ਸ਼ਨੀਵਾਰ, ਜੁਲਾਈ 20, 2024
No menu items!
HomeNationalVapi Theft Case: ਗੁਜਰਾਤ ਦਾ 'ਅਮੀਰ' ਚੋਰ

Vapi Theft Case: ਗੁਜਰਾਤ ਦਾ ‘ਅਮੀਰ’ ਚੋਰ

Published On

 

Vapi Theft Case: ਕਰੋੜਪਤੀ ਚੋਰ ਨੇ ਕਈ ਰਾਜਾਂ ਵਿੱਚ 19 ਡਕੈਤੀਆਂ ਦੀ ਗੱਲ ਕਬੂਲੀ

ਨੈਸ਼ਨਲ ਡੈਸਕ, ਨਵੀਂ ਦਿੱਲੀ-

Vapi Theft Case: ਗੁਜਰਾਤ ਦੇ ਵੈਸੇ ਤਾਂ ਬਥੇਰੇ ਕਿੱਸੇ ਨੇ ਅਤੇ ਇਨ੍ਹਾਂ ਕਿੱਸਿਆਂ ਦੇ ਕਾਰਨ ਭਾਰਤ ਦੀ ਸੰਸਦ ਤੋਂ ਲੈ ਕੇ ਸੜਕਾਂ ਤੱਕ ਪੀਐੱਮ ਨੂੰ ਵੀ ਵਿਰੋਧੀ ਧਿਰਾਂ ਘੇਰਦੀਆਂ ਰਹੀਆਂ ਹਨ। ਪਰ ਹੁਣ ਇੱਕ ਅਜਿਹਾ ਗੁਜਰਾਤ ਦਾ ਅਮੀਰ ਚੋਰ ਪੁਲਿਸ ਦੇ ਹੱਥੇ ਚੜਿਆ ਹੈ, ਜਿਸ ਕੋਲ ਨਾ ਸਿਰਫ਼ ਆਲੀਸ਼ਾਨ ਬੰਗਲਾ ਹੈ, ਸਗੋਂ ਲੱਖਾਂ ਰੁਪਏ ਦੀ ਕਾਰ ਵੀ ਹੈ। ਉਹ ਫਲਾਈਟ ਜ਼ਰੀਏ ਇੱਕ ਤੋਂ ਦੂਜੀ ਥਾਂ ਤੇ ਜਾ ਕੇ ਚੋਰੀ ਕਰਦਾ ਹੈ।

ਦਰਅਸਲ, ਗੁਜਰਾਤ ਪੁਲਿਸ ਨੇ ਇੱਕ ਚੋਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਰੋੜਾਂ ਰੁਪਏ ਦਾ ਮਾਲਕ ਨਿਕਲਿਆ ਹੈ। ਮੁਲਜ਼ਮ ਰੋਹਿਤ ਕਨੂਭਾਈ ਸੋਲੰਕੀ ਦਾ ਮੁੰਬਈ ਵਿੱਚ ਇੱਕ ਕਰੋੜ ਰੁਪਏ ਦਾ ਫਲੈਟ ਹੈ। ਉਸ ਕੋਲ ਔਡੀ ਕਾਰ ਵੀ ਹੈ।

ਦੋਸ਼ੀ ਆਲੀਸ਼ਾਨ ਹੋਟਲਾਂ ‘ਚ ਠਹਿਰ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਹ ਚੋਰੀ ਕਰਨ ਲਈ ਫਲਾਈਟ ਰਾਹੀਂ ਆਉਂਦਾ ਸੀ। ਉਹ ਉਨ੍ਹਾਂ ਥਾਵਾਂ ‘ਤੇ ਕੈਬ ਲੈ ਕੇ ਜਾਂਦਾ ਸੀ ਜਿੱਥੇ ਚੋਰੀ ਕਰਨੀ ਹੁੰਦੀ ਸੀ।

ਪੁਲਿਸ ਵਾਪੀ ਵਿੱਚ 1 ਲੱਖ ਰੁਪਏ ਦੀ ਚੋਰੀ ਦੀ ਜਾਂਚ ਕਰ ਰਹੀ ਸੀ। ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਕਈ ਰਾਜਾਂ ਵਿੱਚ ਡਕੈਤੀ ਦੀਆਂ ਵਾਰਦਾਤਾਂ ਵੀ ਕਰ ਚੁੱਕਾ ਹੈ। ਵਾਪੀ ਵਿੱਚ ਹੋਈ ਚੋਰੀ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਹ ਦੰਗ ਰਹਿ ਗਈ।

ਕਈ ਰਾਜਾਂ ਵਿੱਚ 19 ਡਕੈਤੀਆਂ ਦੀ ਗੱਲ ਕਬੂਲੀ

ਮੁਲਜ਼ਮ ਲਗਜ਼ਰੀ ਜ਼ਿੰਦਗੀ ਜਿਊਣ ਦਾ ਸ਼ੌਕੀਨ ਹੈ। ਉਸ ਨੇ ਕਈ ਰਾਜਾਂ ਵਿੱਚ ਲੁੱਟ-ਖੋਹ ਦੀਆਂ 19 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਸੋਲੰਕੀ ਦਾ ਮੁੰਬਈ ਦੇ ਮੁਬਰਾ ਇਲਾਕੇ ‘ਚ 1 ਕਰੋੜ ਰੁਪਏ ਦਾ ਫਲੈਟ ਵੀ ਹੈ। ਉਸ ਕੋਲ ਔਡੀ ਕਾਰ ਹੈ। ਉਸਨੇ ਵਲਸਾਡ ਵਿਚ 3 ਡਕੈਤੀਆਂ, ਸੇਲਵਾਲ, ਪੋਰਬੰਦਰ ਅਤੇ ਸੂਰਤ ਵਿਚ 1-1 ਡਕੈਤੀ ਦੀ ਗੱਲ ਕਬੂਲ ਕੀਤੀ ਹੈ।

ਮੁਲਜ਼ਮ ਨੇ ਤੇਲੰਗਾਨਾ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਿੱਚ 2-2 ਡਕੈਤੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਉਸ ਨੇ ਮਹਾਰਾਸ਼ਟਰ ਵਿੱਚ ਇੱਕ ਡਕੈਤੀ ਦੀ ਗੱਲ ਕਬੂਲੀ ਹੈ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਬਦਮਾਸ਼ਾਂ ਨੂੰ ਪੈਸੇ ਦੇ ਕੇ ਮਹਾਰਾਸ਼ਟਰ ਅਤੇ ਐਮਪੀ ਵਿੱਚ 6 ਘਰਾਂ ਵਿੱਚ ਚੋਰੀਆਂ ਕੀਤੀਆਂ ਹਨ।

ਪੁਲਿਸ ਨੂੰ ਪਤਾ ਲੱਗਾ ਹੈ ਕਿ ਦੋਸ਼ੀ ਮੁਸਲਿਮ ਔਰਤ ਨਾਲ ਵਿਆਹ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਆਪਣਾ ਨਾਂ ਅਰਹਾਨ ਰੱਖਿਆ ਹੈ। ਮੁਲਜ਼ਮ ਆਲੀਸ਼ਾਨ ਹੋਟਲਾਂ ਨੂੰ ਚੋਰੀ ਦੇ ਅੱਡੇ ਵਜੋਂ ਵਰਤਦਾ ਸੀ। ਉਹ ਫਲਾਈਟ ਰਾਹੀਂ ਸ਼ਹਿਰਾਂ ਨੂੰ ਜਾਂਦਾ ਸੀ।

ਦਿਨ ਵੇਲੇ ਉਹ ਕੈਬ ਬੁੱਕ ਕਰਵਾ ਕੇ ਸੁਸਾਇਟੀਆਂ ਵਿੱਚ ਘੁੰਮਦਾ ਰਹਿੰਦਾ ਸੀ ਅਤੇ ਰਾਤ ਨੂੰ ਚੋਰੀਆਂ ਕਰਨ ਤੋਂ ਬਾਅਦ ਮੁੰਬਈ ਦੇ ਡਾਂਸ ਬਾਰਾਂ ਵਿੱਚ ਜਾ ਕੇ ਪਾਰਟੀ ਕਰਦਾ ਸੀ। ਮੁਲਜ਼ਮ ਹਰ ਮਹੀਨੇ ਡੇਢ ਲੱਖ ਰੁਪਏ ਨਸ਼ਿਆਂ ਅਤੇ ਪਾਰਟੀਆਂ ’ਤੇ ਖਰਚ ਕਰਦਾ ਸੀ। ਮੁਲਜ਼ਮ ਕਈ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਵੀ ਸੀ।

 

RELATED ARTICLES

Most Popular

Recent Comments