰ: ਪੰਜਾਬੀ ਨਾ ਪੜ੍ਹਾਉਣ ਵਾਲਿਆਂ ਨੂੰ ਹੋਣਗੇ ਜੁਰਮਾਨੇ, ਹਰਜੋਤ ਬੈਂਸ ਦਾ ਵੱਡਾ ਬਿਆਨ

486

 

ਪੰਜਾਬ ਨੈੱਟਵਰਕ, ਚੰਡੀਗੜ੍ਹ

Those who do not teach Punjabi will be fined, Harjot Bains’ big statement- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ਵ ਪੰਜਾਬੀ (Punjabi) ਸਭਾ ਵੱਲੋਂ ਕਰਵਾਈ ਜਾ ਰਹੀ ਪੰਜਾਬੀ ਭਾਸ਼ਾ ਚੇਤਨਾ ਦੀ ਬੱਸ ਨੂੰ ਹਰੀ ਝੰਡੀ  ਦੇ ਕੇ ਰਵਾਨਾ ਕੀਤਾ। ਇਹ ਬੱਸ ਰੈਲੀ ਪੰਜਾਬ ਦੇ ਸ਼ਹਿਰਾਂ-ਪਿੰਡਾਂ ‘ਚ 27 ਸਤੰਬਰ ਤਕ ਚੱਲੇਗੀ।

ਹਰਜੋਤ ਸਿੰਘ ਬੈਂਸ ਨੇ VPS ਅਤੇ ਇਸ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਦੇ ਯਤਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਸਰਕਾਰ ਨੇ ਪਿਛਲੇ ਡੇਢ ਸਾਲ ਵਿਚ ਪੰਜਾਬ ਨੂੰ ਸੁਰੱਖਿਅਤ ਕਰਨ, ਇਸ ਦੇ ਪ੍ਰਚਾਰ ਪਸਾਰ ਅਤੇ ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ (Punjabi) ਦੀ ਪੜ੍ਹਾਈ ਲਾਜ਼ਮੀ ਕਰਨ  ਲਈ ਵਿਸ਼ੇਸ਼ ਉੱਦਮ ਕੀਤੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬੀ (Punjabi) ਮਾਂ ਬੋਲੀ ਦੇ ਹੱਕ ਵਿਚ ਡਟ ਕੇ ਖੜ੍ਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬੀ (Punjabi) ਨਾ ਪੜ੍ਹਾਉਣ ਵਾਲਿਆਂ ਨੂੰ ਜੁਰਮਾਨੇ ਹੋਣਗੇ। ਸਾਡੀ ਸਰਕਾਰ ਨੇ ਪਹਿਲਾਂ ਵੀ ਪੰਜਾਬੀ (Punjabi) ਨਾ ਪੜਾਉਣ ਕਰਕੇ ਸਕੂਲਾਂ ਨੂੰ ਜੁਰਮਾਨੇ ਵੀ ਕੀਤੇ ਗਏ ਹਨ। 

ਕੈਨੇਡਾ ਤੋਂ ਉਚੇਚੇ ਤੌਰ ਤੇ ਇਸ ਪੰਜਾਬੀ (Punjabi) ਚੇਤਨਾ ਬੱਸ ਰੈਲੀ ਲਈ ਇੱਥੇ ਪੁੱਜੇ ਡਾਕਟਰ ਕਥੂਰੀਆ ਨੇ ਲੋਕਾਂ ਨੂੰ ਪੰਜਾਬੀ (Punjabi) ਮਾਣ ਬੋਲੀ ਨੂੰ ਆਪਣੀ ਨਵੀਂ ਪੀੜ੍ਹੀ ਤਕ ਪੁਚਾਉਣ ਅਤੇ ਆਪਣੇ ਘਰਾਂ ਵਿਚ ਬੱਚਿਆਂ ਨਾਲ ਪੰਜਾਬੀ ਬੋਲਾਂ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਮਾਂ ਬੋਲੀ ਨੂੰ ਭੁਲਾਉਣ ਦੀ ਭੁੱਲ ਕਿਸੇ ਵੀ ਹੀ ਹਾਲਤ ਵਿਚ ਨਹੀਂ ਕਰਨੀ ਚਾਹੀਦੀ।

ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿੰਨੇ ਹੀ ਵੱਡੇ ਅਤੇ ਵਿਕਸਤ ਮੁਲਕ ਆਪਣੀ ਮਾਨ ਬੋਲੀ ਦੇ ਸਿਰ ਤੇ ਵੱਡੇ ਹੋਏ ਹਨ। ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੀ ਸਿੱਖਿਆ ਲਾਜ਼ਮੀ ਹੈ ਪਰ ਮਾਨ ਬੋਲੀ ਦੀ ਥਾਂ ਕੋਈ ਭਾਸ਼ਾ ਨਹੀਂ ਲੈ ਸਕਦੀ।

ਇਸ ਲਈ ਵਿਸ਼ਵ ਪੰਜਾਬੀ ਸਭਾ ਵੱਲੋਂ ਇਸੇ ਦਿਸ਼ਾ ਵਿਚ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਵੱਖ ਵੱਖ ਸਰਗਰਮੀਆਂ ਕਰ ਰਹੇ ਹਨ। ਇਸ ਮੌਕੇ VPS ਦੇ ਬ੍ਰਾਂਡ ਅੰਬੈਸਡਰ ਬਾਲ ਮੁਕੰਦ ਸ਼ਰਮਾ ਅਤੇ ਸਭਾ ਦੀ ਇੰਡੀਆ ਕੋਆਰਡੀਨੇਟਰ ਪ੍ਰੋ ਬਲਬੀਰ ਕੌਰ , GNDU ਤੋਂ ਡਾ ਗੁਰਪ੍ਰੀਤ ਕੌਰ ਅਤੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਵੀ ਮੌਜੂਦ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)