ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਿੱਖਿਆ ਵਿਭਾਗ ਦੇ ਵਲੋਂ ਫਿਰੋਜ਼ਪੁਰ ਦੇ 37 ਸਕੂਲ ਮੁਖੀਆਂ ਤੇ ਪ੍ਰਿੰਸੀਪਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਸਕੂਲ ਮੁਖੀਆਂ ਤੇ ਪ੍ਰਿੰਸੀਪਲਾਂ ਤੇ ਦੋਸ਼ ਹੈ ਕਿ, ਇਨ੍ਹਾਂ ਵਲੋਂ ਵਿਦਿਆਰਥੀਆਂ ਦਾ ਸਕੂਲੋਂ ਨਾਮ ਕੱਟੇ ਗਏ ਹਨ।
ਇਹ ਨੋਟਿਸ ਡੀਈਓ ਫਿਰੋਜ਼ਪੁਰ ਵਲੋਂ ਜਾਰੀ ਕੀਤੇ ਗਏ ਹਨ ਅਤੇ ਅੱਜ ਦੁਪਹਿਰ 12 ਵਜੇ ਤੱਕ ਨੋਟਿਸਾਂ ਦਾ ਜਵਾਬ ਉਕਤ ਸਕੂਲ ਮੁਖੀਆਂ ਤੇ ਪ੍ਰਿੰਸੀਪਲਾਂ ਕੋਲੋਂ ਮੰਗਿਆ ਗਿਆ ਹੈ।
ਇਨ੍ਹਾਂ ਨੋਟਿਸਾਂ ਦੇ ਜਾਰੀ ਹੋਣ ਤੋਂ ਬਾਅਦ, ਇੱਕ ਨਵੀਂ ਜਾਣਕਾਰੀ ਵੀ ਸਾਹਮਣੇ ਆਈ ਹੈ। ਇੱਕ ਪੀਈਐਸ ਅਫ਼ਸਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ, ਸਕੂਲ ਮੁਖੀਆਂ ਤੇ ਪ੍ਰਿੰਸੀਪਲਾਂ ਨੂੰ ਨਜਾਇਜ਼ ਤੌਰ ਤੇ ਰਗੜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ, ਕਈ ਵਿਦਿਆਰਥੀ ਸਕੂਲਾਂ ਵਿਚ ਲੰਮੇ ਸਮੇਂ ਤੋਂ ਹਾਜ਼ਰ ਨਹੀਂ ਹੋ ਰਹੇ, ਜਿਸ ਕਾਰਨ ਮਜ਼ਬੂਰਨ ਵਿਦਿਆਰਥੀਆਂ ਦੇ ਨਾਮ ਕੱਟਣੇ ਪਏ ਹਨ।
ਹਾਲਾਂਕਿ, ਨਾ ਤਾਂ ਇਹ ਗੱਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਸਮਝਦੇ ਹਨ ਅਤੇ ਨਾ ਹੀ ਸਰਕਾਰ। ਸਰਕਾਰ ਤੇ ਵਿਭਾਗ, ਕਥਿਤ ਤੌਰ ਤੇ ਅਧਿਆਪਕਾਂ ਤੇ ਦਬਾਅ ਪਾ ਰਿਹਾ ਹੈ ਕਿ, ਵਿਦਿਆਰਥੀਆਂ ਦਾ ਵੱਧ ਤੋਂ ਵੱਧ ਦਾਖਲਾ ਕਰੋ, ਜਦੋਂਕਿ ਦਾਖਲਾ ਵੱਧ ਕੀਤਾ ਵੀ ਗਿਆ ਹੈ ਅਤੇ ਕੀਤਾ ਵੀ ਜਾ ਰਿਹਾ ਹੈ, ਪਰ ਫਿਰ ਵੀ ਵਿਭਾਗ ਵਲੋਂ ਸਕੂਲ ਮੁਖੀਆਂ ਤੇ ਪ੍ਰਿੰਸੀਪਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨਾ, ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।
ਇਸ ਲਿੰਕ ਤੇ ਕਲਿੱਕ ਕਰਕੇ ਪੜ੍ਹੋ ਕਾਰਨ ਦੱਸੋ ਨੋਟਿਸਾਂ ਦੀਆਂ ਕਾਪੀਆਂ- https://drive.google.com/file/d/1UUgW_q05MscmgCDrkcyLifpWd72T3eOh/view?usp=sharing