ਸ਼ਨੀਵਾਰ, ਜੁਲਾਈ 20, 2024
No menu items!
HomeHealth & FitnessPunjab News: ਪੰਜਾਬ 'ਚ ਸਰਕਾਰੀ ਡਾਕਟਰ ਛੱਡਣ ਲੱਗੇ ਨੌਕਰੀਆਂ! ਬੀਜੇਪੀ ਨੇ ਕਿਹਾ-...

Punjab News: ਪੰਜਾਬ ‘ਚ ਸਰਕਾਰੀ ਡਾਕਟਰ ਛੱਡਣ ਲੱਗੇ ਨੌਕਰੀਆਂ! ਬੀਜੇਪੀ ਨੇ ਕਿਹਾ- ਸਰਕਾਰ ਦੇ ਮੱਥੇ ‘ਤੇ ਵੱਡਾ ਕਲੰਕ

Published On

 

ਮਾਹਿਰ ਡਾਕਟਰਾਂ ਵੱਲੋਂ ਸਰਕਾਰੀ ਨੌਕਰੀ ਤਿਆਗਣਾ ਸਰਕਾਰ ਦੇ ਮੱਥੇ ‘ਤੇ ਵੱਡਾ ਕਲੰਕ: ਅਰਵਿੰਦ ਖੰਨਾ

ਆਪ ਸਰਕਾਰ ਦੀਆਂ ਗਲਤ ਨੀਤੀਆਂ ਨੇ ਖੱਜਲਖੁਆਰੀ ਵੱਲ ਧੱਕਿਆ ਸਿਹਤ ਵਿਭਾਗ: ਅਰਵਿੰਦ ਖੰਨਾ

ਚੰਡੀਗੜ੍ਹ

ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਨੇ ਸੂਬੇ ਦੇ ਸਿਹਤ ਵਿਭਾਗ ਨੂੰ ਖੱਜਲ ਖੁਆਰੀ ਵੱਲ ਧੱਕ ਦਿੱਤਾ ਹੈ।

ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਖੰਨਾ ਨੇ ਕਿਹਾ ਕਿ ਇਸ ਤੋਂ ਵੱਡੀ ਸ਼ਰਮਨਾਕ ਗੱਲ ਸੂਬੇ ਲਈ ਹੋਰ ਕੀ ਹੋਵੇਗੀ ਕਿ ਪਿਛਲੇ ਕਰੀਬ ਦੋ ਮਹੀਨੇ ਦੌਰਾਨ ਪੰਜਾਬ ਦੇ ਸਿਹਤ ਵਿਭਾਗ ਵਿੱਚ ਕੰਮ ਕਰਦੇ ਦਰਜਨਾਂ ਦੇ ਕਰੀਬ ਮਾਹਿਰ ਡਾਕਟਰਾਂ ਨੇ ਆਪਣੀ ਨੌਕਰੀ ਤੋਂ ਤੌਬਾ ਕਰਕੇ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤੀ ਲੈ ਲਈ ਹੈ।

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਬੇਹੋਸ਼ੀ ਦੇ ਮਾਹਿਰ, ਆਪਰੇਸ਼ਨਾਂ ਦੇ ਮਾਹਿਰ, ਇਸਤਰੀ ਰੋਗਾਂ ਦੇ ਮਾਹਿਰ, ਬੱਚਿਆਂ ਦੇ ਮਾਹਿਰ, ਹੱਡੀਆਂ ਦੇ ਮਾਹਿਰ ਡਾਕਟਰਾਂ ਨੇ ਤਾਂ ਆਪਣੇ ਅਸਤੀਫ਼ੇ ਦਿੱਤੇ ਹੀ ਸਨ।

ਬਲਕਿ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸੀਨੀਅਰ ਮੈਡੀਕਲ ਅਫ਼ਸਰਾਂ ਨੇ ਵੀ ਅਸਤੀਫ਼ੇ ਦੇਣ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਸਪੱਸ਼ਟ ਹੈ ਕਿ ਸੂਬੇ ਦੇ ਸਿਹਤ ਮੰਤਰੀ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਸਿਹਤ ਸੰਭਾਲ ਪ੍ਰਤੀ ਕਿੰਨੀਆਂ ਕੁ ਗੰਭੀਰ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹਰ ਰੋਜ਼ ਇੱਕ ਤੋਂ ਵਧੇਰੇ ਜਾਨ ਨਸ਼ੇ ਦੇ ਕਾਰਨ ਹੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰੀ ਪੁਲਿਸ ਕਰਮਚਾਰੀਆਂ ਨੂੰ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਾਉਣਾ ਨਸ਼ੇ ਨੂੰ ਠੱਲ੍ਹ ਪਾਉਣ ਲਈ ਕਾਫ਼ੀ ਨਹੀਂ ਹੈ ਬਲਕਿ ਇਸ ਲਈ ਜਮੀਨੀ ਪੱਧਰ ਤੇ ਕੰਮ ਕਰਨ ਦੀ ਜਰੂਰਤ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਨਸ਼ੇ ਦੇ ਸੌਦਾਗਰਾਂ ਤੋਂ ਇਲਾਵਾ ਗੈਗਸਟਰਾਂ ਦਾ ਰਾਜ ਚੱਲ ਰਿਹਾ ਹੈ, ਜਿੰਨ੍ਹਾਂ ਨੂੰ ਕਥਿਤ ਤੌਰ ਤੇ ਸੱਤਾਧਾਰੀ ਧਿਰ ਦਾ ਪੂਰਨ ਸਹਿਯੋਗ ਹੈ। ਉਨ੍ਹਾਂ ਕਿਹਾ ਕਿ ਇਹ ਹੀ ਕਾਰਨ ਹੈ ਕਿ ਪੰਜਾਬ ਪੁਲਿਸ ਅਜਿਹੇ ਨਸ਼ਾ ਤਸਕਰਾਂ ਜਾਂ ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਨਾਕਾਮ ਹੈ।

 

RELATED ARTICLES

Most Popular

Recent Comments