Punjab News: ਫਿਲਹਾਲ ਪੁਲਿਸ ਵਿਦਿਆਰਥੀ ਦੇ ਮਾਪਿਆਂ ਦੇ ਬਿਆਨਾ ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
ਲੁਧਿਆਣਾ
Punjab News: ਲੁਧਿਆਣਾ ਅਧੀਨ ਪੈਂਦੇ ਇੱਕ ਸਕੂਲ ਵਿਚ ਵਿਦਿਆਰਥੀ ਵਲੋਂ ਆਪਣੀ ਸਕੂਲ ਅਧਿਆਪਕਾ ਦੇ ਨਾਲ ਹੀ ਪਿਆਰ ਦੀਆਂ ਪੀਘਾਂ ਪਾਉਣੀਆਂ, ਉਸ ਵੇਲੇ ਮਹਿੰਗੀਆਂ ਪੈ ਗਈਆਂ, ਜਦੋਂ ਵਿਦਿਆਰਥੀ ਨੇ ਅਧਿਆਪਕਾ ਦੇ ਪਤੀ ਦੇ ਪਤੀ ਦੀਆਂ ਧਮਕੀਆਂ ਦੇ ਡਰੋਂ ਨਹਿਰ ਵਿਚ ਛਾਲ ਮਾਰ ਦਿੱਤੀ।
ਕਰਨ ਨਾਮ ਦਾ ਵਿਦਿਆਰਥੀ ਇੱਕ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ ਅਤੇ ਉਸਨੇ ਹਾਲ ਵਿਚ ਹੀ ਬਾਰਵੀਂ ਜਮਾਤ ਪਾਸ ਕੀਤੀ ਸੀ। ਵਿਦਿਆਰਥੀ ਦਾ ਆਪਣੇ ਹੀ ਸਕੂਲ ਦੀ ਮੈਡਮ ਨਾਲ ਕਥਿਤ ਤੌਰ ਤੇ ਪ੍ਰੇਮ ਸਬੰਧ ਸਨ, ਜਿਸ ਦਾ ਉਹਦੇ ਪਰਿਵਾਰ ਵਾਲਿਆਂ ਨੂੰ ਵਿਦਿਆਰਥੀ ਵੱਲੋਂ ਨਹਿਰ ਵਿਚ ਛਾਲ ਮਾਰਨ ਤੋਂ ਬਾਅਦ ਪਤਾ ਲੱਗਿਆ।
ਦੋਸ਼ ਹੈ ਕਿ, ਵਿਦਿਆਰਥੀ ਨੂੰ ਮੈਡਮ ਦਾ ਪਤੀ ਅਤੇ ਦਿਓਰ ਧਮਕੀਆਂ ਦੇ ਰਹੇ ਸਨ, ਜਿਸ ਤੋਂ ਬਾਅਦ ਨੌਜਵਾਨ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਫਿਲਹਾਲ ਪੁਲਿਸ ਵਿਦਿਆਰਥੀ ਦੇ ਮਾਪਿਆਂ ਦੇ ਬਿਆਨਾ ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।