ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਸਨੂੰ ਕਿਹਾ- ਮੈਨੂੰ ਸਕੂਲਾਂ ਦੀ ਲਿਸਟ ਦਿਓ, ਮੈਂ ਸਕੂਲ ਆਫ਼ ਐਮੀਨੈਸ ਬਣਵਾ ਦਿੰਦਾਂ

295

 

ਪੰਜਾਬ ਨੈੱਟਵਰਕ, ਚੰਡੀਗੜ੍ਹ-

Education Minister Harjot Bains said – Give me the list of schools, I will build the School of Eminence – ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ, ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਸਿੱਖਿਆ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ, ਜਿਸ ਨਾਲ ਵਧੀਆ ਅਕਾਦਮਿਕ ਨਤੀਜੇ ਆਏ ਹਨ ਅਤੇ ਸਕੂਲਾਂ ਵਿੱਚ ਦਾਖਲਿਆਂ ‘ਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ- Education Breaking: ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਇਨ੍ਹਾਂ ਅਧਿਆਪਕਾਂ ਖਿਲਾਫ਼ ਵੱਡੇ ਐਕਸ਼ਨ ਦੀ ਤਿਆਰੀ

ਸਿੱਖਿਆ ਮੰਤਰੀ ਹਰਜੋਤ ਬੈਂਸ (Education Minister) ਨੇ ਕਿਹਾ ਕਿ ਸੁਖਬੀਰ ਬਾਦਲ, ਹਰਸਿਮਰਤ ਬਾਦਲ, ਬਿਕਰਮ ਮਜੀਠੀਆ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਪਰਗਟ ਸਿੰਘ ਨੂੰ ਕਿਹਾ ਕਿ, ਬਾਹਲਾ ਟਵੀਟੋ ਟਵੀਟ ਖੇਡਣ ਦੀ ਲੋੜ ਨਹੀਂ, ਜੇਕਰ ਕਿਸੇ ਸਕੂਲ ਨੂੰ ਉਹ ਵੀ ਸਕੂਲ ਆਫ਼ ਐਮੀਨੈਸ ਬਨਵਾਉਣ ਚਾਹੁੰਦੇ ਹਨ ਤਾਂ ਉਹ ਸਕੂਲ ਸਬੰਧੀ ਲਿਸਟ ਮੈਨੂੰ ਸੌਂਪ ਦੇਣ ਤਾਂ ਸਾਡੀ ਸਰਕਾਰ ਉਨ੍ਹਾਂ ਸਕੂਲ਼ਾਂ ਨੂੰ ਵੀ ਸਕੂਲ ਆਫ਼ ਐਮੀਨੈਸ ਵਜੋਂ ਵਿਕਸਤ ਕਰ ਦੇਵੇਗੀ।

ਇਹ ਵੀ ਪੜ੍ਹੋ-Holiday Alert: ਪੰਜਾਬ ਦੇ ਇਸ ਜ਼ਿਲ੍ਹੇ ‘ਚ 28 ਸਤੰਬਰ ਦੀ ਛੁੱਟੀ ਦਾ ਐਲਾਨ, DC ਵੱਲੋਂ ਹੁਕਮ ਜਾਰੀ

ਸਿੱਖਿਆ ਮੰਤਰੀ (Education Minister) ਨੇ ਕਿਹਾ ਕਿ ਸੁਖਬੀਰ ਬਾਦਲ, ਹਰਸਿਮਰਤ ਬਾਦਲ, ਮਜੀਠੀਆ,ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਪਰਗਟ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਜੇ ਸਿੱਖਿਆ ਦੇ ਸੁਧਾਰ ਲਈ ਕੁਝ ਕੀਤਾ ਨਹੀਂ ਤੇ ਹੁਣ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲ ਦੇ ਕੀਤੇ ਜਾ ਰਹੇ ਕਾਇਆਕਲਪ ਬਾਰੇ ਟਵੀਟ ਕਰਕੇ ਸੂਬਾ ਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਸਕੂਲ ਪ੍ਰਬੰਧਕਾਂ ਦੀ ਕਰਤੂਤ! ਵਿਦਿਆਰਥਣ ਦੇ ਮੱਥੇ ‘ਤੇ ਲਿਖਤਾ ‘ਚੋਰ’, ਵਿਦਿਆਰਥਣ ਵਲੋਂ ਜਾਨ ਦੇਣ ਦੀ ਕੋਸਿਸ਼

ਸਿੱਖਿਆ ਮੰਤਰੀ (Education Minister) ਨੇ ਕਿਹਾ ਕਿ ਉਕਤ ਲੀਡਰਾਂ ਜੇਕਰ ਸੱਚ ਮੁੱਚ ਹੀ ਪੰਜਾਬ ਦੀ ਸਰਕਾਰੀ ਸਕੂਲਾਂ ਦੀ ਦਿਸ਼ਾ ਸੁਧਾਰਨ ਲਈ ਯਤਨਸ਼ੀਲ ਸਨ ਤਾਂ ਭਗਵੰਤ ਸਿੰਘ ਮਾਨ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਦਾ ਆਪਣਾ ਕੋਈ ਸਿੱਖਿਆ ਦੇ ਸੁਧਾਰ ਸਬੰਧੀ ਟਵੀਟ ਦਿਖਾ ਦੇਣ।

ਇਹ ਵੀ ਪੜ੍ਹੋ-ਕੀ ਹੈ ਆਰਟੀਫੀਸ਼ਲ ਇੰਟੈਲੀਜੈਂਸ ਤੇ ਜਾਣੋ ਇਸ ਦੀ ਮਹੱਤਤਾ! ਮਨੁੱਖ ਦੇ ਦਿਮਾਗ ‘ਤੇ AI ਕਰ ਰਿਹੈ ਕਬਜ਼ਾ?

ਸਿੱਖਿਆ ਮੰਤਰੀ (Education Minister) ਨੇ ਕਿਹਾ ਇਹ ਪਾਰਟੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਸੱਤਾ ਵਿਚ ਰਹੀਆਂ ਹਨ ਪਰ ਅੱਜ ਵੀ ਸੂਬੇ ਦੇ ਅਨੇਕਾਂ ਚਾਰਦੀਵਾਰੀ ਤੋਂ ਸੱਖਣੇ ਹਨ ਜਦਕਿ ਇਹ ਆਗੂ ਸਕੂਲ ਆਫ਼ ਐਮੀਨੈਸ ਸਬੰਧੀ ਕੂੜ ਪ੍ਰਚਾਰ ਕਰ ਰਹੇ ਹਨ ਕਿ ਇਹ ਸਕੂਲ ਤਾਂ ਸਾਡੀ ਸਰਕਾਰ ਸਮੇਂ ਬਣੇ ਸਨ ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਹਿਲੇ ਗੇੜ ਵਿੱਚ 117 ਸਕੂਲ ਬਨਾਉਣ ਦਾ ਟੀਚਾ ਰੱਖਿਆ ਸੀ ਜਿਸ ਵਿਚੋਂ ਪਹਿਲਾ ਸਕੂਲ ਆਫ਼ ਐਮੀਨੈਸ ਅੰਮ੍ਰਿਤਸਰ ਵਿੱਚ ਆਰੰਭ ਹੋ ਗਿਆ ਹੈ ਅਤੇ ਜਲਦ ਹੀ ਬਾਰੇ 116 ਸਕੂਲ ਵੀ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)