ਖੇਡਾਂ ਵਤਨ ਪੰਜਾਬ ਦੀਆਂ ਅਧੀਨ ਫਿਰੋਜ਼ਪੁਰ ਦੀਆਂ ਲੜਕੀਆਂ Under-17 ਨੇ ਬੈਡਮਿੰਟਨ ‘ਚ ਜਿੱਤਿਆ ਬਰੋਂਜ ਮੈਡਲ

40

 

ਪੰਜਾਬ ਨੈੱਟਵਰਕ, ਫਿਰੋਜ਼ਪੁਰ

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਪ੍ਰਸਤੀ ਅਧੀਨ ਅਤੇ ਗੁਰਮੀਤ ਸਿੰਘ ਮੀਤ ਹੇਅਰ ਖੇਡ ਮੰਤਰੀ ਜੀ ਦੀਆਂ ਦਿਸ਼ਾ ਨਿਰਦੇਸ਼ ਅਧੀਨ ਹੋ ਰਹੀਆਂ ਖੇਡਾਂ ਵੱਲ ਪੰਜਾਬ ਦੀਆਂ ਵਿੱਚ ਫਿਰੋਜਪੁਰ ਦੀਆਂ ਲੜਕੀਆਂ ਦੀ Under-17 ਬੈਡਮਿੰਟਨ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਬਰੋਂਜ ਮੈਡਲ ਤੇ ਕਬਜਾ ਕੀਤਾ। ਇਹ ਖੇਡਾਂ ਮਿਤੀ 10 ਅਕਤੂਬਰ 2023 ਤੋਂ 15 ਅਕਤੂਬਰ 2023 ਤੱਕ ਬਰਨਾਲਾ ਵਿਖੇ ਲਾਲ ਬਹਾਦਰ ਸ਼ਾਸਤਰੀ ਕਾਲਜ ਦੇ ਇੰਨਡੋਰ ਬੈਡਮਿੰਟਨ ਹਾਲ ਵਿੱਚ ਹੋਈਆਂ।

ਇਸ ਟੂਰਨਾਮੈਂਟ ਵਿੱਚ ਪੰਜਾਬ ਦੇ 23 ਜ਼ਿਲਿਆਂ ਵਿੱਚੋਂ ਲਗਭਗ 1000 ਲੜਕੀਆਂ ਨੇ ਹਿੱਸਾ ਲਿਆ। ਇਹਨਾਂ ਨੇ ਆਪਨੇ ਪੂਲ ਵਿੱਚ ਤਰਨਤਾਰਨ, ਬਰਨਾਲਾ, ਪਟਿਆਲਾ ਅਤੇ ਮੋਗਾ ਨੂੰ ਹਰਾਇਆਂ ਅਤੇ ਸੈਮੀਫਾਈਨਲ ਵਿੱਚ ਪਹੁੰਚੀਆਂ। ਫਿਰੋਜ਼ਪੁਰ ਦੀ ਟੀਮ ਵਿੱਚ ਇਨਾਯਤ, ਅਸੀਸਪ੍ਰੀਤ, ਪੰਕਿਤਾ, ਕਰਿਸ਼ਟਾ ਅਤੇ ਅਸ਼ਿੰਕਾ ਸ਼ਾਮਲ ਸਨ।

ਫਿਰੋਜਪੁਰ ਦੀ ਜਿੱਤ ਬਾਰੇ ਦੱਸਦੇ ਹੋਏ ਟੀਮ ਇੰਚਾਰਜ ਅਤੇ ਬੈਡਮਿੰਟਨ ਦੇ ਕੋਚ ਜਸਵਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਵੱਤਨ ਪੰਜਾਬ ਦੀਆਂ ਸਰਕਾਰ ਦਾ ਇਕ ਬਹੁਤ ਵਧੀਆ ਉਪਰਾਲਾ ਹੈ। ਉਹਨਾਂ ਨੇ ਕਿਹਾ ਕਿ ਫਿਰੋਜਪੁਰ ਦੀ ਇਸ ਟੀਮ ਨੇ ਪਿਛਲੀ ਵਾਰ ਵੀ ਖੇਡਾਂ ਵੱਲ ਪੰਜਾਬ ਦੀਆਂ ਵਿੱਚ Under -17 ਲੜਕੀਆਂ ਵਿੱਚ ਮੈਡਲ ਹਾਸਲ ਕੀਤਾ ਸੀ।

ਉਹਨਾਂ ਨੇ ਕਿਹਾ ਕਿ ਅਗਲੇ ਸਾਲ ਉਹਨਾਂ ਦਾ ਟੀਚਾ ਗੋਲਡ ਮੈਡਲ ਲਿਆਉਣ ਦਾ ਹੈ। ਇਨਾਮ ਵੰਡ ਸਮਾਰੋਹ ਵਿੱਚ ਖੇਡ ਮੰਤਰੀ ਦੇ ਉ.ਐਸ.ਡੀ ਹਰਮੀਤ ਸਿੰਘ, ਰੁਪਿੰਦਰ ਸਿੰਘ ,ਜਸਪ੍ਰੀਤ ਸਿੰਘ, ਕਨਵੀਨਰ ਵਰੂਣ ਕੁਮਾਰ, ਹਰਜਿੰਦਰ ਸਿੰਘ ਵੜੈਚ ਤੋਂ ਇਲਾਵਾ ਮੈਡਮ ਸ਼ਕੂਰਾ ਬੇਗਮ ਹਾਜਰ ਸਨ। OSD ਬਰਨਾਲਾ ਵੀ ਵਿਸ਼ੇਸ਼ ਤੋਰ ਤੇ ਹਾਜਰ ਸਨ। ਇਸ ਮੋਕੇ ਲੜਕੀਆਂ ਦੀ ਟੀਮ ਫਿਰੋਜਪੁਰ ਵਿਖੇ ਪੁਜਣ ਤੇ ਡੀ.ਐਸ.ਉ. ਬਲਵਿੰਦਰ ਸਿੰਘ, ਕੋਚ ਗਗਨ ਮਾਟਾ ਅਤੇ ਗੁਰਮੀਤ ਸਿੰਘ ਨੇ ਟੀਮ ਨੂੰ ਵਧਾਈ ਦਿੱਤੀ।