ਬੇਰੁਜ਼ਗਾਰ ਨੌਜਵਾਨਾਂ ਨੇ ਕੀਤਾ ਨੈਸ਼ਨਲ ਹਾਈਵੇ ਜਾਮ, ਜਾਣੋ ਮੋਦੀ ਸਰਕਾਰ ਨੂੰ ਕਿਉਂ ਪਾਈਆਂ ਲਾਹਨਤਾਂ?

81

ਪੰਜਾਬ ਨੈੱਟਵਰਕ, ਚੰਡੀਗੜ੍ਹ/ਭਵਾਨੀਗੜ੍ਹ –

ਕੇਂਦਰ ਸਰਕਾਰ ਵੱਲੋਂ ਜਿੱਥੇ ਨੌਜਵਾਨਾਂ ਲਈ ਵੱਖ ਵੱਖ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਫ਼ੌਜ ਦੇ ਪੇਪਰ ਦੀਆਂ ਮਿਤੀਆਂ 2019 ਲੈ ਕੇ ਹੁਣ ਤਕ ਜਾਰੀ ਨਹੀਂ ਕੀਤੀਆਂ ਅੱਜ ਨੌਜਵਾਨਾਂ ਵੱਲੋਂ ਨੈਸ਼ਨਲ ਹਾਈਵੇ ਬਠਿੰਡਾ ਤੋਂ ਚੰਡੀਗੜ੍ਹ ਜਾਮ ਕਰ ਆਪਣਾ ਰੋਸ ਜ਼ਾਹਿਰ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 2019 ਤੋਂ ਲੈ ਕੇ ਹੁਣ ਤਕ 3 ਸਾਲਾਂ ਤੋਂ ਪੇਪਰ ਦੀ ਮੁੱਖ ਮਿਤੀ ਨਹੀਂ ਜਾਰੀ ਕੀਤੀ ਅਤੇ ਅੱਜ ਨੌਜਵਾਨਾਂ ਵੱਲੋਂ ਭਾਰੀ ਇਕੱਠ ਕਰ ਨੈਸ਼ਨਲ ਹਾਈਵੇ ਮੁੱਖ ਮਾਰਗ ਨੂੰ ਮੁਕੰਮਲ ਬੰਦ ਕਰ ਦਿੱਤਾ ਗਿਆ ਅਤੇ ਕਿਹਾ ਜਿੰਨਾ ਸਮਾਂ ਕੋਈ ਮਿਤੀ ਜਾਰੀ ਨਹੀਂ ਹੁੰਦੀ, ਇਹ ਪ੍ਰਦਰਸ਼ਨ ਚੱਲਦਾ ਰਹੇਗਾ।

ਇਸ ਮੌਕੇ ਹੌਲਦਾਰ ਕੁਲਦੀਪ ਸਿੰਘ, ਕਰਨ ਸਿੰਘ, ਗਿਆਨ ਸਿੰਘ, ਕਰਨਵੀਰ ਸਿੰਘ, ਅਵਤਾਰ ਸਿੰਘ, ਦਿਲਪ੍ਰੀਤ ਸਿੰਘ, ਘਨ ਤਮਨ ਮਹਿਰਾ ਤੋ ਇਲਾਵਾ ਭਾਰੀ ਗਿਣਤੀ ‘ਚ ਨੌਜਵਾਨਾਂ ਇਕੱਤਰ ਹੋਏ। ਖ਼ਬਰ ਲਿਖੇ ਜਾਣ ਤੱਕ ਨੌਜਵਾਨਾਂ ਵੱਲੋਂ ਨੈਸ਼ਨਲ ਹਾਈਵੇ ਜਾਮ ਕਰ ਰੱਖੀ ਸੀ। -ਰਸ਼ਪਿੰਦਰ ਸਿੰਘ

LEAVE A REPLY

Please enter your comment!
Please enter your name here