Punjab Govt ਵੱਲੋਂ ਪਟਵਾਰੀਆਂ ਦੀ ਸੇਵਾ ਵਿੱਚ ਛੇ ਮਹੀਨੇ ਦਾ ਵਾਧਾ ਕੀਤਾ
ਹਰਜੋਤ, ਚੰਡੀਗੜ੍ਹ-
Punjab Govt : ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵਲੋਂ ਅਹਿਮ ਫ਼ੈਸਲਾ ਲੈਂਦੇ ਹੋਏ ਰਿਟਾਇਰਡ ਪਟਵਾਰੀਆਂ ਦੀ ਸੇਵਾ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਸਰਕਾਰ ਵੱਲੋਂ ਪਟਵਾਰੀਆਂ ਦੀ ਸੇਵਾ ਵਿੱਚ ਛੇ ਮਹੀਨੇ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਇੱਕ ਜੁਲਾਈ ਤੋਂ 31 ਦਸੰਬਰ 2024 ਤੱਕ ਕੀਤਾ ਗਿਆ ਹੈ।
ਦੱਸ ਦੇਈਏ ਕਿ ਖਾਲੀ ਪਈਆਂ ਅਸਾਮੀਆਂ ‘ਤੇ 30 ਜੂਨ 2024 ਤੱਕ ਰਿਟਾਇਰਡ ਪਟਵਾਰੀ ਰੱਖੇ ਗਏ ਸੀ। ਸੂਬੇ ਵਿੱਚ ਪਟਵਾਰੀਆਂ ਦੀ ਘਾਟ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ।
ਇਸ ਤੋਂ ਇਲਾਵਾ ਠੇਕੇ ਦੇ ਆਧਾਰ ‘ਤੇ ਭਰਤੀ ਪਟਵਾਰੀਆਂ ਨੂੰ 1 ਜੁਲਾਈ 2024 ਤੋਂ 31 ਦਸੰਬਰ 2024 ਤੱਕ ਤਨਖਾਹ ਅਦਾਇਗੀ ਕਰਨ ਲਈ ਵਾਧੂ ਬਜਟ ਦਾ ਸੋਧੇ ਬਜਟ ਅਨੁਮਾਨ 2024-25 ਵਿੱਚ ਉਪਬੰਧ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।