Old Pension Scheme: ਇਹ ਮੀਟਿੰਗ 15 ਜੁਲਾਈ 2024 ਨੂੰ ਹੋਣ ਜਾ ਰਹੀ ਹੈ….
ਪੰਜਾਬ ਨੈੱਟਵਰਕ, ਨਵੀਂ ਦਿੱਲੀ-
Old Pension Scheme: ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਮੁਕੰਮਲ ਤੌਰ ਤੇ ਬਹਾਲ ਕਰਨ ਬਾਰੇ ਵੱਡਾ ਫ਼ੈਸਲਾ ਆਉਣ ਦੀ ਉਮੀਦ ਹੈ।
ਦਰਅਸਲ, ਕੇਂਦਰ ਸਰਕਾਰ ਦੇ ਵਲੋਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ (Old Pension Scheme) ਸਬੰਧੀ ਇੱਕ ਰਿਵੀਊ ਮੀਟਿੰਗ ਸੱਦ ਲਈ ਹੈ। ਜਾਣਕਾਰੀ ਮੁਤਾਬਿਕ, ਇਹ ਮੀਟਿੰਗ 15 ਜੁਲਾਈ 2024 ਨੂੰ ਹੋਣ ਜਾ ਰਹੀ ਹੈ।
Committee to Review Pension System – DOE Ministry of Finance. pic.twitter.com/JoFbS4I2AT
— NWREU (@NWREU) July 11, 2024
ਇੰਡੀਆ ਟੀਵੀ ਦੀ ਖ਼ਬਰ ਮੁਤਾਬਿਕ, ਮੁਲਾਜ਼ਮਾਂ ਨੂੰ ਵੱਧ ਪੈਨਸ਼ਨ ਦੇਣ ਲਈ ਨੈਸ਼ਨਲ ਪੈਨਸ਼ਨ ਸਕੀਮ ਯਾਨੀ NPS ਵਿੱਚ ਬਦਲਾਅ ਦੀਆਂ ਤਿਆਰੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ।
ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ 23 ਜੁਲਾਈ 2024 ਨੂੰ ਪੇਸ਼ ਹੋਣ ਵਾਲੇ ਬਜਟ ‘ਚ ਇਸ ਸਬੰਧੀ ਕੋਈ ਵੱਡਾ ਐਲਾਨ ਕਰ ਸਕਦੀ ਹੈ।
ਸਰਕਾਰ NPS ਵਿੱਚ ਗਾਰੰਟੀਸ਼ੁਦਾ ਰਿਟਰਨ ਦੀ ਪੇਸ਼ਕਸ਼ ਕਰ ਸਕਦੀ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਆਖਰੀ ਤਨਖਾਹ ਦਾ 50 ਫੀਸਦੀ ਹਿੱਸਾ ਪੈਨਸ਼ਨ ਵਜੋਂ ਦੇਣ ਦਾ ਵਾਅਦਾ ਕੀਤਾ ਜਾ ਸਕਦਾ ਹੈ।